ਲੁਧਿਆਣਾ ’ਚ ਜ਼ਬਰਦਸਤ ਗੈਂਗਵਾਰ ’ਚ ਚੱਲੀਆਂ ਗੋਲ਼ੀਆਂ, 4 ਥਾਣਿਆਂ ਦੀ ਪੁਲਸ ਜਾਂਚ ’ਚ ਜੁਟੀ

Friday, Feb 23, 2024 - 07:01 PM (IST)

ਲੁਧਿਆਣਾ ’ਚ ਜ਼ਬਰਦਸਤ ਗੈਂਗਵਾਰ ’ਚ ਚੱਲੀਆਂ ਗੋਲ਼ੀਆਂ, 4 ਥਾਣਿਆਂ ਦੀ ਪੁਲਸ ਜਾਂਚ ’ਚ ਜੁਟੀ

ਲੁਧਿਆਣਾ (ਗੌਤਮ) : ਮੰਗਲਵਾਰ ਦੇਰ ਰਾਤ ਸੁਭਾਨੀ ਬਿਲਡਿੰਗ ਚੌਕ ’ਚ ਸ਼ੁਭਮ ਮੋਟਾ ਅਤੇ ਅੰਕੁਰ ਗੈਂਗ ਵਿਚਕਾਰ ਹੋਈ ਗੈਂਗਵਾਰ ਨੂੰ ਲੈ ਕੇ ਪੁਲਸ ਫਿਲਹਾਲ ਚੁੱਪ ਹੈ। ਇਸ ਮਾਮਲੇ ’ਚ ਕਾਰਵਾਈ ਕਰਨ ਲਈ 4 ਥਾਣਿਆਂ ਦੀ ਪੁਲਸ ਮੁਲਜ਼ਮਾਂ ਦੀ ਭਾਲ ’ਚ ਲੱਗੀ ਹੋਈ ਹੈ ਪਰ ਫਿਲਹਾਲ ਪੁਲਸ ਦੇ ਹੱਥ ਖਾਲ੍ਹੀ ਹਨ। ਜਦਕਿ ਪੁਲਸ ਨੇ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲੈ ਲਿਆ ਹੈ। ਦੂਜੇ ਪਾਸੇ ਹਸਪਤਾਲ ’ਚ ਇਲਾਜ ਲਈ ਦਾਖਲ ਸ਼ੁਭਮ ਮੋਟਾ, ਨਦੀਮ ਅਤੇ ਸੌਰਵ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ, ਜਦਕਿ ਅੰਕੁਰ ਗਰੁੱਪ ਵੱਲੋਂ ਵੀ ਪੁਲਸ ਨੂੰ ਕੋਈ ਬਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਪੁਲਸ ਨੇ ਇਕ ਧੜੇ ਦੇ 20 ਤੋਂ ਵੱਧ ਅਤੇ ਅੰਕੁਰ ਗਰੁੱਪ ਦੇ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੇ ਇਨ੍ਹਾਂ ਵਿਅਕਤੀਆਂ ਖ਼ਿਅਸਲਾ ਐਕਟ, ਕੁੱਟ-ਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਤੋਂ ਇਲਾਵਾ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਖਨੌਰੀ ਬਾਰਡਰ ’ਤੇ 20 ਸਾਲਾ ਨੌਜਵਾਨ ਕਿਸਾਨ ਦੀ ਮੌਤ ਦੀ ਖ਼ਬਰ

ਪੁਲਸ ਨੇ ਇਸ ਮਾਮਲੇ ’ਚ ਸ਼ੁਭਮ ਮੋਟਾ, ਨਦੀਮ, ਰਾਹੋਂ ਰੋਡ ਦੇ ਰਾਜੂ ਮਾਨ, ਸੌਰਵ ਕਪੂਰ, ਅਰੁਣ ਸ਼ਰਮਾ ਕੈਲੂ, ਸਬਜ਼ੀ ਮੰਡੀ ਦੇ 2 ਵਿਕ੍ਰੇਤਾ ਗੋਲਡੀ, ਉਸ ਦੇ ਗ੍ਰਾਂਟੀ ਟਰਾਂਸਪੋਰਟਰ ਅਤੇ ਹੋਰ ਵਿਅਕਤੀਆਂ ਦੇ ਨਾਂ ਸ਼ਾਮਲ ਹਨ। ਪੁਲਸ ਨੇ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਸਮੇਤ 3 ਦਰਜਨ ਦੇ ਕਰੀਬ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਪੁਲਸ ਦੀਆਂ ਵੱਖ-ਵੱਖ ਟੀਮਾਂ ਵੀਰਵਾਰ ਨੂੰ ਦਿਨ ਭਰ ਵੱਖ-ਵੱਖ ਇਲਾਕਿਆਂ 'ਚ ਛਾਪੇਮਾਰੀ ਕਰਦੀਆਂ ਰਹੀਆਂ। ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਲੋਕਾਂ ’ਚ ਡਰ ਦਾ ਮਾਹੌਲ ਹੈ ਅਤੇ ਇਹ ਵਪਾਰਕ ਇਲਾਕਾ ਹੋਣ ਕਾਰਨ ਵਪਾਰੀਆਂ ’ਚ ਦਹਿਸ਼ਤ ਦਾ ਮਾਹੌਲ ਹੈ। ਸ਼ੁਭਮ ਮੋਟਾ ਨੇ ਕੁਝ ਸਮਾਂ ਪਹਿਲਾਂ ਜੇਲ੍ਹ ਤੋਂ ਰਿਹਾਅ ਹੋ ਕੇ ਆਪਣੀ ਸਿਆਸੀ ਪਹੁੰਚ ਵਧਾਉਣੀ ਸ਼ੁਰੂ ਕਰ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਕ੍ਰਿਕਟ ਸੱਟੇਬਾਜ਼ੀ ਨੂੰ ਲੈ ਕੇ ਉਸ ਨੇ ਇਕ ਨੌਜਵਾਨ ਨੂੰ ਅਗਵਾ ਕਰ ਕੇ ਉਸ ਨਾਲ ਕੁੱਟ-ਮਾਰ ਕੀਤੀ ਸੀ ਪਰ ਸਿਆਸੀ ਪ੍ਰਭਾਵ ਕਾਰਨ ਕੋਈ ਕਾਰਵਾਈ ਨਹੀਂ ਹੋਈ। ਜਦੋਂ ਕਿ ਦਿਨ-ਬ-ਦਿਨ ਸ਼ੁਭਮ ਆਪਣੇ ਗੈਂਗ ਨੂੰ ਵਧਾਉਣ ’ਚ ਵਿਅਸਥ ਰਹਿੰਦਾ ਸੀ।

ਇਹ ਵੀ ਪੜ੍ਹੋ : ਸਕੂਲ ਲਈ ਨਿਕਲੀ ਨਰਸਰੀ ਕਲਾਸ ਦੀ ਬੱਚੀ ਨੂੰ ਮਿਲੀ ਮੌਤ, ਸੁੱਖਾਂ ਸੁੱਖ ਮੰਗੀ ਧੀ ਦੀ ਅੱਖਾਂ ਸਾਹਮਣੇ ਗਈ ਜਾਨ

ਗੈਰ-ਕਾਨੂੰਨੀ ਹਥਿਆਰਾਂ ਦੀ ਵਰਤੋਂ ਕੀਤੀ

ਪੁਲਸ ਨੇ ਮੌਕੇ ’ਤੇ ਵੱਖ-ਵੱਖ ਥਾਵਾਂ ਤੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਬਰਾਮਦ ਕਰ ਲਈ ਹੈ, ਜਿਸ 'ਚ ਮੁੱਖ ਦੋਸ਼ੀ ਸ਼ੁਭਮ, ਉਸ ਦਾ ਸਾਥੀ ਰਾਜੂ ਮਾਨ ਅਤੇ ਅੰਕੁਰ ਗਰੁੱਪ ਦੇ ਲੋਕ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ। ਵਰਨਣਯੋਗ ਹੈ ਕਿ ਪੁਲਸ ਨੂੰ ਪਤਾ ਲੱਗਾ ਹੈ ਕਿ ਫਾਇਰਿੰਗ ਵੀ ਅੰਕੁਰ ਗਰੁੱਪ ਦੇ ਰੂਬਲ ਨਾਮਕ ਨੌਜਵਾਨ ਵੱਲੋਂ ਕੀਤੀ ਗਈ ਹੈ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਇਸ ਦੌਰਾਨ ਲਾਇਸੈਂਸੀ ਹਥਿਆਰਾਂ ਤੋਂ ਇਲਾਵਾ ਨਾਜਾਇਜ਼ ਹਥਿਆਰਾਂ ਦੀ ਵੀ ਵਰਤੋਂ ਕੀਤੀ ਗਈ। ਆਖਿਰ ਇਨ੍ਹਾਂ ਲੋਕਾਂ ਕੋਲ ਨਜਾਇਜ਼ ਹਥਿਆਰ ਕਿੱਥੋਂ ਆਏ, ਪੁਲਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਜੇ ਤੁਹਾਡਾ ਬੱਚਾ ਵੀ ਆਉਂਦਾ ਹੈ ਸਕੂਲ ਬੱਸ ’ਚ ਘਰ ਤਾਂ ਸਾਵਧਾਨ, ਰੂਹ ਕੰਬਾਅ ਦੇਵੇਗੀ ਇਹ ਖ਼ਬਰ

ਪੁਲਸ ਗੋਲਡ ਅਤੇ ਜੈਕੇਟ ਹਾਊਸ ਦੇ ਮਾਲਕ ਬਾਰੇ ਜਾਂਚ ’ਚ ਜੁਟੀ

ਤਫ਼ਤੀਸ਼ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਇਸ ਗੈਂਗਵਾਰ ਦਾ ਮੁੱਖ ਕਾਰਨ ਗੋਲਡੀ ਨਾਮੀ ਨੌਜਵਾਨ ਸੀ, ਜਿਸ ਦੀ ਨਿਗਰ ਮੰਡੀ ਸਥਿਤ ਇਕ ਜੈਕੇਟ ਦੇ ਥੋਕ ਵਿਕ੍ਰੇਤਾ ਨਾਲ ਬੁਕ ਹਾਰਨ ਨੂੰ ਲੈ ਕੇ ਲੜਾਈ ਚੱਲ ਰਹੀ ਸੀ, ਜਿਸ ਕਾਰਨ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ ਲਈ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਪੁਲਸ ਨੂੰ ਪਤਾ ਲੱਗਾ ਹੈ ਕਿ ਗੋਲਡੀ ਕਾਫੀ ਸਮੇਂ ਤੋਂ ਬੁੱਕ ਦੀ ਆਈ. ਡੀ. ਨਾਲ ਕੰਮ ਕਰ ਰਿਹਾ ਸੀ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਵੱਡਾ ਕਦਮ, ਜਾਰੀ ਕੀਤੀ ਸੂਚੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News