ਪੰਜਾਬ ’ਚ ਇਸ ਵਾਰ ਆਫ਼ਤ ਬਣਿਆ ਮੀਂਹ! 1018 ਪਿੰਡ ਪਾਣੀ ’ਚ ਡੁੱਬੇ, 5 ਦਿਨਾਂ ''ਚ 23 ਲੋਕਾਂ ਦੀ ਮੌਤ

Sunday, Aug 31, 2025 - 07:48 AM (IST)

ਪੰਜਾਬ ’ਚ ਇਸ ਵਾਰ ਆਫ਼ਤ ਬਣਿਆ ਮੀਂਹ! 1018 ਪਿੰਡ ਪਾਣੀ ’ਚ ਡੁੱਬੇ, 5 ਦਿਨਾਂ ''ਚ 23 ਲੋਕਾਂ ਦੀ ਮੌਤ

ਚੰਡੀਗੜ੍ਹ (ਵਿਨੇ) - ਪੰਜਾਬ ਵਿਚ ਇਸ ਵਾਰ ਲਗਾਤਾਰ ਪੈ ਰਹੇ ਮੀਂਹ ਨੇ ਕਹਿਰ ਮਚਾ ਦਿੱਤਾ ਹੈ, ਜਿਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਦਰਿਆਵਾਂ ਨੇੜੇ ਰਹਿ ਰਹੇ ਲੋਕਾਂ 'ਤੇ ਪੈ ਰਿਹਾ ਹੈ। ਰਾਵੀ, ਬਿਆਸ ਅਤੇ ਸਤਲੁਜ ਦਰਿਆ ਸ਼ਨੀਵਾਰ ਨੂੰ ਵੀ ਪੂਰੇ ਸ਼ੂਕਦੇ ਰਹੇ। ਪੰਜਾਬ ਦੇ 7 ਜ਼ਿਲਿਆਂ ਵਿਚ ਬੀਤੇ 5 ਦਿਨਾਂ ਦੌਰਾਨ 23 ਵਿਅਕਤੀ ਹੜ੍ਹ ਦੀ ਲਪੇਟ ਵਿਚ ਆ ਕੇ ਮੌਤ ਦੇ ਮੂੰਹ ਵਿਚ ਚਲੇ ਗਏ। 1018 ਪਿੰਡ ਹੜ੍ਹ ਦੀ ਲਪੇਟ ਵਿਚ ਹਨ ਅਤੇ ਲਗਭਗ 3 ਲੱਖ ਏਕੜ ਜ਼ਮੀਨ ਨੂੰ ਹੜ੍ਹ ਨੇ ਤਬਾਹ ਕਰ ਦਿੱਤਾ ਹੈ। ਅਨੁਮਾਨ ਦੇ ਅਨੁਸਾਰ ਹੜ੍ਹ ਦੀ ਲਪੇਟ ਵਿਚ ਆ ਕੇ 10,000 ਤੋਂ ਵੱਧ ਪਸ਼ੂਆਂ ਦੇ ਮਰਨ ਦਾ ਅੰਕੜਾ ਹੈ।

ਪੜ੍ਹੋ ਇਹ ਵੀ - ਕਿਸੇ ਹੋਰ ਜਾਤੀ ਦੇ ਮੁੰਡੇ ਨੂੰ ਪਿਆਰ ਕਰਦੀ ਸੀ ਧੀ, ਪਿਓ ਨੇ ਪਹਿਲਾਂ ਕੀਤਾ ਕਤਲ ਤੇ ਫਿਰ...

ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ 11,330 ਵਿਅਕਤੀਆਂ ਨੂੰ ਹੜ੍ਹ ’ਚੋਂ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। 1988 ਦੇ ਦੌਰਾਨ ਆਏ ਹੜ੍ਹ ਵਿਚ ਲਗਭਗ 11 ਲੱਖ ਕਿਊਸਿਕ ਪਾਣੀ ਨੇ ਲੋਕਾਂ ਨੂੰ ਬੇਹਾਲ ਕੀਤਾ ਸੀ ਪਰ ਇਸ ਵਾਰ 15 ਲੱਖ ਕਿਊਸਿਕ ਤੋਂ ਵੱਧ ਪਾਣੀ ਨੇ ਪੰਜਾਬ ਦੇ ਮਾਝਾ ਅਤੇ ਦੋਆਬਾ ਇਲਾਕੇ ਦੇ 7 ਜ਼ਿਲਿਆਂ ਵਿਚ ਤਬਾਹੀ ਮਚਾ ਕੇ ਲੋਕਾਂ ਨੂੰ ਬੇਘਰ ਕਰ ਕੇ ਅਤੇ ਭਾਰੀ ਆਰਥਿਕ ਨੁਕਸਾਨ ਪਹੁੰਚਾਇਆ ਹੈ। ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ ਵਿਚ ਹੜ੍ਹ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲਿਆ, ਜਦਕਿ ਬਰਨਾਲਾ, ਮੋਗਾ, ਕਪੂਰਥਲਾ ਅਤੇ ਅੰਮ੍ਰਿਤਸਰ ਦਾ ਵੀ ਕੁਝ ਹਿੱਸਾ ਹੜ੍ਹ ਤੋਂ ਪ੍ਰਭਾਵਿਤ ਹੈ।

ਪੜ੍ਹੋ ਇਹ ਵੀ - ਸਕੂਲ-ਕਾਲਜ ਬੰਦ! 6 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ 32 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ

ਦੱਸ ਦੇਈਏ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪੰਜਾਬ ਸਰਕਾਰ ਨੇ 87 ਰਾਹਤ ਕੈਂਪ ਸਥਾਪਤ ਕੀਤੇ ਹਨ, ਜਿਨ੍ਹਾਂ ਵਿਚ 4729 ਵਿਅਕਤੀ ਰਹਿ ਰਹੇ ਹਨ। ਬੀ. ਬੀ. ਐੱਮ. ਬੀ. ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਸ਼ਨੀਵਾਰ ਨੂੰ ਗੋਬਿੰਦ ਸਾਗਰ ਝੀਲ ਦਾ ਪਾਣੀ ਦਾ ਪੱਧਰ 1672.12 ਫੁੱਟ ਸੀ, ਜਦਕਿ ਝੀਲ ਵਿਚ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ। ਡੈਮ ਦੇ ਫਲੱਡ ਗੇਟਾਂ ਤੋਂ 54,076 ਕਿਊਸਿਕ ਪਾਣੀ ਛੱਡਿਆ ਗਿਆ। ਪੌਂਗ ਡੈਮ ਦਾ ਪਾਣੀ ਦਾ ਪੱਧਰ 1391.05 ਫੁੱਟ ਸੀ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ 11 ਫੁੱਟ ਵੱਧ ਹੈ। ਡੈਮ ਦੇ ਫਲੱਡ ਗੇਟ ਤੋਂ 1,05,854 ਕਿਊਸਿਕ ਪਾਣੀ ਛੱਡਿਆ ਗਿਆ। 

ਪੜ੍ਹੋ ਇਹ ਵੀ - ਇਸ ਦਿਨ ਲੱਗਣਗੇ ਸੂਰਜ ਤੇ ਚੰਦਰ ਗ੍ਰਹਿਣ? ਜਾਣੋ ਤਾਰੀਖ਼ ਤੇ ਸਮਾਂ

ਇਸ ਦੇ ਨਾਲ ਹੀ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ 524.96 ਮੀਟਰ ਸੀ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 2 ਮੀਟਰ ਘੱਟ ਸੀ। ਡੈਮ ਤੋਂ 51,116 ਕਿਊਸਿਕ ਪਾਣੀ ਛੱਡਿਆ ਗਿਆ। ਘੱਗਰ, ਟਾਂਗਰੀ ਅਤੇ ਮਾਰਕੰਡਾ ਨਦੀਆਂ ਦਾ ਪਾਣੀ ਦਾ ਪੱਧਰ ਆਮ ਦਿਨਾਂ ਨਾਲੋਂ 8 ਤੋਂ 10 ਫੁੱਟ ਵੱਧ ਸੀ ਪਰ ਤਿੰਨਾਂ ਨਦੀਆਂ ਨੇ ਸ਼ਨੀਵਾਰ ਨੂੰ ਪਾਣੀ ਦਾ ਪੱਧਰ ਵਧਿਆ ਹੋਣ ਦੇ ਬਾਅਦ ਵੀ ਕਿਸੇ ਵੀ ਹਿੱਸੇ ਵਿਚ ਕੋਈ ਨੁਕਸਾਨ ਨਹੀਂ ਕੀਤਾ ਸੀ। ਪਟਿਆਲਾ ਦੇ ਦੇਵੀਗੜ੍ਹ, ਭੁਨਰਹੇੜੀ, ਗੂਹਲਾ ਚੀਕਾ ਇਲਾਕੇ ਦੇ ਹੇਠਲੇ ਹਿੱਸਿਆਂ ਵਿਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਲਈ ਕਿਹਾ ਗਿਆ ਹੈ।

ਪੜ੍ਹੋ ਇਹ ਵੀ - ਇਸ ਵਾਰ ਪਵੇਗੀ ਕੜਾਕੇ ਦੀ ਠੰਡ ! ਹੋ ਗਈ ਵੱਡੀ ਭਵਿੱਖਬਾਣੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News