ਅੰਮ੍ਰਿਤਸਰ ''ਚ ਬਚਾਅ ਕਾਰਜ ਦਾ 8ਵਾਂ ਦਿਨ: 190 ਪਿੰਡ ਹੜ੍ਹ ਦੀ ਲਪੇਟ ’ਚ, ਲੱਖਾਂ ਲੋਕ ਪ੍ਰਭਾਵਿਤ

Friday, Sep 05, 2025 - 05:59 PM (IST)

ਅੰਮ੍ਰਿਤਸਰ ''ਚ ਬਚਾਅ ਕਾਰਜ ਦਾ 8ਵਾਂ ਦਿਨ: 190 ਪਿੰਡ ਹੜ੍ਹ ਦੀ ਲਪੇਟ ’ਚ, ਲੱਖਾਂ ਲੋਕ ਪ੍ਰਭਾਵਿਤ

ਅੰਮ੍ਰਿਤਸਰ(ਨੀਰਜ)-ਅਜਨਾਲਾ ਰਾਵੀ ਦਰਿਆ ਦੇ ਟੁੱਟੇ ਹੋਏ ਧੁੱਸੀ ਬੰਨ੍ਹ ਜਿੱਥੇ ਹੜ੍ਹ ਦੇ ਪਾਣੀ ਨੇ ਪਿੰਡਾਂ ਵਿਚ ਫੈਲਾਉਣਾ ਸ਼ੁਰੂ ਕੀਤਾ, ਉਸ ਨੂੰ ਜ਼ਿਲ੍ਹਾ ਪ੍ਰਸਾਸ਼ਨ ਦੀਆਂ ਤਕਨੀਕੀ ਟੀਮ ਵੱਲੋਂ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਪਹਿਲੇ ਹੀ ਦਿਨ ਇਹ ਕੰਮ ਅਸਫਲ ਸਾਬਿਤ ਹੋਇਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਅਤੇ ਚਿੱਕੜ ਅਤੇ ਗਾਰ ਹੋਣ ਕਾਰਨ ਉਥੇ ਬੰਨ੍ਹ ਬੰਨਣਾ ਸੌਖਾ ਨਹੀਂ ਹੈ। ਇਸ ਦੇ ਲਈ ਤਕਨੀਕੀ ਮਾਹਿਰ ਸੀਨੀਅਰ ਅਧਿਕਾਰੀਆਂ ਨਾਲ ਵੀ ਸੰਪਰਕ ਕਰ ਰਹੇ ਹਨ ਤਾਂ ਜੋ ਟੁੱਟੇ ਹਿੱਸੇ ਦੀ ਮੁਰੰਮਤ ਕੀਤੀ ਜਾ ਸਕੇ ਅਤੇ ਇਸ ਰਸਤੇ ਕਾਰਨ ਦੁਬਾਰਾ ਨੁਕਸਾਨ ਨਾ ਹੋਵੇ। ਜਿੱਥੇ ਇਕ ਦਿਨ ਪਹਿਲਾਂ 140 ਪਿੰਡ ਹੜ੍ਹ ਦੇ ਪਾਣੀ ਦੀ ਲਪੇਟ ’ਚ ਸਨ, ਉਥੇ ਹੀ ਬੁੱਧਵਾਰ ਰਾਤ ਨੂੰ ਰਾਵੀ ’ਚ ਪਿੱਛੋਂ ਪਾਣੀ ਆਉਣ ਕਾਰਨ ਪਿੰਡਾਂ ਦੀ ਗਿਣਤੀ 190 ਤੱਕ ਪਹੁੰਚ ਗਈ ਹੈ ਅਤੇ ਪਾਣੀ ਦਾ ਪੱਧਰ ਅਜੇ ਵੀ ਵੱਧ ਰਿਹਾ ਹੈ ਅਤੇ ਪਾਣੀ ਫੈਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਤੱਕ 1.35 ਲੱਖ ਦੀ ਆਬਾਦੀ ਹੜ੍ਹ ਦੇ ਪਾਣੀ ਤੋਂ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ-ਪੰਜਾਬ ਵਿਚ ਰੱਦ ਹੋ ਗਈਆਂ ਛੁੱਟੀਆਂ, ਸਖ਼ਤ ਹੁਕਮ ਹੋਏ ਜਾਰੀ

ਮੌਸਮ ਸਾਫ਼ ਹੁੰਦੇ ਹੀ ਸ਼ੁਰੂ ਕੀਤੀ ਜਾਵੇਗੀ ਗਿਰਦਾਵਰੀ

ਹੜ੍ਹ ਪ੍ਰਭਾਵਿਤ ਪਿੰਡਾਂ ਦਾ ਲਗਾਤਾਰ ਦੌਰਾ ਕਰ ਰਹੀ ਡੀ. ਸੀ. ਸਾਕਸ਼ੀ ਸਾਹਨੀ ਨੇ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਘੋਨੇਵਾਲਾ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਿਵੇਂ ਹੀ ਮੌਸਮ ਸਾਫ਼ ਹੋਵੇਗਾ ਅਤੇ ਪਾਣੀ ਘੱਟ ਜਾਵੇਗਾ, ਪਟਵਾਰੀਆਂ ਵੱਲੋਂ ਘਰ-ਘਰ ਜਾ ਕੇ ਫ਼ਸਲਾਂ ਦੀ ਗਿਰਦਾਵਰੀ ਦਾ ਕੰਮ ਕੀਤਾ ਜਾਵੇਗਾ। ਗਿਰਦਾਵਰੀ ਰਿਪੋਰਟ ਜਲਦੀ ਤੋਂ ਜਲਦੀ ਤਿਆਰ ਕਰ ਕੇ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਏ. ਡੀ. ਸੀ. ਰੋਹਿਤ ਗੁਪਤਾ ਨੇ ਕਿਹਾ ਕਿ ਹੁਣ ਤੱਕ ਪੰਜ ਲੋਕਾਂ ਦੀ ਮੌਤ ਦੀ ਸੂਚਨਾ ਹੈ ਅਤੇ ਪ੍ਰਸ਼ਾਸਨ ਵੱਲੋਂ 2734 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਸੁਰੱਖਿਅਤ ਥਾਵਾਂ ’ਤੇ ਰੱਖਿਆ ਗਿਆ ਹੈ, ਜਦਕਿ 12 ਪਸ਼ੂ ਮਾਰੇ ਜਾਣ ਦੀ ਸੂਚਨਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕੈਂਪਾਂ ’ਚ ਸੱਪ ਦੇ ਡੰਗ ਸਮੇਤ ਹਰ ਤਰ੍ਹਾਂ ਦੀ ਬੀਮਾਰੀ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਸਾਰੇ ਮੈਡੀਕਲ ਕੈਂਪਾਂ ’ਚ ਸੱਪ ਦੇ ਡੰਗ ਤੋਂ ਬਚਾਅ ਲਈ ਟੀਕਾ ਉਪਲੱਬਧ ਹੈ। ਅਜਿਹੀਆਂ ਸਥਿਤੀਆਂ ’ਚ ਮੈਡੀਕਲ ਕੈਂਪਾਂ ਵਿਚ ਤੁਰੰਤ ਮਦਦ ਮੰਗੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਪਠਾਨਕੋਟ 'ਚ ਲੈਂਡਸਲਾਈਡ

ਪਸ਼ੂਆਂ ਲਈ ਬਣਾਏ ਗਏ ਵਿਸ਼ੇਸ਼ ਕੈਂਪ

ਬੇਜ਼ੁਬਾਨ ਜਾਨਵਰਾਂ ਲਈ ਚਾਰੇ ਅਤੇ ਫੀਡ ਅਤੇ ਪਸ਼ੂਆਂ ਦੀਆਂ ਸੇਵਾਵਾਂ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਨੇ ਘੋਨੇਵਾਲ, ਕੋਟ ਰਜ਼ਾਦਾ, ਸੂਫੀਆ, ਚੱਕ ਫੂਲਾ, ਰਾਮਦਾਸ, ਥੋਬਾ, ਹਰਦੁਖੁਰਦ, ਜਗਦੇਵ ਖੁਰਦ, ਢਾਗਈ ਅਤੇ ਲੋਪੋਕੇ ’ਚ 11 ਰਾਹਤ ਕੈਂਪ ਸਥਾਪਤ ਕੀਤੇ ਹਨ। ਹੁਣ ਤੱਕ ਪਸ਼ੂ ਪਾਲਣ ਵਿਭਾਗ ਰਾਹੀਂ 5685 ਬੋਰੀਆਂ ਫੀਡ ਅਤੇ 242 ਕੁਇੰਟਲ ਹਰਾ ਚਾਰਾ ਵੰਡਿਆ ਜਾ ਚੁੱਕਾ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਚਾਰਾ ਅਤੇ ਹੋਰ ਚੀਜ਼ਾਂ ਸਿਰਫ਼ ਲੋੜਵੰਦ ਪਰਿਵਾਰਾਂ ਨੂੰ ਹੀ ਦਿੱਤੀਆਂ ਜਾਣ।

ਇਹ ਵੀ ਪੜ੍ਹੋ-ਵੱਡੀ ਵਾਰਦਾਤ: ਵਿਅਕਤੀ ਦਾ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ

ਪੀੜਤ ਪਰਿਵਾਰਾਂ ਦੀ ਮਦਦ ਲਈ ਸਵੈ-ਇੱਛੁਕ ਸੰਸਥਾਵਾਂ ਦੀ ਟੀਮ ਗਠਿਤ

ਡੀ. ਸੀ. ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਰੈੱਡ ਕ੍ਰਾਸ ਸੋਸਾਇਟੀ ਦੀ ਮਦਦ ਨਾਲ ਵਾਲੰਟੀਅਰਾਂ ਦੀ ਇਕ ਟੀਮ ਬਣਾਈ ਹੈ, ਜਿਸ ’ਚ ਬਿਕਰਮਜੀਤ ਸਿੰਘ ਅਤੇ ਡਾ. ਸ਼ਰਨਪ੍ਰੀਤ ਕੌਰ ਅਤੇ ਹੋਰ ਸ਼ਾਮਲ ਹਨ। ਸਰਵਿਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਛੀਨਾ, ਲਮਸਡਨ ਕਲੱਬ ਦੇ ਪ੍ਰਧਾਨ ਰੁਬਿੰਦਰ ਸਿੰਘ ਰੂਬੀ ਅਤੇ ਲਮਸਡਨ ਕਲੱਬ ਦੇ ਪ੍ਰਧਾਨ ਲਲਿਤ ਚੰਡੋਕ ਵੱਲੋਂ ਇਕ ਹਜ਼ਾਰ ਫੰਗਲ ਓਇੰਟਮੈਂਟ ਵੰਡੀਆਂ ਗਈਆਂ।

ਪੀੜਤਾਂ ਦੀ ਮਦਦ ਲਈ ਉੱਘੇ ਆਗੂਆਂ ਦਾ ਆਉਣਾ ਜਾਰੀ

ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਵੱਖ-ਵੱਖ ਪਾਰਟੀਆਂ ਦੇ ਉੱਘੇ ਆਗੂਆਂ ਦਾ ਆਉਣਾ ਜਾਰੀ ਹੈ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਰਾਜਪਾਲ ਗੁਲਾਬ ਚੰਦ ਕਟਾਰੀਆ, ‘ਆਪ’ ਆਗੂ ਸੰਜੇ ਸਿੰਘ, ਵਿਧਾਇਕ ਜੀਵਨਜੋਤ ਕੌਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਅਤੇ ਵੱਡੀ ਗਿਣਤੀ ’ਚ ਸਮਾਜਿਕ ਸੰਗਠਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News