ਮੇਅਰ ਦੀ ਨੀਅਤ ''ਚ ਹੈ ਬੇਈਮਾਨੀ, ਫੰਡਾਂ ਦੀ ਕੋਈ ਘਾਟ ਨਹੀਂ : ਐੱਚ. ਐੱਸ. ਵਾਲੀਆ

09/16/2019 2:00:34 PM

ਜਲੰਧਰ (ਸ਼ੋਰੀ)— ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਪੰਜਾਬ ਦੇ ਬੁਲਾਰੇ ਅਤੇ ਤੇਜ਼ਤਰਾਰ ਨੇਤਾ ਐੱਚ. ਐੱਸ. ਵਾਲੀਆ ਨੇ ਮੇਅਰ ਜਗਦੀਸ਼ ਰਾਜਾ ਨੂੰ ਕਿਹਾ ਕਿ ਮਹਾਨਗਰ 'ਚ ਸ਼ਾਇਦ ਹੀ ਕੋਈ ਅਜਿਹੀ ਸੜਕ ਜਾਂ ਐਂਟਰੀ ਪੁਆਇੰਟ ਹੋਵੇਗਾ, ਜਿਸ ਦਾ ਹਾਲ ਬੁਰਾ ਨਾ ਹੋਵੇ। ਟੋਏ ਸੜਕਾਂ 'ਤੇ ਸਾਫ ਦੇਖੇ ਜਾ ਸਕਦੇ ਹਨ, ਬਾਰਿਸ਼ ਦੇ ਦਿਨਾਂ 'ਚ ਟੋਏ ਪਾਣੀ ਨਾਲ ਭਰਨ ਕਾਰਣ ਦੋਪਹੀਆਂ ਵਾਹਨ ਚਾਲਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ। ਐੱਚ. ਐੱਸ. ਵਾਲੀਆ ਆਮ ਆਦਮੀ ਪਾਰਟੀ ਤੋਂ ਹਲਕਾ ਕੈਂਟ ਤੋਂ ਵਿਧਾਇਕ ਦੀ ਵੀ ਚੋਣ ਲੜ ਚੁੱਕੇ ਹਨ। ਕਾਂਗਰਸ ਨੇ ਚੋਣਾਂ 'ਚ ਲੋਕਾਂ ਤੋਂ ਵੋਟਾਂ ਲੈਣ ਤੋਂ ਪਹਿਲਾਂ ਦਾਅਵੇ ਕੀਤੇ ਸਨ ਕਿ ਉਹ ਵਿਕਾਸ ਦੇ ਕਾਰਜ ਤੇਜ਼ੀ ਨਾਲ ਕਰੇਗੀ, ਉਲਟਾ ਜਲੰਧਰ ਮਹਾਨਗਰ ਦਾ ਹਾਲ ਕਿਸੇ ਲੁਕਿਆ ਨਹੀਂ ਹੈ। ਸਮਾਰਟ ਸਿਟੀ 'ਤੇ ਮੇਅਰ ਮਹਾਨਗਰ ਨੂੰ ਪਹਿਲਾਂ ਵਰਗਾ ਹੀ ਕਰ ਕੇ ਦਿਖਾ ਦੇਣ। ਵਾਲੀਆ ਨੇ ਕਿਹਾ ਕਿ ਮੇਅਰ ਬਿਆਨ ਦਿੰੰਦੇ ਹਨ ਕਿ ਫੰਡਸ ਦੀ ਘਾਟ ਹੈ ਅਤੇ ਇਹੀ ਕਹਿ ਕੇ ਉਹ ਆਪਣਾ ਪੱਲਾ ਝਾੜ ਲੈਂਦੇ ਹਨ ਪਰ ਮੇਅਰ ਤੋਂ ਫੰਡਸ ਦੀ ਘਾਟ ਨਹੀਂ ਹੈ, ਉਨ੍ਹਾਂ ਦੀ ਨੀਅਤ 'ਚ ਹੀ ਬੇਈਮਾਨੀ ਹੈ। ਕਿਉਂ ਮੁੱਖ ਮੰਤਰੀ ਤੋਂ ਮੇਅਰ ਰਾਜਾ ਆਪਣੇ ਮਹਾਨਗਰ ਲਈ ਫੰਡ ਲਿਆਉਣ 'ਚ ਨਾਕਾਮ ਹੋ ਰਹੇ ਹਨ।

ਅਕਾਲੀ ਨੇਤਾ ਵਾਲੀਆ ਨੇ ਤਾਂ ਮੇਅਰ ਨੂੰ ਸਿੱਧਾ ਚੈਲੰਜ ਕੀਤਾ ਹੈ ਕਿ ਜਿਸ ਤਰ੍ਹਾਂ ਫਿਲਮ 'ਨਾਇਕ' 'ਚ ਇਕ ਦਿਨ ਲਈ ਫਿਲਮ ਦੇ ਹੀਰੋ ਅਨਿਲ ਕਪੂਰ ਨੂੰ ਇਕ ਦਿਨ ਦਾ ਮੁੱਖ ਮੰਤਰੀ ਬਣਾ ਦਿੱਤਾ ਸੀ ਅਤੇ ਅਨਿਲ ਕਪੂਰ ਨੇ ਇਕ ਦਿਨ 'ਚ ਹੀ ਕਈ ਸੁਧਾਰ ਕਰਨ ਦੇ ਨਾਲ-ਨਾਲ ਸਰਕਾਰ ਦੇ ਭ੍ਰਿਸ਼ਟਾਚਾਰ ਨੂੰ ਵੀ ਉਜਾਗਰ ਕਰ ਦਿੱਤਾ ਸੀ। ਇਸੇ ਤਰ੍ਹਾਂ ਜੇਕਰ ਮੇਅਰ 'ਚ ਹਿੰਮਤ ਹੈ ਤਾਂ ਕੌਂਸਲਰ ਹਾਊਸ 'ਚ ਮਤਾ ਪਾਸ ਕਰ ਕੇ ਉਨ੍ਹਾਂ ਨੂੰ 1 ਹਫਤੇ ਲਈ ਮਹਾਨਗਰ ਦਾ ਮੇਅਰ ਬਣਾਇਆ ਜਾਵੇ ਤਾਂ ਕਿ ਉਹ ਦਿਖਾ ਸਕਣ ਕਿ ਕਿਵੇਂ ਟੁੱਟੀਆਂ ਸੜਕਾਂ ਬਣਦੀਆਂ ਹਨ ਅਤੇ ਮਹਾਨਗਰ ਲਾਈਟਾਂ ਦੀ ਰੌਸ਼ਨੀ ਨਾਲ ਕਿਵੇਂ ਜਗਮਗਾਉਂਦਾ ਹੈ।
ਵਾਲੀਆ ਨੇ ਕਿਹਾ ਕਿ ਮਹਾਨਗਰ 'ਚ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ 'ਚ ਪਹੁੰਚਾਉਣ ਦੇ ਮਾਮਲੇ 'ਚ ਮੇਅਰ ਫੇਲ ਸਾਬਿਤ ਹੋ ਰਹੇ ਹਨ। ਆਵਾਰਾ ਪਸ਼ੂਆਂ ਕਾਰਨ ਕਈ ਹਾਦਸੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੇਅਰ ਰਾਜਾ ਹੁਣ ਤਕ ਦੇ ਸਭ ਤੋਂ ਨਾਕਾਮ ਮੇਅਰ ਸਾਬਿਤ ਹੋਏ ਹਨ, ਜੋ ਕਿ ਇਤਿਹਾਸ ਦੇ ਪੰਨਿਆਂ 'ਚ ਇਹ ਗੱਲ ਦਰਜ ਰਹੇਗੀ।

ਮੇਅਰ ਸਾਹਿਬ ਮੇਰੇ ਨਾਲ ਮੋਟਰਸਾਈਕਲ 'ਤੇ ਬੈਠ ਕੇ ਦੇਖਣ ਜਲੰਧਰ ਦਾ ਹਾਲ
ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਪੰਜਾਬ ਦੇ ਬੁਲਾਰੇ ਐੱਚ. ਐੱਸ. ਵਾਲੀਆ ਨੇ ਕਿਹਾ ਕਿ ਜਨਤਾ ਲਈ ਉਹ ਮੇਅਰ ਸਾਹਿਬ ਦੇ ਨਾਲ ਮੋਟਰਸਾਈਕਲ 'ਤੇ ਬੈਠ ਕੇ ਉਨ੍ਹਾਂ ਨੂੰ ਜਲੰਧਰ ਦੀਆਂ ਸੜਕਾਂ ਦਾ ਹਾਲ, ਸੜਕਾਂ 'ਤੇ ਗੰਦਗੀ, ਕੂੜੇ ਦੇ ਢੇਰ, ਆਵਾਰਾ ਪਸ਼ੂਆਂ ਦੀਆਂ ਸਮੱਸਿਆਵਾਂ ਬਾਰੇ ਲਾਈਵ ਦਿਖਾ ਸਕਦੇ ਹਨ ਕਿਉਂਕਿ ਮੇਅਰ ਤਾਂ ਆਪਣੀ ਆਲੀਸ਼ਾਨ ਕਾਰ 'ਚ ਹੀ ਸ਼ਹਿਰ ਦੀਆਂ ਸੜਕਾਂ 'ਤੇ ਘੁੰਮਦੇ ਹਨ ਅਤੇ ਉਨ੍ਹਾਂ ਨੂੰ ਟੋਇਆਂ ਤੋਂ ਲੱਗਣ ਵਾਲੇ ਝਟਕਿਆਂ ਦਾ ਅਹਿਸਾਸ ਹੀ ਨਹੀਂ ਹੁੰਦਾ ਹੋਣਾ।


shivani attri

Content Editor

Related News