ਸ਼ਿਵ ਸੈਨਾ ਬਾਲ ਠਾਕਰੇ ਨੇ ਨਗਰ ਨਿਗਮ ਖਿਲਾਫ਼ ਕੀਤਾ ਰੋਸ ਮੁਜ਼ਾਹਰਾ

Thursday, Feb 22, 2018 - 11:29 PM (IST)

ਹੁਸ਼ਿਆਰਪੁਰ, (ਘੁੰਮਣ)- ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਵਾਰਡ ਨੰ. 32 ਪ੍ਰੇਮਗੜ੍ਹ 'ਚ ਨਗਰ ਨਿਗਮ ਵੱਲੋਂ ਕਿਸੇ ਤਰ੍ਹਾਂ ਦੀ ਸਹੂਲਤ ਮੁਹੱਈਆ ਨਾ ਕਰਵਾਉਣ ਦੇ ਵਿਰੋਧ 'ਚ ਬਤੌਰ ਪ੍ਰੋਟੈਸਟ ਪਾਰਟੀ ਦੀ ਸ਼ਹਿਰੀ ਇਕਾਈ ਦੇ ਪ੍ਰਧਾਨ ਜਾਵੇਦ ਖਾਂ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। 
ਇਸ ਮੌਕੇ ਸ਼ਹਿਰੀ ਵਿੰਗ ਦੀ ਇੰਚਾਰਜ ਸੁਨੀਤਾ ਸ੍ਰੀਵਾਸਤਵ, ਪਵਨ ਕੁਮਾਰ, ਸੰਦੀਪ ਸੂਦ, ਨਿਖਿਲ, ਜਤਿਨ, ਸੰਤੋਸ਼ ਗੁਪਤਾ, ਸੰਦੀਪ ਸੈਣੀ, ਕਵਿਤਾ, ਸੀਮਾ, ਮੰਗਲੇਸ਼, ਬਾਲੀ ਸੈਣੀ, ਕਮਲਜੀਤ ਕੌਰ, ਬਲਵਿੰਦਰ, ਕੁਲਵਿੰਦਰ, ਸੁਖਦੇਵ ਸਿੰਘ, ਸ਼ਾਰਦਾ ਸਿੰਘ, ਹਰਬੰਸ, ਅਮਰੀਕ ਸਿੰਘ, ਸਤਨਾਮ ਸਿੰਘ, ਬਲਜੀਤ ਸਿੰਘ, ਪ੍ਰੇਮ ਚੰਦ, ਸੁਭਾਸ਼ ਚੰਦਰ, ਹੁਸ਼ਿਆਰ ਸਿੰਘ, ਬਲਵੀਰ ਸਿੰਘ, ਸੰਤੋਸ਼ ਕੁਮਾਰੀ, ਪ੍ਰੇਮ ਕੁਮਾਰੀ, ਬਲਜੀਤ, ਪਰਵਿੰਦਰ ਕੌਰ ਵੀ ਮੌਜੂਦ ਸਨ।  ਇਸ ਸਮੇਂ ਲੋਕਾਂ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਵਾਰਡ ਨੰ. 32 'ਚ ਨਾ ਤਾਂ ਸੜਕਾਂ ਦਾ ਕੰਮ ਹੋਇਆ ਹੈ ਤੇ ਨਾ ਹੀ ਸਟਰੀਟ ਲਾਈਟਾਂ ਦਾ ਕੰਮ ਪੂਰਾ ਕੀਤਾ ਗਿਆ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦੀਆਂ ਸੜਕਾਂ 'ਤੇ ਡੂੰਘੇ ਟੋਏ ਪਏ ਹੋਏ ਹਨ ਤੇ ਬਰਸਾਤ ਦਾ ਪਾਣੀ ਇਨ੍ਹਾਂ ਵਿਚ ਇਕੱਠਾ ਹੋ ਜਾਣ ਕਾਰਨ ਮੱਖੀ-ਮੱਛਰ ਪੈਦਾ ਹੁੰਦਾ ਹੈ। ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ਵੀ ਟੁੱਟੇ ਹੋਏ ਹਨ ਤੇ ਹਰ ਸਮੇਂ ਬੱਚਿਆਂ ਦਾ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਨਗਰ ਨਿਗਮ, ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਨਗਰ ਨਿਗਮ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ। 


Related News