ਸ਼ਰਮਨਾਕ : ਦੁਕਾਨਦਾਰ ਨੇ ਦੁਕਾਨ ''ਚ ਨਾਬਾਲਗ ਕੁੜੀ ਨਾਲ ਕੀਤਾ ਗਲਤ ਕੰਮ
Thursday, Sep 03, 2020 - 05:57 PM (IST)
ਅਬੋਹਰ (ਸੁਨੀਲ): ਨਗਰ ਥਾਣਾ ਨੰ. 1 ਦੇ ਐਡੀਸ਼ਨਲ ਮੁਖੀ ਰਣਜੀਤ ਸਿੰਘ ਅਤੇ ਮਹਿਲਾ ਸਬ-ਇੰਸਪੈਕਟਰ ਗਰੀਨਾ ਰਾਣੀ ਨੇ ਇਕ ਨਬਾਲਗ ਕੁੜੀ ਦੇ ਬਿਆਨਾਂ ਦੇ ਆਧਾਰ 'ਤੇ ਉਸਦੇ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਸੁਨੀਲ ਕੁਮਾਰ ਪੁੱਤਰ ਰਤਨ ਲਾਲ ਵਾਸੀ ਢਾਣੀ ਲਟਕਣ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ: ਕੋਰੋਨਾ ਆਫ਼ਤ: ਆਰਥਿਕ ਨਿਘਾਰ ਕਾਰਨ ਮਾਪਿਆਂ ਨੇ ਨਵਜਨਮੀ ਬੱਚੀ ਨੂੰ ਮਾਨਵਤਾ ਪੰਘੂੜੇ 'ਚ ਛੱਡਿਆ
ਵਰਣਨਯੋਗ ਹੈ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਨਾਬਾਲਗਾ ਨੇ ਦੱਸਿਆ ਸੀ ਕਿ ਇਕ ਕਰਿਆਨੇ ਦੀ ਦੁਕਾਨ 'ਚ ਬਿਸਕੁਟ ਲੈਣ ਗਈ, ਜਿਥੇ ਦੁਕਾਨਦਾਰ ਨੇ ਦੁਕਾਨ ਦਾ ਗੇਟ ਬੰਦ ਕਰ ਕੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਉਸ ਵਲੋਂ ਰੌਲਾ ਪਾਉਣ 'ਤੇ ਦੁਕਾਨਦਾਰ ਭੱਜ ਗਿਆ। ਸਬ-ਇੰਸਪੈਕਟਰ ਮੈਡਮ ਗਰੀਨਾ ਰਾਣੀ ਨੇ 14.8.2020 ਨੂੰ ਕੁੜੀ ਦੇ 164 ਦੇ ਬਿਆਨ ਮਾਣਯੋਗ ਜੱਜ ਹਰਪ੍ਰੀਤ ਸਿੰਘ ਦੀ ਅਦਾਲਤ 'ਚ ਕਰਵਾਏ। ਕੁੜੀ ਦਾ ਮੈਡੀਕਲ ਕਰਵਾਉਣ ਬਾਅਦ ਇਸ ਮਾਮਲੇ 'ਚ ਧਾਰਾ 376 ਡੀ 4 ਪੋਕਸੋ ਐਕਟ ਦਾ ਵਾਧਾ ਕੀਤਾ ਗਿਆ ਹੈ। ਪੁਲਸ ਵਲੋਂ ਮੁਲਜ਼ਮ ਨੂੰ ਫੜਣ ਦੇ ਲਈ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ: ਓਲੰਪੀਅਨ ਖਿਡਾਰੀ ਸੂਬੇਦਾਰ ਮਨਜੀਤ ਸਿੰਘ ਵੜਵਾਲ ਰਾਸ਼ਟਰਪਤੀ ਵੱਲੋਂ ਮੇਜਰ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ