ਸ਼ਮਸ਼ੇਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ, ਸਿਆਚੀਨ ਗਲੇਸ਼ੀਅਰ ''ਚ  ਹੋਇਆ ਸੀ ਸ਼ਹੀਦ

12/31/2023 1:16:41 AM

ਭਿੰਡੀ ਸੈਦਾ/ਅਜਨਾਲਾ (ਗੁਰਜੰਟ)- ਜੰਮੂ ਕਸ਼ਮੀਰ ਦੇ ਸਿਆਚੀਨ ਗਲੇਸ਼ੀਅਰ ਵਿਖੇ ਡਿਊਟੀ ਦੌਰਾਨ ਬਰਫ਼ ਦੀ ਡਿੱਗ ਡਿੱਗਣ ਨਾਲ ਫ਼ੌਜ ਦੀ 105 ਇੰਜੀਨੀਅਰਿੰਗ ਬਟਾਲੀਅਨ ਦੇ ਸ਼ਹੀਦ ਹੋਏ ਫ਼ੌਜੀ ਸ਼ਮਸ਼ੇਰ ਸਿੰਘ ਦਾ ਉਸ ਦੇ ਜੱਦੀ ਪਿੰਡ ਡੱਗਤੂਤ ਤਹਿਸੀਲ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਫ਼ੌਜ ਦੇ ਸੀਨੀਅਰ ਅਫ਼ਸਰਾਂ, ਰਾਜਨੀਤਿਨ ਆਗੂਆਂ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਚਿਖ਼ਾ ਨੂੰ ਅਗਨੀ ਦੇਣ ਮੌਕੇ ਫ਼ੌਜੀ ਟੁੱਕੜੀ ਵੱਲੋਂ ਸਲਾਮੀ ਦਿੱਤੀ ਗਈ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਰਹਿ ਰਹੇ ਭਾਰਤੀਆਂ ਨੂੰ ਨਵੇਂ ਸਾਲ ਤੋਂ ਪਹਿਲਾਂ ਮਿਲੀ ਵੱਡੀ ਖ਼ੁਸ਼ਖਬਰੀ

ਜ਼ਿਕਰਯੋਗ ਹੈ ਕਿ ਸ਼ਹੀਦ ਸ਼ਮਸ਼ੇਰ ਸਿੰਘ ਦੇ ਪਿਤਾ ਗੁਰਦੀਪ ਸਿੰਘ ਨੇ ਘਰ 'ਚ ਅੱਤ ਦੀ ਗਰੀਬੀ ਹੋਣ ਦੇ ਬਾਵਜੂਦ ਵੀ ਆਪਣੇ ਇਕਲੋਤੇ ਪੁੱਤਰ ਸ਼ਮਸ਼ੇਰ ਸਿੰਘ ਨੂੰ ਪੜ੍ਹਾ ਲਿਖਾ ਕੇ ਦੇਸ਼ ਦੀ ਰਾਖੀ ਲਈ ਫ਼ੌਜ 'ਚ ਭਰਤੀ ਕਰਵਾਇਆ ਤੇ ਕਰੀਬ 5 ਸਾਲ ਤੋਂ ਫ਼ੌਜ ਚ ਸੇਵਾਵਾਂ ਨਿਭਾਉਂਦਿਆਂ ਹੋਇਆ ਬੀਤੇ ਦਿਨੀ ਸਿਆਂਚੀਨ ਗਲੇਸ਼ੀਅਰ ਵਿਖੇ ਬਰਫ਼ ਦੀ ਡਿੱਗ ਡਿੱਗਣ ਨਾਲ ਸ਼ਮਸ਼ੇਰ ਸਿੰਘ ਸ਼ਹੀਦ ਹੋ ਗਿਆ। ਜੇਕਰ ਗੱਲ ਕੀਤੀ ਜਾਵੇ ਸ਼ਹੀਦ ਸ਼ਮਸ਼ੇਰ ਸਿੰਘ ਦੇ ਪਰਿਵਾਰ ਦੀ ਤਾਂ ਉਹ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ ਤੇ ਦੋ ਭੈਣਾਂ ਛੱਡ ਗਿਆ ਹੈ, ਤੇ ਘਰ 'ਚ ਗਰੀਬੀ ਇਸ ਕਦਰ ਹੈ ਕਿ ਬਾਲਿਆਂ ਦੀ ਛੱਤ ਵਾਲਾ ਇਕ ਕਮਰਾ ਹੀ ਕਮਰਾ ਹੈ, ਜਿਸ ਵਿਚ ਸ਼ਹੀਦ ਦਾ ਪਰਿਵਾਰ ਗੁਜ਼ਾਰਾ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਫਰਾਂਸ 'ਚ ਰੋਕੇ ਗਏ ਪੰਜਾਬੀਆਂ ਦੇ ਮਾਮਲੇ 'ਚ CM ਮਾਨ ਨੇ ਜਾਰੀ ਕੀਤੀਆਂ ਹਦਾਇਤਾਂ, ਪੰਜਾਬ ਪੁਲਸ ਨੇ ਅਰੰਭੀ ਜਾਂਚ

ਇਸ ਮੌਕੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੰਪਨੀ ਕਮਾਂਡੈਂਟ ਟੀ.ਐਸ ਲਾਬਾਂ, ਸੁਬੇਦਾਰ ਮੇਜਰ ਦੇਸਾ ਸਿੰਘ, ਸੂਬੇਦਾਰ ਸੰਤੋਖ ਸਿੰਘ, ਹਲਕਾ ਇੰਚਾਰਜ ਤੇ ਪੰਨਗਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਨੈਬ ਤਹਿਸੀਲਦਾਰ ਜਸਵਿੰਦਰ ਸਿੰਘ, ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਤੇ ਸੂਬਾ ਕਾਰਜੁਕਾਰੀ ਮੈਂਬਰ ਹਰਦਿਆਲ ਸਿੰਘ ਔਲਖ, ਸੀਨੀਅਰ ਯੂਥ ਅਕਾਲੀ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ, ਐਡੀਸ਼ਨ ਐਸ.ਐਚ.ਓ ਲਖਵਿੰਦਰ ਸਿੰਘ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੋਜੀ, ਬਲਬੀਰ ਸਿੰਘ ਦੋਧੀ ਅਤੇ ਗੁਰਪ੍ਰੀਤ ਸਿੰਘ ਨਿੱਕਾ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਚ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News