ਸਵੱਛ ਭਾਰਤ ਮੁਹਿੰਮ ਨੂੰ ਦੁਕਾਨਦਾਰ ਲਾ ਰਹੇ ਹਨ ਗ੍ਰਹਿਣ

Monday, Jan 15, 2018 - 07:42 AM (IST)

ਤਰਨਤਾਰਨ,  (ਰਮਨ)-  ਨਗਰ ਕੌਂਸਲ ਵੱਲੋਂ ਜਿੱਥੇ ਸ਼ਹਿਰ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਥਾਂ-ਥਾਂ 'ਤੇ ਕੂੜੇਦਾਨ ਲਾਏ ਗਏ ਹਨ, ਉਥੇ ਹੀ ਕੁਝ ਦੁਕਾਨਦਾਰਾਂ ਵੱਲੋਂ ਇਨ੍ਹਾਂ ਦਾ ਇਸਤੇਮਾਲ ਨਾ ਕਰਨ ਕਰ ਕੇ ਗੁਰੂ ਨਗਰੀ ਨੂੰ ਬਦਸੂਰਤ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਸ ਦੀ ਮਿਸਾਲ ਸਥਾਨਕ ਤਹਿਸੀਲ ਬਾਜ਼ਾਰ ਅੰਦਰ ਮੌਜੂਦ ਚੌਰਾਹੇ 'ਚ ਰਾਤ ਸਮੇਂ ਸੁੱਟੇ ਜਾਂਦੇ ਕੂੜੇ ਤੋਂ ਮਿਲਦੀ ਹੈ। ਕੁਝ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ 'ਚ ਵਰਤੇ ਜਾਣ ਵਾਲੇ ਸਾਮਾਨ ਤੋਂ ਕਮਾਈ ਤਾਂ ਕਰ ਲਈ ਜਾਂਦੀ ਹੈ ਪਰ ਉਸ ਦਾ ਬਚਿਆ ਹੋਇਆ ਫਾਲਤੂ ਕੂੜਾ ਕਰਕਟ ਰਾਤ ਸਮੇਂ ਆਪਣੀ ਦੁਕਾਨ ਤੋਂ ਬਾਹਰ ਰਸਤੇ 'ਚ ਹੀ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਸ਼ਹਿਰ ਦੀ ਸੁੰਦਰਤਾ ਅਤੇ ਸਵੱਛ ਭਾਰਤ ਮੁਹਿੰਮ ਨੂੰ ਦਾਗ ਲੱਗ ਰਿਹਾ ਹੈ। ਇੰਨਾ ਹੀ ਨਹੀਂ ਕਈ ਦੁਕਾਨਦਾਰ ਸੜਕ ਵਿਚਕਾਰ ਬਣਾਏ ਗਏ ਡਿਵਾਈਡਰਾਂ, ਜਿਸ 'ਚ ਰੰਗ-ਬਿਰੰਗੇ ਫੁੱਲ ਅਤੇ ਪੌਦੇ ਲਾਏ ਗਏ ਹਨ, ਉਸ 'ਚ ਵੀ ਫਾਲਤੂ ਸਾਮਾਨ ਅਤੇ ਹੋਰਡਿੰਗ ਲਾ ਕੇ ਫੁੱਲਾਂ ਦੀ ਸੁੰਦਰਤਾ ਨੂੰ ਖਰਾਬ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੇ।


Related News