ਵਰਕ ਫਰਾਮ ਹੋਮ ਦੇ ਜਾਲ ’ਚ ਫਸਿਆ ਧਨਾਸ ਦਾ ਵਿਅਕਤੀ, 7.44 ਲੱਖ ਦੀ ਠੱਗੀ

Sunday, Mar 22, 2026 - 02:16 PM (IST)

ਵਰਕ ਫਰਾਮ ਹੋਮ ਦੇ ਜਾਲ ’ਚ ਫਸਿਆ ਧਨਾਸ ਦਾ ਵਿਅਕਤੀ, 7.44 ਲੱਖ ਦੀ ਠੱਗੀ

ਚੰਡੀਗੜ੍ਹ (ਸੁਸ਼ੀਲ) : ਵਰਕ ਫਰਾਮ ਹੋਮ ਦੇ ਨਾਂ ’ਤੇ ਇਕ ਹੋਰ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਧਨਾਸ ਦੀ ਮਿਲਕ ਕਾਲੋਨੀ ਦੇ ਰਹਿਣ ਵਾਲੇ ਵਿਅਕਤੀ ਨਾਲ 7.44 ਲੱਖ ਰੁਪਏ ਦੀ ਠੱਗੀ ਕੀਤੀ ਗਈ। ਪੀੜਤ ਗੋਵਿੰਦ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਨਵੰਬਰ 2024 ’ਚ ਉਸ ਨੂੰ ਵੱਖ-ਵੱਖ ਮੋਬਾਇਲ ਨੰਬਰਾਂ ਤੋਂ ਵਰਕ ਫਰਾਮ ਹੋਮ ਦੇ ਵਟਸਐਪ ਮੈਸੇਜ ਮਿਲੇ। ਇਸ ਤੋਂ ਬਾਅਦ ਉਸ ਨੂੰ ਟੈਲੀਗ੍ਰਾਮ ’ਤੇ ਸੰਪਰਕ ਕੀਤਾ ਗਿਆ ਤੇ ਰਿਵਿਊ/ਰੇਟਿੰਗ ਦੇ ਸਧਾਰਨ ਕੰਮਾਂ ਲਈ ਪ੍ਰਤੀ ਰਿਵਿਊ 50 ਰੁਪਏ ਦੇਣ ਦਾ ਲਾਲਚ ਦਿੱਤਾ ਗਿਆ। ਸ਼ੁਰੂ ’ਚ ਤਿੰਨ ਕੰਮਾਂ ਦੇ ਬਦਲੇ ਉਸ ਦੇ ਖ਼ਾਤੇ ’ਚ 300 ਰੁਪਏ ਭੇਜੇ ਗਏ, ਜਿਸ ਨਾਲ ਉਸ ਦਾ ਭਰੋਸਾ ਜਿੱਤਿਆ ਗਿਆ। ਇਸ ਤੋਂ ਬਾਅਦ ਠੱਗਾਂ ਨੇ ਉਸ ਨੂੰ ‘ਵੀ. ਵੀ. ਆਈ. ਪੀ. ਵੇਬਬੁਲ’ ਨਾਮ ਦੇ ਟੈਲੀਗ੍ਰਾਮ ਗਰੁੱਪ ’ਚ ਸ਼ਾਮਲ ਕਰ ਲਿਆ ਤੇ 10 ਮਿੰਟ ’ਚ ਵੱਡੇ ਰਿਟਰਨ ਦਾ ਵਾਅਦਾ ਕਰਕੇ ਨਿਵੇਸ਼ ਕਰਨ ਲਈ ਕਿਹਾ। ਗੋਵਿੰਦ ਠੱਗਾਂ ਦੀ ਗੱਲਾਂ ’ਚ ਆ ਗਿਆ ਤੇ ਵੱਖ-ਵੱਖ ਸਮਿਆਂ ’ਚ ਕਈ ਖਾਤਿਆਂ ’ਚ ਕੁੱਲ 7 ਲੱਖ 44 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ।
ਪੈਸੇ ਕੱਢਣ ਲੱਗੇ ਤਾਂ ਖ਼ਾਤਾ ਫਰੀਜ਼
ਠੱਗਾਂ ਵੱਲੋਂ ਬਣਾਈ ਵੈੱਬਸਾਈਟ ’ਤੇ ਲਾਗਇਨ ਆਈ. ਡੀ. ਦੇਣ ਤੋਂ ਬਾਅਦ ਜਦੋਂ ਉਸ ਨੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਖ਼ਾਤਾ ਫਰੀਜ਼ ਕਰ ਦਿੱਤਾ ਗਿਆ। ਖ਼ਾਤਾ ਅਨਫਰੀਜ਼ ਕਰਨ ਲਈ 2.50 ਲੱਖ ਰੁਪਏ ਹੋਰ ਮੰਗੇ ਗਏ। ਵਾਧੂ ਰਕਮ ਦੇਣ ਦੇ ਬਾਵਜੂਦ ਠੱਗ ‘ਘੱਟ ਕ੍ਰੈਡਿਟ ਸਕੋਰ’ ਵਰਗੇ ਬਹਾਨੇ ਬਣਾ ਕੇ ਹੋਰ ਪੈਸਿਆਂ ਦੀ ਮੰਗ ਕਰਦੇ ਰਹੇ।
ਗਰੁੱਪ ਡਿਲੀਟ ਕਰ ਭੱਜੇ ਠੱਗ
ਆਖ਼ਰਕਾਰ ਠੱਗਾਂ ਨੇ ਟੈਲੀਗ੍ਰਾਮ ਗਰੁੱਪ ਡਿਲੀਟ ਕਰ ਦਿੱਤਾ, ਜਿਸ ਤੋਂ ਬਾਅਦ ਪੀੜਤ ਨੂੰ ਠੱਗੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਦੇ ਸਾਈਬਰ ਸੈੱਲ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬੈਂਕ ਖ਼ਾਤਿਆਂ ਦੀ ਜਾਂਚ ਕਰਕੇ ਠੱਗਾਂ ਦੀ ਭਾਲ ਕੀਤੀ ਜਾ ਰਹੀ ਹੈ।


author

Babita

Content Editor

Related News