ਨੌਜ਼ਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਮੂੰਹ ਕਾਲਾ ਕਰਕੇ ਪਿੰਡ ''ਚ ਘੁੰਮਾਇਆ (ਵੀਡੀਓ)
Thursday, Mar 29, 2018 - 01:50 PM (IST)
ਅਬੋਹਰ (ਵੀਡੀਓ) - ਅਬੋਹਰ ਦੇ ਪਿੰਡ ਕਿਕਰਖੇੜਾ ਦੀ ਇਕ ਘਟਨਾ, ਜਿੱਥੇ ਪਿੰਡ ਵਾਸੀਆਂ ਨੇ ਨੌਜ਼ਵਾਨ 'ਤੇ ਵਿਆਹੁਤਾ ਔਰਤ ਨੂੰ ਘਰੋ ਭਜਾਉਣ ਦੇ ਦੋਸ਼ ਲਾਏ ਹਨ। ਇਸ ਘਟਨਾ ਸੰੰਬਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਰਵੀ ਰਾਜ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਪਹਿਲਾਂ ਵੀ ਦੋ ਵਾਰ ਉਕਤ ਵਿਆਹੁਤਾ ਨੂੰ ਘਰੋ ਭਜਾ ਕੇ ਲੈ ਗਿਆ ਸੀ ਪਰ ਹੁਣ ਉਹ ਫਿਰ ਔਰਤ ਨੂੰ ਭਜਾ ਕੇ ਲੈ ਗਿਆ ਪਰ ਵਾਪਸ ਆ ਗਿਆ। ਪਿੰਡ ਵਾਸੀਆਂ ਨੇ ਨੌਜ਼ਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ ਅਤੇ ਉਸ ਦਾ ਮੂੰਹ ਕਾਲਾ ਕਰਕੇ ਗਲ 'ਚ ਚਪਲਾ ਦਾ ਹਾਰ ਬਣਾ ਕੇ ਪਾ ਦਿੱਤਾ ਅਤੇ ਉਸ ਨੂੰ ਸਾਰੇ ਪਿੰਡ 'ਚ ਘੁੰਮਾਇਆ।
ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਰਾਮ ਪੁੱਤਰ ਕਾਸ਼ੀ ਰਾਮ ਵਾਸੀ ਪਿੰਡ ਸੰਗਤ ਕੋਠੇ ਜ਼ਿਲਾ ਬੰਠਿਡਾ ਨੇ ਦੱਸਿਆ ਕਿ ਉਸ ਦੇ ਭਰਾ ਬਿਟੂ ਰਾਮ ਦੇ ਪਿਛਲੇ ਕਈ ਸਮੇਂ ਤੋਂ ਪਿੰਡ ਕਿੱਕਰਾਖੇੜਾ ਦੀ ਵਿਆਹੁਤਾ ਔਰਤ ਨਾਲ ਨਾਜਾਇਜ਼ ਸਬੰੰਧ ਚੱਲ ਰਹੇ ਸਨ। ਵਾਰ-ਵਾਰ ਸਮਝਾਉਣ ਤੋਂ ਬਾਅਦ ਵੀ ਦੋਵੇਂ ਤੀਜੀ ਵਾਰ ਘਰ ਤੋਂ ਫਰਾਰ ਹੋ ਗਏ ਸਨ। ਉਕਤ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੋਵੇਂ ਫਿਰ ਵਾਪਸ ਘਰ ਆ ਗਏ ਸਨ। ਉਕਤ ਔਰਤ ਦੇ ਪਰਿਵਾਰ ਵਾਲਿਆ ਨੇ ਲੜਕੇ ਨੂੰ ਅਣਜਾਣ ਜਗ੍ਹਾਂ 'ਤੇ ਬੁਲਾ ਕੇ ਕੁੱਟ-ਮਾਰ ਕਰਨ ਤੋਂ ਬਾਅਦ ਉਸ ਦਾ ਬੁਰਾ ਹਾਲ ਕਰ ਦਿੱਤਾ। ਉਨ੍ਹਾਂ ਨੇ ਅਜਿਹਾ ਕਰਕੇ ਕਾਨੂੰਨ ਨੂੰ ਆਪਣੇ ਹੱਥ 'ਚ ਲਿਆ ਹੈ, ਜੋ ਗਲਤ ਹੈ।
ਇਸ ਘਟਨਾ ਵਾਲੀ ਜਗ੍ਹਾਂ 'ਤੇ ਮੌਕੇ 'ਤੇ ਪਹੁੰਚੇ ਅਬੋਹਰ ਦੇ ਐੱਸ. ਪੀ. ਅਮਰਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।