ਦੁਕਾਨ ’ਚੋਂ ਲੱਖਾਂ ਦਾ ਸਾਮਾਨ ਚੋਰੀ
Thursday, Aug 02, 2018 - 06:31 AM (IST)

ਰਈਆ, (ਹਰਜੀਪ੍ਰੀਤ)- ਬੀਤੀ ਰਾਤ ਸਥਾਨਕ ਕਸਬੇ ’ਚ ਜੀ. ਟੀ. ਰੋਡ ’ਤੇ ਸਥਿਤ ਕਾਲਡ਼ਾ ਟ੍ਰੇਡਿੰਗ ਕੰਪਨੀ ਨਾਂ ਦੀ ਦੁਕਾਨ ’ਚੋਂ ਚੋਰਾਂ ਵੱਲੋਂ ਦੁਕਾਨ ਦੇ ਤਾਲੇ ਤੋਡ਼ ਕੇ ਲੱਖਾਂ ਦਾ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ।
ਦੁਕਾਨ ਮਾਲਕ ਰਕੇਸ਼ ਕਾਲਡ਼ਾ ਤੇ ਸੁਨੀਲ ਕਾਲਡ਼ਾ ਨੇ ਦੱਸਿਆ ਕਿ ਰਾਤ ਸਮੇਂ ਚੋਰ ਦੁਕਾਨ ਦੀ ਛੱਤ ’ਤੇ ਬਣੀ ਮੰਮਟੀ ਦਾ ਗੇਟ ਤੋਡ਼ ਕੇ ਅੰਦਰ ਦਾਖਲ ਹੋਏ ਤੇ ਰੌਸ਼ਨਦਾਨ ਦੀ ਗਰਿੱਲ ਪੁੱਟ ਕੇ ਦੁਕਾਨ ’ਚੋਂ 5 ਬੈਗ ਚਾਹ-ਪੱਤੀ, 4 ਪੇਟੀਅਾਂ ਰਿਫਾਈਂਡ ਤੇਲ, 7 ਪੇਟੀਅਾਂ ਸਾਬਣ, ਗੱਲੇ ’ਚੋਂ 9 ਹਜ਼ਾਰ ਦਾ ਭਾਨ, 7 ਹਜ਼ਾਰ ਦੀਆਂ ਪਰਚੀਆਂ, ਸੀ. ਸੀ. ਟੀ. ਵੀ. ਦੀ ਡੀ. ਵੀ. ਆਰ. ਤੇ ਐੱਲ. ਈ. ਡੀ. ਲੈ ਗਏ ਤੇ ਜਾਂਦੇ ਸਮੇਂ ਕੈਮਰੇ ਤੋਡ਼ ਗਏ। ਇਸ ਦੀ ਸੂਚਨਾ ਪੁਲਸ ਚੌਕੀ ਰਈਆ ਨੂੰ ਦਿੱਤੇ ਜਾਣ ’ਤੇ ਚੌਕੀ ਇੰਚਾਰਜ ਊਧਮ ਸਿੰਘ ਨੇ ਮੌਕਾ ਦੇਖ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।