‘ਪਠਾਨ’ ਫ਼ਿਲਮ ਨੂੰ ਲੈ ਕੇ ਸ਼ਿਵ ਸੈਨਾ ਹਿੰਦ ਦੀ ਚੇਤਾਵਨੀ, ਕਿਹਾ-‘ਗਾਣਾ ਹਟਾਏ ਬਿਨਾਂ ਪੰਜਾਬ ’ਚ ਨਹੀਂ ਹੋਣ ਦੇਵਾਂਗੇ ਰਿਲੀਜ਼’

01/10/2023 4:09:36 AM

ਰਾਜਪੁਰਾ (ਬਿਊਰੋ) : ਸ਼ਿਵ ਸੈਨਾ ਹਿੰਦ ਦੀ ਇਕ ਵਿਸ਼ੇਸ਼ ਮੀਟਿੰਗ ਪਾਰਟੀ ਦਫ਼ਤਰ ਵਿਖੇ ਹੋਈ। ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਧਾਨ ਐਡਵੋਕੇਟ ਕੇਤਨ ਸ਼ਰਮਾ ਲੀਗਲ ਸੈੱਲ, ਮੀਡੀਆ ਸਲਾਹਕਾਰ ਰਜਿੰਦਰ ਧਾਰੀਵਾਲ ਹਾਜ਼ਰ ਸਨ। ਇਸ ਦੌਰਾਨ ਹਿੰਦੂ ਆਗੂ ਦੀਪਕ ਯੋਗੇਸ਼ਵਰ ਆਪਣੇ ਸਾਥੀਆਂ ਸਮੇਤ ਸ਼ਿਵ ਸੈਨਾ ਹਿੰਦ ’ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਨਿਸ਼ਾਂਤ ਸ਼ਰਮਾ ਨੇ ਦੀਪਕ ਯੋਗੇਸ਼ਵਰ ਨੂੰ ਪਾਰਟੀ ’ਚ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ ਉਨ੍ਹਾਂ ਨੂੰ ਪੰਜਾਬ ਦਾ ਉਪ ਪ੍ਰਧਾਨ ਨਿਯੁਕਤ ਕੀਤਾ। ਸ਼ਰਮਾ ਨੇ ਕਿਹਾ ਕਿ ਦੀਪਕ ਯੋਗੇਸ਼ਵਰ ਪਿਛਲੇ ਕਈ ਸਾਲਾਂ ਤੋਂ ਸਨਾਤਨ ਸੰਸਕ੍ਰਿਤੀ ਦੀ ਸੇਵਾ ’ਚ ਸਹਿਯੋਗ ਕਰ ਰਹੇ ਹਨ। ਹੁਣ ਸ਼ਿਵ ਸੈਨਾ ਹਿੰਦ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਸਾਥ ਦੇ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਇਸ ਮੌਕੇ ਨਿਸ਼ਾਂਤ ਸ਼ਰਮਾ ਅਤੇ ਦੀਪਕ ਯੋਗੇਸ਼ਵਰ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਸਰਕਾਰ ਤੋਂ ‘ਪਠਾਨ’ ਫਿਲਮ ’ਤੇ ਪਾਬੰਦੀ ਲਗਾਉਣ ਦੀ ਮੰਗ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਭਾਰਤ ਦੇ ਬੀੜੀ ਮਜ਼ਦੂਰ ਨੇ ਸਖ਼ਤ ਮਿਹਨਤ ਨਾਲ ਬਦਲੀਆਂ ਕਿਸਮਤ ਦੀਆਂ ਲਕੀਰਾਂ, ਅਮਰੀਕਾ ’ਚ ਜਾ ਕੇ ਬਣਿਆ ਜੱਜ

ਉਨ੍ਹਾਂ ਕਿਹਾ ਕਿ ਅਸੀਂ ਸਖ਼ਤ ਲਹਿਜ਼ੇ ’ਚ ਚੇਤਾਵਨੀ ਵੀ ਦਿੰਦੇ ਹਾਂ ਕਿ ਫਿਲਮ ’ਚੋਂ ਗਾਣਾ ਹਟਾ ਲਵੇ । ਜੇ ਫ਼ਿਲਮ ’ਚੋਂ ਗਾਣੇ ਦਾ ਉਹ ਸੀਨ ਨਹੀਂ ਹਟਿਆ ਤਾਂ ਪੰਜਾਬ ’ਚ ਫ਼ਿਲਮ ਰਿਲੀਜ਼ ਨਹੀਂ ਹੋਣ ਦੇਣਗੇ ਤੇ ਜੇ ਫ਼ਿਲਮ ਰਿਲੀਜ਼ ਹੋ ਵੀ ਗਈ ਤਾਂ ਸਿਨੇਮਾਘਰਾਂ ’ਚ ਭਾਰੀ ਵਿਰੋਧ ਪ੍ਰਦਰਸ਼ਨ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ’ਚ 100 ਕਰੋੜ ਹਿੰਦੂਆਂ ਦੇ ਧਰਮ ਦਾ ਅਪਮਾਨ ਹੋ ਰਿਹਾ ਹੈ ਤੇ ਅਸੀਂ ਚੁੱਪ ਨਹੀਂ ਬੈਠਾਂਗੇ। ਉਨ੍ਹਾਂ ਕਿਹਾ ਕਿ ਅਸੀਂ ਥਿਏਟਰ ਸੰਚਾਲਕਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ‘ਪਠਾਨ’ ਫ਼ਿਲਮ ਨਾਲ ਚਲਾਉਣ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਹਿੰਦੂ ਧਰਮ ਅਤੇ ਸੰਸਕ੍ਰਿਤੀ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਹਿੰਦੂ ਇਸ ਦੁਨੀਆ ’ਚ ਸਭ ਤੋਂ ਵੱਧ ਸਹਿਣਸ਼ੀਲ ਹਨ ਪਰ ਹੁਣ ਇਹ ਸਭ ਸਹਿਣਸ਼ੀਲਤਾ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਅਤੇ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਸਿਨੇਮਾ ਹਾਲਾਂ ਦੇ ਸੰਚਾਲਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸੂਬੇ ਦੇ ਸਾਰੇ ਮਾਲਜ਼ ’ਚ ਲੱਗੀਆਂ ਸਕਰੀਨਾਂ ਦੇ ਸੰਚਾਲਕਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਇਸ ਸੀਨ ਨੂੰ ਹਟਾਏ ਜਾਂ ਗੀਤ ਹਟਾਏ ਬਿਨਾਂ ਫ਼ਿਲਮ ਚਲਾਈ ਗਈ ਤਾਂ ਅਸੀਂ ਸਿੱਧੇ ਤੌਰ ’ਤੇ ਕਾਰਵਾਈ ਲਈ ਆਜ਼ਾਦ ਹੋਵਾਂਗੇ।

ਇਹ ਖ਼ਬਰ ਵੀ ਪੜ੍ਹੋ : ਸੰਘਣੀ ਧੁੰਦ ਦਾ ਕਹਿਰ, ਭਿਆਨਕ ਸੜਕ ਹਾਦਸੇ ਨੇ ਘਰ ’ਚ ਵਿਛਾਏ ਸੱਥਰ


Manoj

Content Editor

Related News