‘ਬਾਰਦਾਨੇ ਦੀ ਘਾਟ ਤੇ ਲਿਫਟਿੰਗ’ ਬਣੇਗਾ 2022 ’ਚ ਮੁੱਖ ਚੋਣ ਮੁੱਦਾ’, ਚਾਰੇ ਪਾਸੇ ਮਚੀ ਹਾਹਾਕਾਰ

05/05/2021 2:20:16 PM

ਮਜੀਠਾ (ਸਰਬਜੀਤ) - ਪੰਜਾਬ ਸਰਕਾਰ ਜਿਥੇ ਇਨ੍ਹੀ ਦਿਨੀਂ ਆਪਣੇ ਹੀ ਸਿਆਸੀ ਘਮਾਸਾਨ ਵਿੱਚ ਉਲਝੀ ਪਈ ਹੈ, ਉੱਥੇ ਨਾਲ ਹੀ ਪੰਜਾਬ ਦੀਆਂ ਮੰਡੀ ਵਿੱਚ ਲੱਗਦਾ ਹੈ ਕਿ ਇਸ ਵਾਰ ਪੰਜਾਬ ਸਰਕਾਰ ਵਲੋਂ ਕਣਕ ਦੇ ਸੀਜ਼ਨ ਨੂੰ ਲੈ ਕੇ ਵਧੀਆ ਤੇ ਸੁਚਾਰੂ ਪ੍ਰਬੰਧ ਨਹੀਂ ਕੀਤੇ ਗਏ। ਸ਼ਾਇਦ ਹੀ ਪੰਜਾਬ ਦੀ ਕੋਈ ਅਜਿਹੀ ਮੰਡੀ ਬਚੀ ਹੋਵੇ, ਜਿਥੇ ‘ਬਾਰਦਾਨੇ ਦੀ ਘਾਟ’ ਨੂੰ ਲੈ ਕੇ ਹਾਹਾਕਾਰ ਨਾ ਮਚੀ ਹੋਵੇ। ਇਸ ਵੇਲੇ ਬਾਰਦਾਨੇ ਅਤੇ ਲਿਫਟਿੰਗ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

ਬਾਰਦਾਨੇ ਨੂੰ ਲੈ ਕੇ ਪੰਜਾਬ ਦੀ ਸੱਤਾ ’ਤੇ ਕਾਬਜ਼ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਚੁਫੇਰਿਓਂ ਸਿਆਸੀ ਵਿਰੋਧੀ ਪਾਰਟੀਆਂ ਆਏ ਦਿਨ ਘੇਰ ਰਹੀਆਂ ਹਨ। ਕੈਪਟਨ ਇਸ ਪ੍ਰਤੀ ਕੋਈ ਠੋਸ ਜਵਾਬ ਨਾ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨਾਲ ਆਪਣੀ ਸਿਆਸੀ ਜੰਗ ਜਾਰੀ ਰੱਖਣ ਨੂੰ ਤਰਜ਼ੀਹ ਦੇ ਰਹੇ ਹਨ, ਜਿਸ ਨਾਲ ਸਿਆਸੀ ਵਿਰੋਧੀ ਆਗੂ ਕੱਛਾਂ ’ਚ ਬਾਂਹਾਂ ਦੇ ਕੇ ਇਸ ਦੋ ਜਾਂਬਾਜ਼ ਨੇਤਾਵਾਂ ਦਰਮਿਆਨ ਵਿੱਚ ਚੱਲ ਰਹੀ ਸ਼ਬਦੀ ਜੰਗ ਨੂੰ ਦੇਖਦੇ ਹੋਏ ਟੋਟਕੇ ਕੱਸਣੋਂ ਬਾਜ਼ ਨਹੀਂ ਆ ਰਹੇ। ਇਸ ਸਭ ਦੇ ਮੱਦੇਨਜ਼ਰ ਇੰਝ ਪ੍ਰਤੀਤ ਹੁੰਦਾ ਹੈ ਕਿ ਬਾਰਦਾਨੇ ਤੇ ਲਿਫਟਿੰਗ ਦਾ ਮੁੱਦਾ ਸਿਰਫ਼ ਤੇ ਸਿਰਫ਼ ਮੁੱਦਾ ਹੀ ਬਣ ਕੇ ਰਹਿ ਗਿਆ ਹੈ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

ਪੰਜਾਬ ’ਚ ‘ਇਸ ਵਾਰ ਜਿਸ ਤਰ੍ਹਾਂ ਕਣਕ ਦੇ ਸੀਜ਼ਨ ਦੌਰਾਨ ‘ਬਾਰਦਾਨੇ ਦੀ ਘਾਟ ਅਤੇ ਲਿਫਟਿੰਗ’ ਨੂੰ ਲੈ ਕੇ ਸਿਆਸੀ ਵਿਰੋਧੀ ਪਾਰਟੀਆਂ ਨੇ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ, ਉਸ ਦੇ ਮੱਦੇਨਜ਼ਰ ਇਹ ਸਿਆਸੀ ਪਾਰਟੀਆਂ ਕਾਂਗਰਸ ਪਾਰਟੀ ਕੋਲੋਂ ਕਿਸਾਨੀ ਵੋਟ ਬੈਂਕ ਹਥਿਆਉਣ ਲਈ ਕਿਤੇ ‘ਬਾਰਦਾਨੇ ਦੀ ਘਾਟ ਅਤੇ ਲਿਫਟਿੰਗ’ ਨੂੰ ਮੁਖ ਮੁੱਦਾ ਬਣਾ ਕੇ ਸੱਤਾ ਦੀ ਪੌਡ਼ੀ ਨਾ ਚਡ਼੍ਹ ਜਾਣ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਫਿਰ ਕੈਪਟਨ ਸਰਕਾਰ ਵਲੋਂ ਕੀਤੀ ਜਾਣ ਵਾਲੀ 2022 ਦੇ ਚੁਣਾਵੀ ਸੀਜ਼ਨ ਨੂੰ ਲੈ ਕੇ ਜੀਅ ਤੋਡ਼ ਮਿਹਨਤ ’ਤੇ ਵੀ ਪਾਣੀ ਫਿਰ ਜਾਵੇਗਾ, ਜਿਸ ਨਾਲ ਪੰਜਾਬ ਦੀ ਸੱਤਾ ’ਤੇ ਕਾਬਜ਼ ਕਾਂਗਰਸ ਪਾਰਟੀ ਜਿਸ ਤਰ੍ਹਾਂ ਦੇਸ਼ ਭਰ ਵਿਚ ਹਾਸ਼ੀਏ ’ਤੇ ਚੱਲ ਰਹੀ ਹੈ।

ਪੜ੍ਹੋ ਇਹ ਵੀ ਖਬਰ ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ

ਪੜ੍ਹੋ ਇਹ ਵੀ ਖਬਰ ਅੰਮ੍ਰਿਤਸਰ : ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਇਆ ਅਗਨ ਭੇਂਟ

ਕੋਰੋਨਾ ਦੀ ਦੂਜੀ ਲਹਿਰ ਨੂੰ ਮੁਖ ਰੱਖਦਿਆਂ ਮੰਡੀਆਂ ’ਚ ਰਹੇ ਨਾਕਾਮ ਪ੍ਰਬੰਧ
ਕੋਵਿਡ-19 ਦੀ ਦੂਜੀ ਲਹਿਰ ਨੂੰ ਖਤਰਨਾਕ ਅਤੇ ਭਿਆਨਕ ਦੱਸਦੇ ਹੋਏ ‘ਯੂ. ਕੇ ਸਟਰੇਨ’ ਦਾ ਨਾਂ ਦਿੱਤਾ ਹੈ। ਇਸ ਸਬੰਧੀ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਲਗਾਤਾਰ ਮੰਡੀਆਂ ਵਿੱਚ ਸੈਨੇਟਾਈਜ਼ਰ, ਕੋਰੋਨਾ ਟੈਸਟਿੰਗ ਸਬੰਧੀ ਕੈਂਪਾਂ ਦਾ ਕਣਕ ਦੇ ਸੀਜ਼ਨ ਦੌਰਾਨ ਢੁੱਕਵੇਂ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ, ਉਥੇ ਮੰਡੀਆਂ ਵਿੱਚ ਆਉਣ ਵਾਲੇ ਆਮ ਵਿਅਕਤੀ ਜਾਂ ਕਿਸਾਨਾਂ ਦੇ ਕੋਰੋਨਾ ਟੈਸਟਿੰਗ ਸਬੰਧੀ ਉਨ੍ਹਾਂ ਨੂੰ ਸੈਨੇਟਾਈਜ਼ਰ ਮੁਹੱਈਆ ਕਰਵਾਉਣ ਸਬੰਧੀ ਨਾਕਾਮ ਪ੍ਰਬੰਧ ਸਾਫ਼ ਦਿਖਾਈ ਦਿੱਤੇ। ਨਾ ਤਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਸੈਨੇਟਾਈਜ਼ ਕੀਤਾ ਗਿਆ ਅਤੇ ਨਾ ਹੀ ਕੋਰੋਨਾ ਟੈੱਸਟਿੰਗ ਕੀਤੀ ਗਈ, ਜਿਸ ਦੇ ਚਲਦਿਆਂ ਇਹ ਸਭ ਤੋਂ ਵੱਡਾ ਸਵਾਲ ਪੰਜਾਬ ਦੀ ਕੈਪਟਨ ਸਰਕਾਰ ਦੇ ਕਣਕ ਦੇ ਸੀਜ਼ਨ ਦੌਰਾਨ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੀਤੇ ਪ੍ਰਬੰਧਾਂ ਤੇ ਖਡ਼੍ਹਾ ਹੋ ਰਿਹਾ ਹੈ, ਜਿਸ ਬਾਰੇ ਮਾਰਕੀਟ ਕਮੇਟੀਆਂ ਦੇ ਨਾਲ-ਨਾਲ ਮੁੱਖ ਮੰਤਰੀ ਪੰਜਾਬ ਜ਼ਿੰਮੇਵਾਰ ਹਨ।

ਪੜ੍ਹੋ ਇਹ ਵੀ ਖਬਰ ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)

ਬਿਨਾਂ ਭੇਦਭਾਵ ਦੀ ਬਜਾਏ ਕਾਂਗਰਸੀ ਆਡ਼੍ਹਤੀਆਂ ਨੂੰ ਵੰਡਿਆ ਗਿਆ ਬਾਰਦਾਨਾ!
ਓਧਰ, ਇਸ ਵਾਰ ਕਣਕ ਦੇ ਸੀਜ਼ਨ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰ ਨੇ ਆਪਣੇ ਬਿਨਾਂ ਕਿਸੇ ਭੇਦਭਾਵ ਦੇ ਨਿਰਪੱਖ ਹੋ ਕੇ ਕੰਮ ਦੇ ਦਾਅਵਿਆਂ ਨੂੰ ਉਸ ਵੇਲੇ ਛਿੱਕੇ ਟੰਗ ਦਿੱਤਾ, ਜਦੋਂ ਸਿਆਸੀ ਗਲਿਆਰਿਆਂ ’ਚ ਚੱਲ ਰਹੀ ਚਰਚਾ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਵਾਰ ਕਾਂਗਰਸ ਸਰਕਾਰ ਨੇ ਕਾਂਗਰਸੀ ਆਡ਼੍ਹਤੀਆਂ ਨੂੰ ਪਹਿਲ ਦੇ ਆਧਾਰ ’ਤੇ ਬਾਰਦਾਨਾ ਵੰਡਿਆ ਹੈ। ਅਕਾਲੀ ਪਾਰਟੀ ਨਾਲ ਸਬੰਧਤ ਕਿਸੇ ਵੀ ਆਡ਼੍ਹਤੀ ਨੂੰ ਬਣਦਾ ਬਾਰਦਾਨਾ ਸਮੇਂ ਸਿਰ ਮੁਹੱਈਆ ਨਾ ਕਰਵਾ ਕੇ ਜਿਥੇ ਸਮੱਸਿਆਵਾਂ ਪੈਦਾ ਕੀਤੀਆਂ, ਉਥੇ ਨਾਲ ਹੀ ਉਨ੍ਹਾਂ ਦੀ ਫ਼ਸਲ ਦੀ ਚੁਕਾਈ ਤੇ ਤੋਲ ਵੀ ਲੇਟ ਹੋਇਆ, ਜੋ ਬਹੁਤ ਮੰਦਭਾਗੀ ਗੱਲ ਹੈ।  ਸਰਕਾਰਾਂ ਲਈ ਹਰ ਆਡ਼੍ਹਤੀ ਤੇ ਹਰ ਵਰਗ, ਸਭ ਬਰਾਬਰ ਹੁੰਦੇ ਹਨ।

ਪੜ੍ਹੋ ਇਹ ਵੀ ਖਬਰ ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ : ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲੀਆਂ 


rajwinder kaur

Content Editor

Related News