ਸ਼ਿਵ ਸੈਨਾ ਵੱਲੋਂ ਸੁਧੀਰ ਸੂਰੀ ਨੂੰ ਰਿਹਾਅ ਨਾ ਕਰਨ ''ਤੇ ਹਾਈਵੇ ਜਾਮ ਕਰਨ ਦੀ ਧਮਕੀ
Friday, Dec 08, 2017 - 04:25 PM (IST)
ਰਈਆ (ਹਰਜੀਪ੍ਰੀਤ) - ਵੀਰਵਾਰ ਸ਼ਿਵ ਸੈਨਾ ਪੰਜਾਬ (ਘਨੌਲੀ) ਦੀ ਜ਼ਰੂਰੀ ਮੀਟਿੰਗ ਸ਼ਿਵ ਸੈਨਾ ਮਾਝਾ ਜ਼ੋਨ ਦੇ ਪ੍ਰਧਾਨ ਮਨਜੀਤ ਸਿੰਘ ਗੋਰਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਗੁਰਪ੍ਰੀਤ ਸਿੰਘ ਸੋਢੀ, ਅਜੀਤ ਸਿੰਘ ਮਾਹਲਾ, ਗੁਰਪ੍ਰੀਤ ਸਿੰਘ ਰਾਜਾ, ਸੋਨੂੰ, ਜੋਧਵੀਰ ਸਿੰਘ, ਸਤਨਾਮ ਸਿੰਘ, ਮੇਜਰ ਸਿੰਘ, ਮਲੂਕ ਸਿੰਘ ਆਦਿ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਗੋਰਾ ਨੇ ਕਿਹਾ ਕਿ ਜੇਕਰ ਸੁਧੀਰ ਸੂਰੀ ਚੇਅਰਮੈਨ ਪੰਜਾਬ ਸ਼ਿਵ ਸੈਨਾ ਨੂੰ ਕੱਲ ਤੱਕ ਰਿਹਾਅ ਨਾ ਕੀਤਾ ਗਿਆ ਤਾਂ ਸ਼ਿਵ ਸੈਨਾ ਪੰਜਾਬ 8 ਤਰੀਕ ਨੂੰ ਦਿੱਲੀ-ਅੰਮ੍ਰਿਤਸਰ ਹਾਈਵੇ ਅਣਮਿੱਥੇ ਸਮੇਂ ਲਈ ਜਾਮ ਕਰੇਗੀ, ਜਿਸ ਦੀ ਜ਼ਿੰਮੇਵਾਰੀ ਪੁਲਸ ਤੇ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਘੱਟ ਗਿਣਤੀ ਫਿਰਕੇ ਦੇ ਆਗੂਆਂ ਦੇ ਕਤਲ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਹਨ, ਜੋ ਬਰਦਾਸ਼ਤ ਨਹੀਂ ਕੀਤੇ ਜਾਣਗੇ।
