ਸ਼ਹੀਦ ਪਰਿਵਾਰ ਫੰਡ ਸਮਾਰੋਹ ਦੌਰਾਨ ਅੱਤਵਾਦ ਪੀਡ਼ਤ ਪਰਿਵਾਰਾਂ ਨੂੰ ਦਿੱਤੀ ਗਈ 15.11 ਲੱਖ ਰੁਪਏ ਦੀ ਰਾਸ਼ੀ

Saturday, Dec 26, 2020 - 04:39 PM (IST)

ਜਲੰਧਰ (ਸੁਨੀਲ ਧਵਨ)— ਪੰਜਾਬ ਦੇ ਉੱਚ ਮੈਡੀਕਲ ਸਿੱਖਿਆ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਓ. ਪੀ. ਸੋਨੀ ਨੇ ਦੇਸ਼ ਦੇ ਲੋਕਾਂ ਨੂੰ ਬਾਹਰੀ ਤਾਕਤਾਂ, ਖਾਸ ਤੌਰ ’ਤੇ ਪਾਕਿਸਤਾਨ ਤੋਂ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਆਪਣੀਆਂ  ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਹ ਸੂਬੇ ’ਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਯਤਨਾਂ ’ਚ ਲੱਗਾ ਹੋਇਆ ਹੈ। ਉਹ ਸ਼ੁੱਕਰਵਾਰ ਇਥੇ ਪੰਜਾਬ ਕੇਸਰੀ ਸਮੂਹ ਵਲੋਂ ਆਯੋਜਿਤ 117ਵੇਂ (11ਵਾਂ) ਸ਼ਹੀਦ ਪਰਿਵਾਰ ਫੰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਸਮਾਰੋਹ ’ਚ ਅੱਤਵਾਦ ਤੋਂ ਪੀੜਤ 17 ਪਰਿਵਾਰਾਂ ’ਚ 15.11 ਲੱਖ ਰੁਪਏ ਦੀ ਵਿੱਤੀ ਮਦਦ ਵੰਡੀ ਗਈ, ਜਿਨ੍ਹਾਂ ’ਚ ਗਲਵਾਨ ਘਾਟੀ ’ਚ ਚੀਨੀ ਫੌਜੀਆਂ ਦੇ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਇਕ ਭਾਰਤੀ ਜਵਾਨ ਦਾ ਪਰਿਵਾਰ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰਾਸ਼ਨ ਦੀ ਇਕ-ਇਕ ਕਿੱਟ, ਇਕ-ਇਕ ਰਜਾਈ ਅਤੇ ਹੋਰ ਜ਼ਰੂਰੀ ਸਾਮਾਨ ਵੀ ਦਿੱਤਾ ਗਿਆ। ਇਸ ਮੌਕੇ 4 ਲੋੜਵੰਦ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ ਲਈ ਘਰੇਲੂ ਸਾਮਾਨ ਵੀ ਦਿੱਤਾ ਗਿਆ।

ਇਹ ਵੀ ਪੜ੍ਹੋ : ਸ਼ਹੀਦ ਊਧਮ ਸਿੰਘ ਨੂੰ ਬਣਦਾ ਅਸਲ ਸਨਮਾਨ ਦੇਣਾ ਭੁੱਲਿਆ ਜਲੰਧਰ ਨਗਰ ਨਿਗਮ, ਜਾਣੋ ਕਿਵੇਂ

ਸੋਨੀ ਨੇ ਪੰਜਾਬ ’ਚ ਅੱਤਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ 35000 ਲੋਕਾਂ ਨੇ ਇਸ ’ਚ ਆਪਣੀਆਂ ਸ਼ਹੀਦੀਆਂ ਦਿੱਤੀਆਂ। ਸੂਬੇ ’ਚ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੇ ਪਹਿਲੀ ਸ਼ਹੀਦੀ ਦਿੱਤੀ ਸੀ। ਉਸ ਤੋਂ ਬਾਅਦ ਅੱਤਵਾਦ ਵਧਦਾ ਚਲਾ ਗਿਆ। ਉਨ੍ਹਾਂ ਲਾਲਾ ਜਗਤ ਨਾਰਾਇਣ ਜੀ ਨੂੰ ਪੰਜਾਬ ਦਾ ਅਨਮੋਲ ਹੀਰਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਆਜ਼ਾਦੀ ਦੀ ਲੜਾਈ ’ਚ ਵਧ-ਚੜ੍ਹ ਕੇ ਯੋਗਦਾਨ ਪਾਇਆ। ਲਾਲਾ ਜੀ ਤੋਂ ਬਾਅਦ ਰਮੇਸ਼ ਚੰਦਰ ਜੀ ਨੇ ਆਪਣੀ ਸ਼ਹੀਦੀ ਦਿੱਤੀ।

ਇਹ ਵੀ ਪੜ੍ਹੋ : ਦੁੱਖ ਭਰੀ ਖ਼ਬਰ: ਦਿੱਲੀ ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ

ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਨੌਂਵੀ ਪਾਤਿਸ਼ਾਹੀ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਕੌਮ ਦੀ ਖਾਤਰ ਆਪਣੀ ਕੁਰਬਾਨੀ ਦਿੱਤੀ। ਪੰਜਾਬ ਦਾ ਇਤਿਹਾਸ ਹੀ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ’ਚ ਪੰਜਾਬੀਆਂ ਦਾ 80 ਫ਼ੀਸਦੀ ਯੋਗਦਾਨ ਸੀ। ਉਨ੍ਹਾਂ ਕਿਹਾ ਕਿ ਨਾ ਸਿਰਫ ਪੰਜਾਬ ਦੀ ਧਰਤੀ ਸੂਰਬੀਰਾਂ ਦੀ ਹੈ ਸਗੋਂ ਇਹ ਦਾਨੀਆਂ ਦੀ ਵੀ ਧਰਤੀ ਹੈ ਜਿੱਥੇ ਸ਼੍ਰੀ ਵਿਜੇ ਚੋਪੜਾ ਵਰਗੇ ਦਾਨੀ ਪੁਰਸ਼ ਨਿਵਾਸ ਕਰਦੇ ਹਨ। ਸੋਨੀ ਨੇ ਕਿਹਾ ਕਿ ਪੰਜਾਬ ’ਚ ਜਦੋਂ ਅੱਤਵਾਦ ਦੀ ਸ਼ੁਰੂਆਤ ਹੋਈ ਸੀ ਤਾਂ ਪੀੜਤ ਪਰਿਵਾਰਾਂ ਦੀ ਬਾਂਹ ਫੜ੍ਹਣ ਲਈ ਕੋਈ ਅੱਗੇ ਨਹੀਂ ਆਇਆ। ਉਸ ਸਮੇਂ ਪੰਜਾਬ ਕੇਸਰੀ ਪੱਤਰ ਸਮੂਹ ਨੇ ਪੀਡ਼ਤਾਂ ਦੀ ਬਾਂਹ ਫੜ੍ਹੀ ਅਤੇ ਸ਼ਹੀਦ ਪਰਿਵਾਰ ਫੰਡ ਦਾ ਗਠਨ ਕੀਤਾ। ਇਸ ਵਿਚੋਂ ਹੁਣ ਵੀ ਪੀੜਤ ਪਰਿਵਾਰਾਂ ’ਚ ਸਹਾਇਤਾ ਰਕਮ ਵੰਡੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ

ਉਨ੍ਹਾਂ ਕਿਹਾ ਕਿ ਅੱਤਵਾਦ ਦਾ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੱਕ ਲੋਕਾਂ ਨੇ ਸੰਤਾਪ ਹੰਢਾਇਆ ਅਤੇ ਉਦੋਂ ਤੋਂ ਲੈ ਕੇ ਹੁਣ ਤਕ ਸ਼ਹੀਦ ਪਰਿਵਾਰ ਫੰਡ ਰਾਹੀਂ ਸ਼੍ਰੀ ਵਿਜੇ ਚੋਪੜਾ ਜੀ ਪੀੜਤ ਪਰਿਵਾਰਾਂ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਪੀੜਤ ਪਰਿਵਾਰਾਂ ਦੇ ਦਰਸ਼ਨ ਕਰਨ ਲਈ ਆਏ ਹਨ ਅਤੇ ਖੁਦ ਨੂੰ ਵਡਭਾਗਾ ਸਮਝਦੇ ਹਨ।
ਅੱਤਵਾਦ ਦੀ ਚਰਚਾ ਕਰਦਿਆਂ ਸੋਨੀ ਨੇ ਕਿਹਾ ਕਿ ਉਸ ਸਮੇਂ ਦਿਨ ’ਚ ਵੀ ਕਾਲੀਆਂ ਰਾਤਾਂ ਦਾ ਦੌਰ ਸੀ ਜਦੋਂ ਕਿਸੇ ਨੂੰ ਇਹ ਪਤਾ ਨਹੀਂ ਹੁੰਦਾ ਸੀ ਕਿ ਘਰੋਂ ਨਿਕਲਣ ਵਾਲਾ ਵਿਅਕਤੀ ਸ਼ਾਮ ਨੂੰ ਵਾਪਸ ਸਹੀ-ਸਲਾਮਤ ਪਰਤੇਗਾ ਜਾਂ ਨਹੀਂ। ਅਨੇਕਾਂ ਭੈਣਾਂ ਦੇ ਸੁਹਾਗ ਉੱਜੜ ਗਏ ਅਤੇ ਅਨੇਕਾਂ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ। ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਅਜਿਹਾ ਕਾਲਾ ਦੌਰ ਸੂਬੇ ’ਚ ਮੁੜ ਪਰਤ ਕੇ ਨਾ ਆਏ। ਸ਼ਹੀਦ ਪਰਿਵਾਰ ਫੰਡ ’ਚ ਯੋਗਦਾਨ ਦੇਣ ਵਾਲੇ ਲੋਕਾਂ ਦੀ ਸ਼ਲਾਘਾ ਕਰਦੇ ਉਨ੍ਹਾਂ ਕਿਹਾ ਕਿ ਇਹ ਪੈਸਾ ਨੇਕ ਨੀਅਤ, ਈਮਾਨਦਾਰ ਅਤੇ ਮਿਹਨਤੀ ਲੋਕਾਂ ਵੱਲੋਂ ਭੇਜਿਆ ਜਾ ਰਿਹਾ ਹੈ। ਸੇਵਾ ਦੇ ਇਸ ਯੱਗ ਨੂੰ ਅੱਗੇ ਵੀ ਜਾਰੀ ਰੱਖਿਆ ਜਾਣਾ ਚਾਹੀਦਾ ਹੈ।

PunjabKesari

ਵਿਜੈ ਚੋਪੜਾ ਦੀ ਸਲਾਹ ’ਤੇ ਬਾਰਡਰ ’ਤੇ ਲੱਗੀ ਸੀ ਕੰਡਿਆਲੀ ਵਾੜ : ਬਲਦੇਵ ਚਾਵਲਾ
ਸ਼ਹੀਦ ਪਰਿਵਾਰ ਫੰਡ ਕਮੇਟੀ ਦੇ ਮੈਂਬਰ ਅਤੇ ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ ਨੇ ਸ਼ਹੀਦ ਪਰਿਵਾਰ ਫੰਡ ਦੇ ਗਠਨ ਦੀ ਚਰਚਾ ਕਰਦਿਆਂ ਕਿਹਾ ਕਿ ਲਾਲਾ ਜਗਤ ਨਾਰਾਇਣ ਜੀ ਦੀ ਸ਼ਹਾਦਤ ਅਤੇ ਪੰਜਾਬ ’ਚ ਵਧਦੇ ਅੱਤਵਾਦ ਦੇ ਦੌਰ ਨੂੰ ਵੇਖਦਿਆਂ ਫੰਡ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਤਵਾਦ ਨੇ ਜਦੋਂ ਜ਼ੋਰ ਫੜ੍ਹ ਲਿਆ ਸੀ ਤਾਂ ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਨੂੰ ਪੰਜਾਬ ’ਚ ਬਾਰਡਰ ’ਤੇ ਕੰਡਿਆਲੀ ਵਾੜ ਲਾਉਣ ਦਾ ਸੁਝਾਅ ਦਿੱਤਾ ਗਿਆ ਸੀ। ਅਨੇਕਾਂ ਵਫਦ ਇਸ ਸੰਬੰਧ ’ਚ ਰਾਜੀਵ ਗਾਂਧੀ ਨੂੰ ਮਿਲੇ ਸਨ। ਅਸਲ ’ਚ ਬਾਰਡਰ ’ਤੇ ਕੰਡਿਆਲੀ ਵਾੜ ਲਾਉਣ ਦਾ ਸੁਝਾਅ ਸ਼੍ਰੀ ਵਿਜੈ ਚੋਪੜਾ ਦਾ ਸੀ, ਜਿਨ੍ਹਾਂ ਨੇ ਇਹ ਦਲੀਲ਼ ਦਿੱਤੀ ਸੀ ਕਿ ਜਦੋਂ ਤੱਕ ਸਰਹੱਦ ਪਾਰੋਂ ਅੱਤਵਾਦੀਆਂ ਅਤੇ ਗੋਲਾ-ਬਾਰੂਦ ਦੀ ਆਮਦ ਨੂੰ ਰੋਕਿਆ ਨਹੀਂ ਜਾਂਦਾ, ਉਦੋਂ ਤੱਕ ਅੱਤਵਾਦ ’ਤੇ ਕਾਬੂ ਪਾਇਆ ਨਹੀਂ ਜਾ ਸਕੇਗਾ। ਉਸ ਤੋਂ ਬਾਅਦ ਹੀ ਸੂਬੇ ’ਚ ਸ਼ਾਂਤੀ ਸਥਾਪਤ ਹੋ ਸਕੀ।

PunjabKesari

ਨਰ ਸੇਵਾ ਨਾਰਾਇਣ ਸੇਵਾ ਦਾ ਸੰਕਲਪ ਲੈ ਕੇ ਚੱਲ ਰਿਹਾ ਹੈ ਪੰਜਾਬ ਕੇਸਰੀ ਪਰਿਵਾਰ : ਕਮਲਜੀਤ ਭਾਟੀਆ
ਜਲੰਧਰ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਅਕਾਲੀ ਨੇਤਾ ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਨਰ ਸੇਵਾ ਨਾਰਾਇਣ ਸੇਵਾ ਦਾ ਸੰਕਲਪ ਲੈ ਕੇ ਪੰਜਾਬ ਕੇਸਰੀ ਪਰਿਵਾਰ ਪੀੜਤ ਪਰਿਵਾਰਾਂ ਦੀ ਮਦਦ ਕਰ ਰਿਹਾ ਹੈ। ਭਾਟੀਆ ਨੇ ਕਿਹਾ ਕਿ ਸ਼੍ਰੀ ਵਿਜੈ ਚੋਪੜਾ ਸਾਰੇ ਧਰਮਾਂ ਦੇ ਲੋਕਾਂ ਨੂੰ ਇਕ ਮੰਚ ’ਤੇ ਇਕੱਠੇ ਕਰਦੇ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਸਾਰਿਆਂ ਨੂੰ ਇਕ ਹੀ ਲੜੀ ’ਚ ਪਿਰੋ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸੇ ਵਿਅਕਤੀ ਦੇ ਦਿਲ ’ਚ ਦੁਖੀ ਵਿਅਕਤੀ ਦੀ ਮਦਦ ਕਰਨ ਦਾ ਜਜ਼ਬਾ ਨਾ ਹੋਵੇ ਉਦੋਂ ਤੱਕ ਕਿਸੇ ਪੀੜਤ ਦੀ ਮਦਦ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੰਮੇਂ ਸਮੇਂ ਤੋਂ ਇਸ ਸੇਵਾ ਦੇ ਕੰਮ ਨੂੰ ਇਸ ਪਰਿਵਾਰ ਨੇ ਜਾਰੀ ਰੱਖ ਕੇ ਦੇਸ਼ ’ਚ ਇਕ ਨਵੀਂ ਮਿਸਾਲ ਪੈਦਾ ਕਰ ਦਿੱਤੀ ਹੈ।

PunjabKesari

ਕਿਸਾਨ ਅੰਦੋਲਨ ਦਾ ਸਰਕਾਰ ਹੱਲ ਕੱਢੇ, ਫੈਕਟਰੀਆਂ ਨੂੰ ਬੰਦ ਹੋਣ ਤੋਂ ਬਚਾਏ : ਜੈਕਿਸ਼ਨ ਸੈਣੀ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਮੇਅਰ ਜੈਕਿਸ਼ਨ ਸੈਣੀ ਨੇ ਕਿਸਾਨ ਅੰਦੋਲਨ ਦਾ ਛੇਤੀ ਹੱਲ ਕੱਢਣ ਦੀ ਸਰਕਾਰ ਨੂੰ ਅਪੀਲ ਕਰਦੇ ਕਿਹਾ ਕਿ ਇਸ ਨਾਲ ਦੇਸ਼ ’ਚ ਟਰਾਂਸਪੋਰਟੇਸ਼ਨ ਬੰਦ ਹੋ ਕੇ ਰਹਿ ਗਈ ਹੈ ਅਤੇ ਰੇਲ ਸੇਵਾਵਾਂ ’ਤੇ ਬੁਰਾ ਅਸਰ ਪਿਆ ਹੈ। ਸੈਣੀ ਨੇ ਕਿਹਾ ਕਿ ਹਾਲਾਤ ਚਿੰਤਾਜਨਕ ਬਣੇ ਹੋਏ ਹਨ ਅਤੇ ਕੱਚੇ ਮਾਲ ਦੇ ਮੁੱਲ ਆਸਮਾਨ ਛੂਹ ਰਹੇ ਹਨ ਜਿਸ ਨਾਲ ਫੈਕਟਰੀਆਂ ਬੰਦ ਹੋਣ ਦੇ ਕੰਢੇ ਪਹੁੰਚ ਚੁੱਕੀਆਂ ਹਨ। ਕੱਚਾ ਮਾਲ ਮਹਿੰਗਾ ਹੋਣ ਨਾਲ ਫੈਕਟਰੀਆਂ ’ਤੇ ਆਰਥਿਕ ਦਬਾਅ ਵਧ ਗਿਆ ਹੈ ਅਤੇ ਦੂਜੇ ਪਾਸੇ ਸਰਕਾਰ ਕੋਈ ਸਹਿਯੋਗ ਦੇਣ ਲਈ ਤਿਆਰ ਨਹੀਂ ਹੈ। ਉਨ੍ਹਾਂ ਉਦਯੋਗ ਮੰਤਰੀ ਸੁੰਦਰ ਸ਼ਿਆਮ ਅਰੋੜਾ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਅਤੇ ਹੋਰ ਸੂਬਿਆਂ ਦੇ ਮੰਤਰੀਆਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਉਨ੍ਹਾਂ ਸਾਹਮਣੇ ਉਦਯੋਗਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਰੱਖਣ। ਅਜਿਹਾ ਕਰ ਕੇ ਹੀ ਫੈਕਟਰੀਆਂ ਨੂੰ ਬਚਾਇਆ ਜਾ ਸਕੇਗਾ। ਜੇਕਰ ਉਦਯੋਗ ਬੰਦ ਹੋਏ ਤਾਂ ਸਰਕਾਰ ਦਾ ਮਾਲੀਆ ਵੀ ਪ੍ਰਭਾਵਿਤ ਹੋਵੇਗਾ।

PunjabKesari

ਹਿੰਦੁਸਤਾਨ ਨੂੰ ਕੋਈ ਤਾਕਤ ਤੋੜ ਨਹੀਂ ਸਕਦੀ : ਡਾ. ਉਪਿੰਦਰ ਸਿੰਘ ਘਈ
ਘਈ ਹਸਪਤਾਲ ਜਲੰਧਰ ਦੇ ਡਾ. ਉਪਿੰਦਰ ਸਿੰਘ ਘਈ ਨੇ ਕਿਹਾ ਕਿ ਹਿੰਦੁਸਤਾਨ ਨੂੰ ਕੋਈ ਵੀ ਤਾਕਤ ਤੋਡ਼ ਨਹੀਂ ਸਕਦੀ ਹੈ ਕਿਉਂਕਿ ਦੇਸ਼ ’ਚ ਏਕਤਾ ਦਾ ਬੀਜ ਬੀਜਿਆ ਗਿਆ ਹੈ। ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਰਹਿੰਦੇ ਹਨ ਅਤੇ ਇਕ-ਦੂਜੇ ਦੇ ਤਿਓਹਾਰਾਂ ’ਚ ਸ਼ਰੀਕ ਹੁੰਦੇ ਹਨ। ਡਾ. ਘਈ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਅਸਲ ’ਚ ਮਨੁੱਖਤਾ ਦੀ ਸੇਵਾ ਕਰਨ ਦਾ ਇਕ ਮੰਚ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਚੀਨ ਤੋਂ ਸ਼ੁਰੂ ਹੋਇਆ ਸੀ ਅਤੇ ਅਸੀਂ ਕੁਦਰਤ ਦੇ ਨਾਲ ਬੀਤੇ ਸਮੇਂ ’ਚ ਕਈ ਤਰ੍ਹਾਂ ਦੀ ਛੇੜ-ਛੇੜ ਕੀਤੀ, ਜਿਸ ਦਾ ਖਾਮਿਆਜਾ ਮਨੁੱਖਤਾ ਨੂੰ ਇਸ ਸਾਲ ਭੁਗਤਣਾ ਪਿਆ, ਇਸ ਲਈ ਸਾਨੂੰ ਹੁਣ ਕੁਦਰਤ ਨਾਲ ਛੇੜ-ਛਾੜ ਕਰਨੀ ਬੰਦ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੈ ਚੋਪੜਾ ਨੇ ਜਿੱਥੇ ਇਕ ਪਾਸੇ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਦਾ ਕੰਮ ਜਾਰੀ ਰੱਖਿਆ ਹੋਇਆ ਹੈ ਤਾਂ ਦੂਜੇ ਪਾਸੇ ਉਹ ਜੰਮੂ-ਕਸ਼ਮੀਰ ’ਚ ਰਾਹਤ ਸਮੱਗਰੀ ਦੇ ਟਰੱਕ ਭੇਜ ਰਹੇ ਹਨ।

PunjabKesari

ਸ਼ਹੀਦ ਪਰਿਵਾਰਾਂ ਦੀ ਮਦਦ ਅਸਲ ’ਚ ਮਨੁੱਖਤਾ ਦੀ ਸੇਵਾ : ਪੁਨੀਤ ਸਹਿਗਲ
ਜਲੰਧਰ ਦੂਰਦਰਸ਼ਨ ਦੇ ਡਾਇਰੈਕਟਰ ਪੁਨੀਤ ਸਹਿਗਲ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮ ’ਚ ਆਉਣਾ ਉਹ ਆਪਣੇ ਲਈ ਸੁਭਾਗਾ ਸਮਝਦੇ ਹਨ ਅਤੇ ਇਸ ਪ੍ਰੋਗਰਾਮ ਦੀ ਮਾਰਫ਼ਤ ਅੱਤਵਾਦ ਤੋਂ ਪੀੜਤ ਪਰਿਵਾਰਾਂ ਦੀ ਮਦਦ ਕਰਨਾ ਅਸਲ ’ਚ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ।
ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਦੇ ਇਸ ਕਾਰਜ ਨੂੰ ਭਵਿੱਖ ’ਚ ਵੀ ਜਾਰੀ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਦੇਸ਼ ’ਚ ਪੀੜਤ ਪਰਿਵਾਰਾਂ ਦੀ ਕਮੀ ਨਹੀਂ ਹੈ। ਉਨ੍ਹਾਂ ਨੇ ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮ ਦੀ ਸਫਲਤਾ ਲਈ ਸ਼੍ਰੀ ਵਿਜੈ ਚੋਪੜਾ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ’ਚ ਆ ਕੇ ਆਤਮਿਕ ਸ਼ਾਂਤੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਸਾਮਾਜ ਅਤੇ ਦੇਸ਼ ਨੂੰ ਪ੍ਰੇਰਨਾ ਮਿਲਦੀ ਹੈ।

PunjabKesari

ਪੀੜਤ ਪਰਿਵਾਰਾਂ ਦੀ ਮਦਦ ਕਰਨ ਵਾਲਿਆਂ ਦਾ ਪ੍ਰਮਾਤਮਾ ਸਾਥ ਦਿੰਦਾ ਹੈ : ਮੁਹੰਮਦ ਹਮੀਦ ਕੌਸਰ
ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਦੇ ਬੁਲਾਰੇ ਮੁਹੰਮਦ ਹਮੀਦ ਕੌਸਰ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੀ ਮਦਦ ਕਰਨ ਵਾਲੇ ਲੋਕਾਂ ਦਾ ਪ੍ਰਮਾਤਮਾ ਵੀ ਸਾਥ ਦਿੰਦਾ ਹੈ। ਉਨ੍ਹਾਂ ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸਲ ’ਚ ਸੱਚੇ ਦਿਲੋਂ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ।
ਮੁਹੰਮਦ ਹਮੀਦ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਸ਼੍ਰੀ ਵਿਜੈ ਚੋਪੜਾ ਨੂੰ ਚੰਗੀ ਸਿਹਤ ਲਗਾਤਾਰ ਪ੍ਰਦਾਨ ਕਰੇ ਜਿਸ ਨਾਲ ਉਹ ਮਨੁੱਖਤਾ ਅਤੇ ਪੀੜਤ ਪਰਿਵਾਰਾਂ ਦੀ ਮਦਦ ਦੇ ਕੰਮ ਨੂੰ ਭਵਿੱਖ ’ਚ ਵੀ ਜਾਰੀ ਰੱਖਣ। ਉਨ੍ਹਾਂ ਨੇ ਕ੍ਰਿਸਮਸ ਦੇ ਮੌਕੇ ’ਤੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸ਼ੁਭ ਦਿਨ ’ਤੇ ਸ਼ਹੀਦ ਪਰਿਵਾਰ ਫੰਡ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਖ਼ੌਫ਼ਨਾਕ ਕਾਰਾ: ਬਜ਼ੁਰਗ ਮਾਂ ਦਾ ਕੀਤਾ ਅਜਿਹਾ ਹਾਲ ਕਿ ਪੜ੍ਹ ਖੌਲ ਉੱਠੇਗਾ ਤੁਹਾਡਾ ਵੀ ਖ਼ੂਨ (ਵੀਡੀਓ)

PunjabKesari

ਵਿਜੈ ਚੋਪੜਾ ਤਨ-ਮਨ ਅਤੇ ਧਨ ਨਾਲ ਪੀੜਤਾਂ ਦੀ ਸੇਵਾ ਕਰ ਰਹੇ : ਜੈਕਬ ਮਸੀਹ
ਪਾਸਟਰ ਜੈਕਬ ਮਸੀਹ ਨੇ ਕਿਹਾ ਕਿ ਸ਼੍ਰੀ ਵਿਜੈ ਚੋਪੜਾ ਨੇ ਤਨ, ਮਨ ਅਤੇ ਧਨ ਨਾਲ ਪੀੜਤ ਪਰਿਵਾਰਾਂ ਦੀ ਸੇਵਾ ਕਰ ਰਹੇ ਹਨ ਅਤੇ ਇਸ ਕਾਰਜ ਨੂੰ ਈਸ਼ਵਰ ਵੀ ਵੇਖ ਰਿਹਾ ਹੈ। ਜੈਕਬ ਮਸੀਹ ਨੇ ਕਿਹਾ ਕਿ ਗਰੀਬਾਂ ਦੀ ਮਦਦ ਵੀ ਲਗਾਤਾਰ ਚੋਪੜਾ ਪਰਿਵਾਰ ਵਲੋਂ ਕੀਤੀ ਜਾ ਰਹੀ ਹੈ ਅਤੇ ਸਮਾਜ ’ਚ ਅਜਿਹੀਆਂ ਮਿਸਾਲਾਂ ਬਹੁਤ ਘੱਟ ਮਿਲਦੀਆਂ ਹਨ।

PunjabKesari

ਤਨ ਅਤੇ ਮਨ ਦੋਵਾਂ ਨੂੰ ਨਿਰੋਗ ਰੱਖਣਾ ਜ਼ਰੂਰੀ : ਸਵਾਮੀ ਗੁਰਬਖਸ਼
ਸਵਾਮੀ ਰਾਮ ਪਿਆਰਾ ਯੋਗ ਆਸ਼ਰਮ ਛੇਹਰਟਾ (ਅੰਮ੍ਰਿਤਸਰ) ਦੇ ਸੰਚਾਲਕ ਸਵਾਮੀ ਗੁਰਬਖਸ਼ ਨੇ ਸ਼ਹੀਦ ਪਰਿਵਾਰ ਫੰਡ ’ਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੂੰ ਆਪਣੇ ਤਨ ਅਤੇ ਮਨ ਦੋਵਾਂ ਨੂੰ ਨਿਰੋਗ ਰੱਖਣਾ ਜ਼ਰੂਰੀ ਹੈ ਤਾਂ ਹੀ ਅਸੀਂ ਇਕ ਮਜ਼ਬੂਤ ਸਮਾਜ ਦੀ ਰਚਨਾ ਕਰ ਸਕਾਂਗੇ। ਸਵਾਮੀ ਗੁਰਬਖਸ਼ ਨੇ ਕਿਹਾ ਕਿ ਗੁਰੂ ਜੀ ਨੇ ਹਮੇਸ਼ਾ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਆਪਣੇ ਵਾਤਾਵਰਣ ਨੂੰ ਸ਼ੁੱਧ ਰੱਖੋ ਅਤੇ ਉਸ ਨਾਲ ਹੀ ਅਸੀਂ ਆਪਣੇ ਸਰੀਰ ਅਤੇ ਮਨ ਨੂੰ ਤੰਦੁਰੁਸਤ ਰੱਖਣ ਦੀ ਦਿਸ਼ਾ ’ਚ ਅੱਗੇ ਵੱਧ ਸਕਾਂਗੇ। ਉਨ੍ਹਾਂ ਕਿਹਾ ਕਿ ਗੁਰੂ ਜੀ ਹਮੇਸ਼ਾ ਇਹੀ ਕਿਹਾ ਕਰਦੇ ਸਨ ਕਿ ਸਾਨੂੰ ਸਾਰਿਆਂ ਨੂੰ ਸ਼੍ਰੀ ਵਿਜੈ ਚੋਪੜਾ ਜੀ ਦੀ ਜ਼ਰੂਰਤ ਹੈ ਤੇ ਇਸ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਯੋਗ ਦੇ ਰਸਤੇ ਨੂੰ ਅਪਨਾਉਣ ਲਈ ਕਿਹਾ ਸੀ। ਇਹ ਉਨ੍ਹਾਂ ਦੀ ਕ੍ਰਿਪਾ ਹੈ ਕਿ ਸ਼੍ਰੀ ਵਿਜੈ ਕੁਮਾਰ ਚੋਪੜਾ ਉਦੋਂ ਤੋਂ ਨਿਰੰਤਰ ਯੋਗਾ ਅਭਿਆਸ ਕਰ ਰਹੇ ਹਨ ਅਤੇ ਅਸੀਂ ਕਾਮਨਾ ਕਰਦੇ ਹਾਂ ਕਿ ਭਵਿੱਖ ’ਚ ਵੀ ਉਹ ਯੋਗਾ ਕਰਦੇ ਰਹਿਣ ਅਤੇ ਤੰਦਰੁਸਤ ਰਹਿਣ।

PunjabKesari

ਸ਼ਹੀਦ ਪਰਿਵਾਰ ਫੰਡ ਸਮਾਰੋਹ ਧਾਰਮਿਕ ਸਦਭਾਵਨਾ ਨੂੰ ਉਤਸ਼ਾਹ ਦੇ ਰਿਹਾ : ਵਰਿੰਦਰ ਸ਼ਰਮਾ
ਯੋਗਾਚਾਰੀਆ ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਸਮਾਰੋਹ ਅਸਲ ’ਚ ਧਾਰਮਿਕ ਸਦਭਾਵਨਾ ਨੂੰ ਉਤਸ਼ਾਹ ਦੇ ਰਿਹਾ ਹੈ ਕਿਉਂਕਿ ਇਸ ’ਚ ਸਾਰੇ ਧਰਮਾਂ ਦੇ ਲੋਕਾਂ ਨੂੰ ਸੱਦਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ’ਚ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਸ਼੍ਰੀ ਵਿਜੈ ਚੋਪੜਾ ਵਲੋਂ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਦੇ ਮਾਧਿਅਮ ਨਾਲ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਦੇ ਨਾਲ-ਨਾਲ ਜੰਮੂ-ਕਸ਼ਮੀਰ ’ਚ ਸਰਹੱਦੀ ਖੇਤਰਾਂ ਤੋਂ ਉੱਜੜ ਕੇ ਆਉਣ ਵਾਲੇ ਲੋਕਾਂ ਦੀ ਵੀ ਮਦਦ ਲਗਾਤਾਰ ਕੀਤੀ ਜਾ ਰਹੀ ਹੈ। ਇਸ ਮੌਕੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਰਾਹਤ ਸਾਮਗਰੀ ਦਾ ਇਕ ਟਰੱਕ ਵੀ ਰਵਾਨਾ ਕੀਤਾ ਗਿਆ।

PunjabKesari

ਦੀਪਿਕਾ ਅਰੋੜਾ ਨੇ ਭਾਵੁਕ ਕਵਿਤਾ ਪੜ੍ਹੀ
ਪ੍ਰਮੁੱਖ ਕਵਿੱਤਰੀ ਦੀਪਿਕਾ ਅਰੋੜਾ ਦੀ ਭਾਵੁਕ ਕਵਿਤਾ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਹੋਇਆ, ਜਿਸ ’ਚ ਉਨ੍ਹਾਂ ਨੇ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਉਥੇ ਹੀ ਉਨ੍ਹਾਂ ਨੇ ਸ਼ਹੀਦ ਪਰਿਵਾਰ ਫੰਡ ਦੇ ਸਫਲਤਾਪੂਰਵਕ ਸੰਚਾਲਨ ਦਾ ਵੀ ਜ਼ਿਕਰ ਕੀਤਾ।


shivani attri

Content Editor

Related News