ਮਨੁੱਖੀ ਸਿਹਤ ਲਈ ਘਾਤਕ ਨੇ ਨਸ਼ੇ : SDM ਜਗਜੀਤ

Thursday, Jun 28, 2018 - 12:06 AM (IST)

ਮਨੁੱਖੀ ਸਿਹਤ ਲਈ ਘਾਤਕ ਨੇ ਨਸ਼ੇ : SDM ਜਗਜੀਤ

ਸ਼ਾਹਕੋਟ,(ਅਰੁਣ)— ਸਾਨੂੰ ਇਹ ਉਡੀਕ ਨਹੀਂ ਕਰਨੀ ਚਾਹੀਦੀ ਕਿ ਸਾਡਾ ਬੱਚਾ ਨਸ਼ਾ ਨਹੀਂ ਕਰਦਾ ਤਾਂ ਮੈਂ ਕੁੱਝ ਨਹੀਂ ਕਰਨਾ, ਸਾਨੂੰ ਨਸ਼ਿਆਂ ਖਿਲਾਫ ਬੋਲਣਾ ਚਾਹੀਦਾ ਹੈ ਤਾਂ ਕਿ ਇਸ ਸਮਾਜਿਕ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਐੱਸ. ਡੀ. ਐੱਮ. ਸ਼ਾਹਕੋਟ ਸ. ਜਗਜੀਤ ਸਿੰਘ ਨੇ ਨਸ਼ਾ ਮੁਕਤ ਪੰਜਾਬ ਦੇ ਪ੍ਰੋਗਰਾਮ ਤਹਿਤ ਪਿੰਡ ਕੋਟਲੀ ਗਾਜ਼ਰਾ 'ਚ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਮਨੁੱਖੀ ਸਿਹਤ ਲਈ ਘਾਤਕ ਹਨ।  ਇਹ ਪ੍ਰੋਗਰਾਮ ਸਿਹਤ ਵਿਭਾਗ ਵਲੋਂ ਕਰਵਾਇਆ ਗਿਆ ਸੀ। 
ਇਸ ਪ੍ਰੋਗਰਾਮ ਨੂੰ ਸਿਹਤ ਵਿਭਾਗ ਦੇ ਹਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਮਨੁੱਖ ਨੂੰ ਤੋਬਾ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਜੀਵਨ ਨੂੰ ਸਿਵਿਆ ਤਕ ਲੈ ਜਾਵੇਗਾ। ਜੋਗਿੰਦਰ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਹਰ ਮਾਂ-ਬਾਪ ਨੂੰ ਆਪਣੇ ਬੱਚੇ 'ਤੇ ਨਜ਼ਰ ਰੱਖਣੀ ਚਾਹੀਦੀ ਹੈ।

PunjabKesariਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਜਰਨੈਲ ਸਿੰਘ ਨੇ ਕਿਹਾ ਕਿ ਗੁਰੂਆਂ-ਪੀਰਾਂ ਦੀ ਧਰਤੀ ਨੂੰ ਨਸ਼ਾ ਮੁਕਤ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਹੋਰਨਾਂ ਤੋਂ ਇਲਾਵਾ ਇਸ ਸੈਮੀਨਾਰ ਨੂੰ ਬੂਟਾ ਸਿੰਘ ਸਾਬਕਾ ਸਰਪੰਚ, ਰਮੇਸ਼ ਹੰਸ, ਡਾ. ਧੀਰਜ ਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਦੇਸ਼ ਰਾਜ ਸਰਪੰਚ ਬਸਤੀ ਕੋਟਲੀ ਗਾਜ਼ਰਾ ਨੇ ਸਭ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ 'ਚ ਜਗਜੀਤ ਸਿੰਘ ਰਾਜਾ ਸਰਪੰਚ ਕੋਟਲੀ ਗਾਜ਼ਾਰਾ, ਚੰਦਨ ਮਿਸ਼ਰਾ, ਲਖਵੀਰ ਸਿੰਘ ਗਿੱਲ, ਸੁਖਪਾਲ ਸਿੰਘ, ਤਾਰਾ ਸਿੰਘ, ਹਰਜਿੰਦਰ ਸਿੰਘ, ਮਾਸਟਰ ਨਿਰਮਲ ਸਿੰਘ, ਬਲਵਿੰਦਰ ਕੌਰ, ਏ. ਐੱਨ. ਐੱਮ. ਕੁਲਵਿੰਦਰ ਕੌਰ, ਏ. ਐੱਨ. ਐੱਮ. ਜੋਗਿੰਦਰ ਕੌਰ, ਬਲਵਿੰਦਰ ਕੌਰ ਆਂਗਣਵਾੜੀ ਵਰਕਰ, ਸੁਨੀਤਾ ਅਮਰਜੀਤ, ਕੁਲਵੀਰ ਕੌਰ ਆਸ਼ਾ, ਕਰਨੈਲ ਸਿੰਘ ਪੰਚ, ਕੁਲਵਿੰਦਰ ਕੌਰ ਅਧਿਆਪਕ, ਭੁੱਲਾ ਸਿੰਘ, ਕਸ਼ਮੀਰ ਸਿੰਘ, ਪਲਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ।   


Related News