ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ! ਕਾਰੋਬਾਰੀ ਦੇ ਘਰ ''ਤੇ ਹੋਈ ਤਾਬੜਤੋੜ ਫਾਇਰਿੰਗ
Sunday, Oct 19, 2025 - 12:27 PM (IST)

ਲੁਧਿਆਣਾ- ਪੰਜਾਬ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ 'ਚ ਇਕ ਰੀਅਲ ਅਸਟੇਟ ਕਾਰੋਬਾਰੀ ਦੇ ਘਰ 'ਤੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਇਸ ਵਾਰਦਾਤ ਵਿੱਚ ਘਰ ਦੀ ਬਾਲਕਨੀ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਅਤੇ ਕੰਧਾਂ 'ਤੇ ਗੋਲ਼ੀਆਂ ਦੇ ਨਿਸ਼ਾਨ ਸਾਫ਼ ਵਿਖਾਈ ਦਿੱਤੇ। ਫਾਇਰਿੰਗ ਤੋਂ ਬਾਅਦ ਘਰ ਦੇ ਬਾਹਰ ਇਕ ਪਰਚੀ ਮਿਲੀ, ਜਿਸ ਉੱਤੇ ਕੌਸ਼ਲ ਚੌਧਰੀ ਗਰੁੱਪ ਅਤੇ 5 ਕਰੋੜ ਰੁਪਏ ਲਿਖਿਆ ਹੋਇਆ ਸੀ।
ਇਹ ਵੀ ਪੜ੍ਹੋ: ਪੰਜਾਬ ਦਾ ਇਹ ਜ਼ਿਲ੍ਹਾ ਕਰ 'ਤਾ ਸੀਲ! ਵਧਾਈ ਸੁਰੱਖਿਆ, ਹਰ ਪਾਸੇ ਪੁਲਸ ਤਾਇਨਾਤ
ਇਸ ਤੋਂ ਬਾਅਦ ਇਸ ਮਾਮਲੇ ਨੂੰ ਫਿਰੌਤੀ ਅਤੇ ਗੈਂਗਸਟਰ ਗਤੀਵਿਧੀਆਂ ਨਾਲ ਜੁੜਿਆ ਮੰਨਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਪੀੜਤ ਕਾਰੋਬਾਰੀ ਦੀ ਪਛਾਣ ਨੰਦਲਾਲ ਵਜੋਂ ਹੋਈ ਹੈ। ਨੰਦਲਾਲ 2006 ਵਿੱਚ ਸੈਨਾ ਤੋਂ ਸੂਬੇਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਅਤੇ ਹੁਣ ਲੁਧਿਆਣਾ 'ਚ ਰੀਅਲ ਅਸਟੇਟ ਦਾ ਕਾਰੋਬਾਰ ਕਰਦੇ ਹਨ।
15 ਗੋਲ਼ੀਆਂ ਦੇ ਖੋਲ੍ਹ ਮਿਲੇ, ਸੁਰੱਖਿਆ ਦੀ ਕੀਤੀ ਮੰਗ
ਕਾਰੋਬਾਰੀ ਨੰਦ ਲਾਲ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਘਰ ਦੇ ਬਾਹਰ ਕੌਸ਼ਲ ਚੌਧਰੀ ਦੇ ਨਾਮ ਦੀ ਪਰਚੀ ਮਿਲੀ, ਜਿਸ 'ਤੇ 5 ਕਰੋੜ ਰੁਪਏ ਲਿਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਦੇ ਕੋਈ ਧਮਕੀ ਨਹੀਂ ਆਈ ਸੀ। ਨੰਦ ਲਾਲ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਮੌਕੇ ਤੋਂ 15 ਗੋਲ਼ੀਆਂ ਦੇ ਖੋਲ ਅਤੇ 1 ਜ਼ਿੰਦਾ ਕਾਰਤੂਸ ਮਿਲਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਕੌਸ਼ਲ ਚੌਧਰੀ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਉਹ ਖ਼ੁਦ ਦੇਸ਼ ਦੀ ਸੇਵਾ ਕਰਨ ਵਾਲੇ ਵਿਅਕਤੀ ਹਨ। ਉਨ੍ਹਾਂ ਨੇ ਪੁਲਸ ਨੂੰ ਮਾਮਲਾ ਸ਼ਾਂਤ ਹੋਣ ਤੱਕ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਵਾਰਦਾਤ ਦੇ ਸਮੇਂ ਉਹ ਆਪਣੇ ਰਿਸ਼ਤੇਦਾਰ ਨਾਲ ਘਰ 'ਤੇ ਸਨ, ਜਦਕਿ ਪਰਿਵਾਰ ਦੀਵਾਲੀ ਕਾਰਨ ਰਾਜਸਥਾਨ ਗਿਆ ਹੋਇਆ ਸੀ।
ਇਹ ਵੀ ਪੜ੍ਹੋ: Punjab: ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਧੀ-ਪੁੱਤ ਨਾਲ ਘਰ ਜਾ ਰਹੀ ਔਰਤ ਦੀ ਦਰਦਨਾਕ ਮੌਤ
ਮੋਟਰਸਾਈਕਲ 'ਤੇ ਆਏ ਸਨ ਬਦਮਾਸ਼
ਚਸ਼ਮਦੀਦਾਂ ਅਨੁਸਾਰ ਬਦਮਾਸ਼ ਮੋਟਰਸਾਈਕਲ 'ਤੇ ਸਵਾਰ ਸਨ। ਉਹ ਲੋਹਾਰਾ ਪੁਲ ਦੀ ਦਿਸ਼ਾ ਤੋਂ ਆਏ ਸਨ ਅਤੇ ਫਾਇਰਿੰਗ ਕਰਨ ਤੋਂ ਬਾਅਦ ਜੀ. ਐੱਨ. ਈ. ਕਾਲਜ ਵੱਲ ਭੱਜ ਨਿਕਲੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਾਬਾ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਇਲਾਕੇ 'ਚ ਨਾਕੇਬੰਦੀ ਕਰ ਦਿੱਤੀ ਹੈ ਅਤੇ ਬਦਮਾਸ਼ਾਂ ਦੀ ਪਛਾਣ ਕਰਕੇ ਜਲਦੀ ਗ੍ਰਿਫ਼ਤਾਰੀ ਲਈ ਆਸ-ਪਾਸ ਦੇ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ।
ਇਹ ਵੀ ਪੜ੍ਹੋ: DIG ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ! ਇਕ ਦਰਜਨ ਬੈਂਕ ਖ਼ਾਤੇ ਫਰੀਜ਼, ਬੈਠ ਕੇ ਕੱਟੀ ਬੁੜੈਲ ਜੇਲ੍ਹ ਅੰਦਰ ਰਾਤ
ਕੌਣ ਹੈ ਗੈਂਗਸਟਰ ਕੌਸ਼ਲ ਚੌਧਰੀ?
ਕਾਰੋਬਾਰੀ ਦੇ ਘਰ ਦੇ ਗੇਟ 'ਤੇ ਗੈਂਗਸਟਰ ਕੌਸ਼ਲ ਚੌਧਰੀ ਦੇ ਨਾਮ ਤੋਂ ਫਿਰੌਤੀ ਦੀ ਪਰਚੀ ਸੁੱਟੀ ਗਈ ਸੀ। ਕੌਸ਼ਲ ਚੌਧਰੀ ਗੁਰੂਗ੍ਰਾਮ ਦੇ ਨਾਹਰਪੁਰ ਰੂਪਾ ਪਿੰਡ ਦਾ ਰਹਿਣ ਵਾਲਾ ਹੈ। ਉਸ ਨੇ ਜ਼ਮੀਨੀ ਵਿਵਾਦ ਅਤੇ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਅਪਰਾਧ ਦੀ ਦੁਨੀਆ 'ਚ ਕਦਮ ਰੱਖਿਆ ਸੀ।
• ਕੌਸ਼ਲ ਚੌਧਰੀ ਹੁਣ ਬੰਬੀਹਾ ਸਿੰਡੀਕੇਟ ਨਾਲ ਮਿਲ ਕੇ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਗੈਂਗ ਚਲਾ ਰਿਹਾ ਹੈ।
• ਉਸ ਦੀ ਪਤਨੀ ਮਨੀਸ਼ਾ ਚੌਧਰੀ, ਨੂੰ 'ਲੇਡੀ ਡੌਨ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।
• ਕੌਸ਼ਲ ਚੌਧਰੀ ਅਤੇ ਉਸ ਦੀ ਪਤਨੀ ਦੋਵੇਂ ਗੁਰੂਗ੍ਰਾਮ ਦੀ ਭੌਂਡਸੀ ਜੇਲ੍ਹ ਵਿੱਚ ਬੰਦ ਹਨ ਅਤੇ ਉੱਥੋਂ ਹੀ ਆਪਣਾ ਸਿੰਡੀਕੇਟ ਚਲਾ ਰਹੇ ਹਨ।
• ਉਸ ਦੇ ਖ਼ਿਲਾਫ਼ ਕਤਲ, ਫਿਰੌਤੀ ਅਤੇ ਹੋਰ ਗੰਭੀਰ ਅਪਰਾਧਾਂ ਦੇ 30 ਤੋਂ ਵੱਧ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਇੰਗਲੈਂਡ ਜਾਣ ਦੀ ਇੱਛਾ 'ਚ ਗਈ ਜਾਨ, ਸਮੁੰਦਰ ਵਿਚਕਾਰ ਜਲੰਧਰ ਦੇ ਨੌਜਵਾਨ ਦੀ ਕਿਸ਼ਤੀ ਪਲਟੀ, ਪੈਰਿਸ ਤੋਂ ਮਿਲੀ ਲਾਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8