ਦੁਕਾਨ ''ਚ ਲੱਗੀ ਅੱਗ, ਲੱਗਭਗ 50 ਲੱਖ ਦਾ ਹੋਇਆ ਨੁਕਸਾਨ

02/23/2018 2:49:41 AM

ਅਬੋਹਰ, (ਸੁਨੀਲ)- ਬੀਤੀ ਰਾਤ ਸਦਰ ਥਾਣਾ ਰੋਡ 'ਤੇ ਇਕ ਕਰਿਆਨੇ ਦੀ ਹੋਲਸੇਲ ਦੁਕਾਨ ਵਿਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਸਥਾਨਕ, ਮਲੋਟ ਅਤੇ ਫਾਜ਼ਿਲਕਾ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ। ਅੱਗ ਇੰਨੀ ਭਿਆਨਕ ਸੀ ਕਿ ਦੁਕਾਨ ਵਿਚ ਰੱਖਿਆ ਲੱਗਭਗ 50 ਲੱਖ ਰੁਪਏ ਦਾ ਸਾਮਾਨ ਸੜ ਦੇ ਸੁਆਹ ਹੋ ਗਿਆ।
ਜਾਣਕਾਰੀ ਅਨੁਸਾਰ ਦੁਕਾਨਦਾਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਹ ਦੁਕਾਨ ਦੇ ਉਪਰ ਬਣੇ ਮਕਾਨ ਵਿਚ ਰਹਿੰਦੇ ਹਨ। ਉਨ੍ਹਾਂ ਨੇ ਲੱਗਭਗ ਅੱਧੀ ਰਾਤ ਨੂੰ ਪਟਾਕਿਆਂ ਦੀ ਆਵਾਜ਼ ਸੁਣੀ ਅਤੇ ਜਦ ਉਹ ਹੇਠਾਂ ਆਏ ਤਾਂ ਪੌੜੀਆਂ ਵਿਚ ਵੀ ਧੂੰਆਂ ਚਾਰੇ ਪਾਸੇ ਫੈਲਿਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਹੇਠਾਂ ਆਉਣ ਵਿਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਦੁਕਾਨ ਵਿਚ ਰੱਖੇ ਫਰਿੱਜ ਆਦਿ ਤੇ ਕਰਿਆਨੇ ਦਾ ਸਾਮਾਨ ਜਿਸਦੀ ਕੀਮਤ ਲੱਗਭਗ 50 ਲੱਖ ਸੀ, ਸੜ ਕੇ ਸੁਆਹ ਹੋ ਗਿਆ। ਸੁਸ਼ੀਲ ਕੁਮਾਰ ਮੁਤਾਬਕ ਇਸ ਭਿਆਨਕ ਅੱਗ ਨਾਲ ਦੁਕਾਨ ਵਿਚ ਕੋਈ ਵੀ ਸਾਮਾਨ ਨਹੀਂ ਬਚ ਪਾਇਆ।


Related News