ਸ਼ਰਮਨਾਕ! ਹੜ੍ਹ ਪੀੜਤਾਂ ਦੀ ਮਦਦ ਕਰਨ ਜਾ ਰਹੇ ਨੌਜਵਾਨਾਂ ਨੂੰ ਨਹੀਂ ਮਿਲਿਆ ਕੋਈ ''ਮਦਦਗਾਰ''; ਹੋਈ ਦਰਦਨਾਕ ਮੌਤ
Sunday, Sep 14, 2025 - 10:39 AM (IST)

ਖੰਨਾ (ਬਿਪਨ): ਖੰਨਾ ਦੇ ਬੀਜਾ ਨੇੜੇ ਟਰੈਕਟਰ ਟਰਾਲੀ ਅਤੇ ਕੈਂਟਰ ਵਿਚਾਲੇ ਵਾਪਰੇ ਭਿਆਨਕ ਸੜਕ ਹਾਦਸੇ 'ਚ 1 ਨੌਜਵਾਨ ਦੀ ਮੌਤ ਹੋ ਗਈ ਤੇ 4 ਹੋਰ ਫੱਟੜ ਹੋ ਗਏ। ਇਹ ਟਰੈਕਟਰ ਟਰਾਲੀ ਤੇ ਪਟਿਆਲਾ ਜ਼ਿਲ੍ਹੇ ਦੇ ਲਾਸ਼ਕਣੀ ਪਿੰਡ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀ ਸੇਵਾ ਲਈ ਜਾ ਰਹੇ ਸਨ। ਬੜੀ ਸ਼ਰਮ ਦੀ ਗੱਲ ਹੈ ਕਿ ਇਹ ਨੌਜਵਾਨ ਤਾਂ ਹੜ੍ਹ ਪੀੜਤਾਂ ਦੀ ਮਦਦ ਕਰਨ ਜਾ ਰਹੇ ਸੀ, ਪਰ ਹਾਦਸੇ ਮਗਰੋਂ ਮੌਕੇ 'ਤੇ ਮੌਜੂਦ ਲੋਕ ਉਨ੍ਹਾਂ ਦੇ ਮਦਦਗਾਰ ਬਣਨ ਦੀ ਬਜਾਏ ਤਮਾਸ਼ਬੀਨ ਬਣ ਗਏ ਤੇ ਵੀਡੀਓ ਬਣਾਉਣ ਲੱਗ ਪਏ, ਜਿਸ ਕਾਰਨ ਇਕ ਜ਼ਖ਼ਮੀ ਨੌਜਵਾਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ! ਲੱਗ ਗਈਆਂ ਮੌਜਾਂ
ਜਾਣਕਾਰੀ ਮੁਤਾਬਕ ਇਹ ਹਾਦਸਾ ਦਿੱਲੀ- ਅੰਮ੍ਰਿਤਸਰ ਰਾਜ ਮਾਰਗ 'ਤੇ ਖੰਨਾ ਦੇ ਪਿੰਡ ਬੀਜਾ ਕੋਲ ਵਾਪਰਿਆ, ਜਿੱਥੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਨੂੰ ਕੈਂਟਰ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿਚ 5 ਵਿਅਕਤੀ ਸਵਾਰ ਸਨ। ਇਸ ਟੱਕਰ ਨਾਲ ਟਰਾਲੀ ਪਲਟ ਗਈ। ਹਾਦਸੇ 'ਚ ਇਕ 35 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ ਬਾਕੀ 4 ਫੱਟੜ ਹੋ ਗਏ। ਮੌਕੇ 'ਤੇ ਮੌਜੂਦ ਨੌਜਵਾਨ ਨੇ ਦੱਸਿਆ ਕੀ ਜਿਸ ਵੇਲੇ ਇਹ ਹਾਦਸਾ ਹੋਇਆ ਤਾਂ ਲੋਕ ਫੱਟੜ ਵਿਅਕਤੀਆਂ ਨੂੰ ਬਚਾਉਣ ਦੀ ਬਜਾਏ ਵੀਡੀਓ ਬਣਾਉਣ ਲੱਗ ਪਏ ਜੇਕਰ ਉਸ ਵੇਲੇ ਰਾਹਗੀਰ ਹਿੰਮਤ ਕਰ ਸਾਥ ਦਿੰਦੇ ਤਾਂ ਨੌਜਵਾਨ ਦੀ ਜਾਨ ਬਚਾਈ ਜਾ ਸਕਦੀ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਲਈ ਕੇਂਦਰ ਦਾ ਇਕ ਹੋਰ ਅਹਿਮ ਫ਼ੈਸਲਾ! ਜਲਦ ਮਿਲੇਗਾ ਖ਼ਾਸ ਤੋਹਫ਼ਾ
ਹਾਦਸੇ ਦੀ ਸੂਚਨਾ ਮਿਲਣ ਤੇ ਲਾਸ਼ਕਣੀ ਪਿੰਡ ਤੋਂ ਆਏ ਮ੍ਰਿਤਕ ਦੇ ਚਾਚਾ ਅਤੇ ਗੁਆਂਢੀ ਨੇ ਦੱਸਿਆ ਕੀ ਉਹ ਘਰ ਵਿਚੋਂ ਇਕੱਲਾ ਹੀ ਕਮਾਉਣ ਵਾਲਾ ਸੀ ਅਤੇ ਖੇਤੀ ਦੇ ਨਾਲ ਘਰ ਦਾ ਗੁਜ਼ਾਰਾ ਚਲਾਉਣ ਲਈ ਪ੍ਰਾਈਵੇਟ ਨੌਕਰੀ ਕਰਦਾ ਸੀ । ਮ੍ਰਿਤਕ ਦੇ ਦੋ ਬੇਟੀਆਂ ਅਤੇ ਇਕ ਬੇਟੀ ਹੈ, ਇਹ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਅੰਮ੍ਰਿਤਸਰ ਜਾ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8