ਸ਼ਰਮਸਾਰ ਪੰਜਾਬ! ਸਕੂਲੀ ਵਿਦਿਆਰਥਣ ਨੂੰ Kidnap ਕਰ ਕਈ ਦਿਨਾਂ ਤਕ ਰੋਲ਼ੀ ਪੱਤ

Friday, Sep 05, 2025 - 04:49 PM (IST)

ਸ਼ਰਮਸਾਰ ਪੰਜਾਬ! ਸਕੂਲੀ ਵਿਦਿਆਰਥਣ ਨੂੰ Kidnap ਕਰ ਕਈ ਦਿਨਾਂ ਤਕ ਰੋਲ਼ੀ ਪੱਤ

ਲੁਧਿਆਣਾ (ਅਨਿਲ): ਥਾਣਾ ਮਿਹਰਬਾਨ ਦੀ ਪੁਲਸ ਨੇ ਇਕ ਨਾਬਾਲਗ ਕੁੜੀ ਨੂੰ ਸਕੂਲ ਜਾਂਦੇ ਸਮੇਂ ਜ਼ਬਰਦਸਤੀ ਘਰ ਵਿਚ ਲਿਜਾ ਕੇ ਬੰਧਕ ਬਣਾ ਕੇ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਜਗਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਸ ਨੂੰ ਪੀੜਤ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 22 ਅਗਸਤ ਨੂੰ ਉਸ ਦੀ ਨਾਬਾਲਗ ਧੀ ਘਰੋਂ ਸਕੂਲ ਪੜ੍ਹਣ ਜਾ ਰਹੀ ਸੀ ਤੇ ਇਸੇ ਦੌਰਾਨ ਰਾਹ ਵਿਚੋਂ ਨਿਤੇਸ਼ ਕੁਮਾਰ ਵਾਸੀ ਗੁਰੂ ਰਾਮਦਾਸ ਕਾਲੋਨੀ ਤਾਜਪੁਰ ਉਸ ਨੂੰ ਜ਼ਬਰਦਸਤੀ ਆਪਣੇ ਘਰ ਲੈ ਗਿਆ ਤੇ ਉਸ ਨੂੰ ਬੰਧਕ ਬਣਾ ਕੇ ਕਈ ਦਿਨਾਂ ਤਕ ਜਬਰ-ਜ਼ਿਨਾਹ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਵਿਚਾਲੇ ਸਾਰੇ ਸਕੂਲਾਂ ਬਾਰੇ ਨਵੇਂ ਹੁਕਮ ਜਾਰੀ

ਇਸ ਮਗਰੋਂ 2 ਸਤੰਬਰ ਨੂੰ ਪੀੜਤਾ ਉੱਥੋਂ ਭੱਜ ਕੇ ਆਪਣੇ ਘਰ ਆਈ ਤੇ ਉਸ ਨੇ ਆਪਣੇ ਪਰਿਵਾਰ ਨੂੰ ਆਪਣੇ ਨਾਲ ਹੋਏ ਜਬਰ-ਜ਼ਿਨਾਹ ਬਾਰੇ ਦੱਸਿਆ। ਇਸ ਮਗਰੋਂ ਪੁਲਸ ਨੇ ਉਕਤ ਮਾਮਲੇ ਬਾਰੇ ਕਾਰਵਾਈ ਕਰਦਿਆਂ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਅਜੇ ਤਕ ਮੁਲਜ਼ਮ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News