ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਰ੍ਹੇ ਵੱਲੋਂ ਵਿਦਿਆਰਥੀਆਂ ਦਾ ਸਨਮਾਨ
Tuesday, Feb 06, 2018 - 04:09 PM (IST)
ਬੋਹਾ (ਮਨਜੀਤ,ਬਾਂਸਲ) :- ਪਿੰਡ ਬਰ੍ਹੇ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਬਰ੍ਹੇ ਵਿਖੇ ਪੜ੍ਹਦੇ ਵੱਖ-ਵੱਖ ਪ੍ਰਾਪਤੀਆਂ ਵਾਲੇ ਲਗਭਗ 70 ਵਿਦਿਆਰਥੀਆਂ ਦਾ ਗੋਲਡ ਮੈਡਲ ਪਾ ਕੇ ਸਨਮਾਨ ਕੀਤਾ ਗਿਆ । ਇਸ 'ਚ 30 ਦੇ ਲਗਭਗ ਵਿਦਿਆਰਥੀ ਖੇਡਾਂ ਦੇ ਖੇਤਰ 'ਚ ਸਟੇਟ ਪੱਧਰ 'ਤੇ ਭਾਗ ਲੈਣ ਵਾਲੇ ਖਿਡਾਰੀ ਸਨ ਅਤੇ ਬਾਕੀ ਪਿਛਲੇ ਸਾਲਾਂ ਦੇ ਫਸਟ, ਸੈਕਿੰਡ ਆਉਣ ਵਾਲੇ, ਪੇਂਟਿੰਗ, ਭਾਸ਼ਣ, ਬੇਟੀ ਬਚਾਓ ਬੇਟੀ ਪੜ੍ਹਾਓ, ਸਾਇੰਸ ਮੇਲੇ ਅਤੇ ਮੈਥ ਮੇਲੇ 'ਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਰਾਣਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜੋ ਵਿਦਿਆਰਥੀ ਖੇਡਾਂ 'ਚ ਪ੍ਰਾਪਤੀਆਂ ਕਰੇਗਾ ਉਸ ਨੂੰ ਹਰ ਸਾਲ ਕਲੱਬ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ 'ਤੇ ਕਲੱਬ ਮੈਂਬਰ ਅਵਤਾਰ ਸਿੰਘ, ਪਰਮਜੀਤ ਸਿੰਘ, ਕਰਮਜੀਤ ਸਿੰਘ, ਹਰੀ ਸਿੰਘ, ਗੁਰਪ੍ਰੀਤ ਸਿੰਘ, ਸਤਗੁਰ ਸਿੰਘ, ਕੁਲਦੀਪ ਸਿੰਘ, ਗੁਰਜੰਟ ਸਿੰਘ ਅਤੇ ਸਰਪੰਚ ਇਕਬਾਲ ਸਿੰਘ, ਸਾਬਕਾ ਸਰਪੰਚ ਚੂਹੜ ਸਿੰਘ, ਪੰਚ ਬਲਵੀਰ ਸਿੰਘ, ਮਾਸਟਰ ਦਰਬਾਰਾ ਸਿੰਘ, ਚੇਅਰਮੈਨ ਗੁਰਦੀਪ ਸਿੰਘ ਅਤੇ ਸਮੁੱਚੀ ਪੰਚਾਇਤ ਅਤੇ ਸਕੂਲ ਕਮੇਟੀ ਹਾਜਰ ਸੀ । ਇਸ ਮੌਕੇ 'ਤੇ ਸਟੇਟ ਅਵਾਰਡੀ ਡੀ.ਪੀ.ਈ. ਰਵਿੰਦਰ ਕੁਮਾਰ ਵੱਲੋਂ ਅਤੇ ਲੈਕ. ਗੁਰਮੀਤ ਸਿੰਘ ਵੱਲੋਂ ਕਲੱਬ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਅਖੀਰ 'ਚ ਨਗਰ ਪੰਚਾਇਤ ਵੱਲੋਂ ਪ੍ਰਿੰਸੀਪਲ ਜਗਸੀਰ ਸਿੰਘ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ 'ਤੇ ਸਰਪੰਚ ਇਕਬਾਲ ਸਿੰਘ ਵੱਲੋਂ ਕਲੱਬ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ । ਐੱਸ.ਐੱਮ.ਸੀ. ਕਮੇਟੀ ਵੱਲੋਂ ਸਮੂਹ ਸਟਾਫ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਗਈ।
