ਈਮਾਨਦਾਰ ਤੇ ਨਿਡਰ ਪੱਤਰਕਾਰ ਸਨ ਅਮਰ ਸ਼ਹੀਦ ਲਾਲਾ ਜਗਤ ਨਰਾਇਣ : ਡੀ. ਸੀ.

09/10/2017 3:43:57 PM

ਕਪੂਰਥਲਾ(ਮਲਹੋਤਰਾ)— ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੇ ਬਲੀਦਾਨ ਦਿਵਸ 'ਤੇ ਖੂਨਦਾਨ ਕੈਂਪ ਅਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਸ਼੍ਰੀਮਣੀ ਮਹੇਸ਼ ਮੰਦਰ ਕਪੂਰਥਲਾ 'ਚ ਸਬ-ਆਫਿਸ ਕਪੂਰਥਲਾ ਦੇ ਇੰਚਾਰਜ ਲਾਜਪਤ ਮਲਹੋਤਰਾ, ਮੰਦਰ ਪ੍ਰਧਾਨ ਅਸ਼ੋਕ ਅਰੋੜਾ ਅਤੇ ਮੁੱਖ ਸੇਵਾਦਾਰ ਨੀਤੂ ਖੁੱਲਰ ਦੀ ਪ੍ਰਧਾਨਗੀ 'ਚ ਲਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਦੇ ਰੂਪ 'ਚ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਅਤੇ ਵਿਸ਼ੇਸ਼ ਮਹਿਮਾਨ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਕੁਮਾਰ ਸ਼ਰਮਾ, ਮਨਜੀਤ ਸਿੰਘ ਨਿੱਝਰ ਪੀ. ਏ.-ਟੂ-ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਬਲਜੀਤ ਸਿੰਘ ਬਾਜਵਾ ਹਾਜ਼ਰ ਹੋਏ। ਮੁੱਖ ਮਹਿਮਾਨ ਡੀ. ਸੀ. ਮੁਹੰਮਦ ਤਈਅਬ, ਐੱਸ. ਐੱਸ. ਪੀ. ਸੰਦੀਪ ਸ਼ਰਮਾ, ਮਨਜੀਤ ਸਿੰਘ ਨਿੱਝਰ, ਬਲਜੀਤ ਸਿੰਘ ਬਾਜਵਾ, ਧਰਮਪਾਲ ਗਰੋਵਰ ਸਮੇਤ ਹੋਰਨਾਂ ਲੋਕਾਂ ਨੇ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ ਤਸਵੀਰ 'ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਖੂਨਦਾਨ ਕੈਂਪ ਦਾ ਉਦਘਾਟਨ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਨੇ ਕੀਤਾ ਅਤੇ ਸਮਾਗਮ ਦੀ ਪ੍ਰਧਾਨਗੀ ਮਨਜੀਤ ਸਿੰਘ ਨਿੱਝਰ ਪੀ. ਏ. ਅਤੇ ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਕੀਤੀ। 
ਸਮਾਗਮ ਨੂੰ ਸੰਬੋਧਨ ਕਰਦਿਆਂ ਡੀ. ਸੀ. ਮੁਹੰਮਦ ਤਈਅਬ ਨੇ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ। ਦਾਨ ਦਿੱਤੇ ਗਏ ਖੂਨ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਲਈ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ, ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਤੇ ਨਿਰਦੇਸ਼ਕ ਸ਼੍ਰੀ ਅਮਿਤ ਚੋਪੜਾ ਦੀ ਦੇਖ-ਰੇਖ 'ਚ ਪੰਜਾਬ, ਹਰਿਆਣਾ, ਹਿਮਾਚਲ ਸਮੇਤ ਹੋਰ ਸਥਾਨਾਂ 'ਤੇ ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੇ ਬਲੀਦਾਨ ਦਿਵਸ 'ਤੇ ਖੂਨਦਾਨ ਕੈਂਪ ਲਾਏ ਜਾ ਰਹੇ ਹਨ, ਜੋ ਪ੍ਰਸੰਸਾਯੋਗ ਹਨ। 
ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਜੋ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ, ਉਸ ਦਾ ਕੋਈ ਜਵਾਬ ਨਹੀਂ ਹੈ। ਆਪਣੇ ਸੰਬੋਧਨ 'ਚ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਭਾਰਤ 'ਚ ਕਿਸੇ ਵੀ ਤਰ੍ਹਾਂ ਦੇ ਲੋਕਾਂ ਨੂੰ ਜ਼ਰੂਰਤ ਪੈਣ 'ਤੇ ਪੰਜਾਬ ਕੇਸਰੀ ਗਰੁੱਪ ਨੇ ਆਪਣਾ ਫਰਜ਼ ਸਮਝਦੇ ਹੋਏ ਕੰਮ ਕੀਤਾ ਹੈ। ਗਰੁੱਪ ਵਲੋਂ ਜੰਮੂ ਕਸ਼ਮੀਰ 'ਚ ਜ਼ਰੂਰਤਮੰਦ ਲੋਕਾਂ ਦੇ ਲਈ ਸੈਂਕੜੇ ਖਾਧ ਸਮੱਗਰੀ ਦੇ ਟਰੱਕ ਭੇਜੇ ਜਾ ਰਹੇ ਹਨ, ਜਿਸ ਦਾ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕਾਫੀ ਲਾਭ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਮਾਜ ਸੇਵੀ ਤੇ ਨਿਡਰ ਪੱਤਰਕਾਰ ਅਮਰ ਸ਼ਹੀਦ ਲਾਲਾ ਜਗਤ ਨਰਾਇਣ, ਜਿਨ੍ਹਾਂ ਦੀ ਕਲਮ ਸੱਚਾਈ ਲਿਖਦੇ ਸਮੇਂ ਕਦੀ ਵੀ ਰੁਕਦੀ ਨਹੀਂ ਸੀ। ਆਪਣੇ ਸੰਬੋਧਨ 'ਚ ਮਨਜੀਤ ਸਿੰਘ ਨਿੱਝਰ ਪੀ. ਏ.-ਟੂ-ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਜੋ ਲਗਾਤਾਰ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ, ਉਸ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੇ ਦਰਸਾਏ ਮਾਰਗ 'ਤੇ ਚੱਲ ਕੇ ਪੰਜਾਬ ਕੇਸਰੀ ਗਰੁੱਪ ਪਰਿਵਾਰ ਕੰਮ ਕਰ ਰਿਹਾ ਹੈ।
ਸਮਾਗਮ ਦੌਰਾਨ ਸਿਵਲ ਸਰਜਨ ਕਪੂਰਥਲਾ ਡਾ. ਹਰਪ੍ਰੀਤ ਸਿੰਘ ਕਾਹਲੋਂ, ਸ਼ਿਵ ਸੈਨਾ (ਬਾਲ ਠਾਕਰੇ) ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ, ਸੀਨੀਅਰ ਕਾਂਗਰਸੀ ਨੇਤਾ ਰਾਜਾ ਗੁਰਪ੍ਰੀਤ ਸਿੰਘ, ਅਰੋੜਾ ਬਿਰਾਦਰੀ ਦੇ ਧਰਮਪਾਲ ਗਰੋਵਰ, ਪਵਨ ਸੂਦ ਆਦਿ ਨੇ ਸੰਬੋਧਨ ਕੀਤਾ। ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਿਆ ਗਿਆ। ਵੱਖ-ਵੱਖ ਖੇਤਰਾਂ ਤੋਂ ਆਏ 50 ਦੇ ਕਰੀਬ ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ ਕਾਫੀ ਗਿਣਤੀ 'ਚ ਖੂਨਦਾਨ ਕਰਨ ਆਏ ਨੌਜਵਾਨਾਂ ਨੂੰ ਵਾਪਸ ਜਾਣਾ ਪਿਆ। ਸਿਵਲ ਹਸਪਤਾਲ ਕਪੂਰਥਲਾ ਦੀ ਟੀਮ ਡਾ. ਪਰਿਤੋਸ਼ ਗਰਗ ਦੀ ਅਗਵਾਈ 'ਚ ਖੂਨ ਇਕੱਠਾ ਕੀਤਾ ਗਿਆ। ਸ਼ਿਵ ਸੈਨਾ (ਬਾਲ ਠਾਕਰੇ) ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ, ਓਂਕਾਰ ਕਾਲੀਆ, ਕਾਲਾ ਪੰਡਿਤ, ਕਿਰਪਾਲ ਸਿੰਘ ਝੀਤਾ, ਦੀਪਕ ਮਦਾਨ ਦੀ ਅਗਵਾਈ 'ਚ ਭਾਰੀ ਗਿਣਤੀ 'ਚ ਸ਼ਿਵ ਸੈਨਿਕਾਂ ਨੇ ਖੂਨਦਾਨ 'ਚ ਭਾਗ ਲਿਆ। ਨੇਤਾ ਜੀ ਸੁਭਾਸ਼ ਚੰਦਰ ਬੋਸ ਖੂਨਦਾਨ ਸੁਸਾਇਟੀ ਦੇ ਜਨਰਲ ਸਕੱਤਰ ਜੀਤ ਥਾਪਾ ਦੀ ਅਗਵਾਈ 'ਚ ਵਿਨੋਦ ਕਸ਼ਯਪ, ਮੁਕੇਸ਼ ਕਸ਼ਯਪ, ਰਘੂ ਮਹਿਰਾ, ਅਮ੍ਰਿਤ ਲਾਲ ਆਦਿ ਨੇ ਖੂਨਦਾਨ ਕੀਤਾ। ਮੰਚ ਸੰਚਾਲਨ ਸਮਾਜ ਸੇਵਕ ਸੁਰਿੰਦਰ ਨਾਥ ਮੜ੍ਹੀਆ ਨੇ ਅਦਾ ਕੀਤਾ। 
ਇਸ ਮੌਕੇ ਐੱਸ. ਐੱਮ. ਓ. ਡਾ. ਅਨੂਪ ਮੇਘ, ਸ਼ੈਲਰ ਐਸੋਸੀਏਸ਼ਨ ਦੇ ਚੇਅਰਮੈਨ ਜੈਪਾਲ ਗੋਇਲ, ਕੈਮ ਕਾਲਜ ਦੇ ਐੱਮ. ਡੀ. ਵਿਕਾਸ ਬਜਾਜ, ਹਰਵਿੰਦਰ ਸਿੰਘ ਧਮ, ਪ੍ਰਿੰਸੀਪਲ ਪਵਨ ਸਪਰਾ, ਪ੍ਰਿੰਸੀਪਲ ਲਾਰਡ ਕ੍ਰਿਸ਼ਨਾ ਪੋਲੀਟੈਕਨਿਕ ਕਾਲਜ ਸੰਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਐੱਮ. ਜੀ. ਐੱਨ. ਮਲਕੀਤ ਸਿੰਘ, ਜੇ. ਕੇ. ਪਬਲਿਕ ਸਕੂਲ ਦੇ ਐੱਮ. ਡੀ. ਪ੍ਰਦੀਪ ਸ਼ਰਮਾ, ਪ੍ਰਿੰਸੀਪਲ ਐੱਮ. ਡੀ. ਐੱਸ. ਡੀ. ਸੀ. ਸੈ. ਸਕੂਲ ਐੱਸ. ਐੱਸ. ਸ਼ੋਰੀ, ਪ੍ਰਿੰਸੀਪਲ ਅਰਵਿੰਦਰ ਸਿੰਘ ਸੇਖੋਂ, ਸਮਾਜ ਸੇਵਕ ਵਿਜੇ ਕੁਮਾਰ ਸ਼ਰਮਾ, ਵਿਕਾਸ ਗੁਪਤਾ, ਪ੍ਰਤੀਨਿਧੀ ਸੰਤੋਖ ਮੱਲ੍ਹੀ, ਪ੍ਰਤੀਨਿਧੀ ਵਿਸ਼ਵਜੀਤ ਸ਼ਰਮਾ, ਨਰੇਸ਼ ਕਾਲੀਆ, ਸੁਭਾਸ਼ ਮਕਰੰਦੀ, ਐੱਮ. ਐੱਲ. ਠੁਕਰਾਲ ਰਿਟਾ. ਐੱਸ. ਡੀ. ਓ., ਕਾਂਗਰਸੀ ਆਗੂ ਤੇ ਅਰੋੜਾ ਸਭਾ ਦੇ ਪ੍ਰਧਾਨ ਸ਼ਿਵ ਵਿਧਵਾ, ਮਹਿੰਦਰਪਾਲ ਮਦਾਨ, ਰਾਕੇਸ਼ ਵਧਵਾ, ਗੁਲਸ਼ਨ ਕਾਲੜਾ, ਯੂਥ ਅਰੋੜਾ ਸਭਾ ਦੇ ਚੇਅਰਮੈਨ ਵਿਕਰਮ ਅਰੋੜਾ, ਨਰਾਇਣ ਅਰੋੜਾ, ਪ੍ਰੋ. ਸੁਖਵਿੰਦਰ ਸਾਗਰ, ਐੱਸ. ਐੱਚ. ਓ. ਸਿਟੀ ਰਮੇਸ਼ਵਰ ਸਿੰਘ, ਇੰਚਾਰਜ ਪੀ. ਸੀ. ਆਰ. ਸੁਰਜੀਤ ਸਿੰਘ ਪੱਤੜ, ਟ੍ਰੈਫਿਕ ਇੰਚਾਰਜ ਦਰਸ਼ਨ ਲਾਲ ਸ਼ਰਮਾ, ਨੀਰਜ ਅਵਸਥੀ, ਜਗਪ੍ਰੀਤ ਸਿੰਘ, ਗਗਨਦੀਪ ਸਿੰਘ, ਦਲਬੀਰ ਸਿੰਘ, ਹਰਵਿੰਦਰ ਸਿੰਘ, ਜੋਧਾ ਸਿੰਘ, ਨਿਰਮਲ ਸਿੰਘ, ਪ੍ਰਿਆਸ਼ੂ, ਅਮ੍ਰਿਤ ਸਿੰਘ, ਅਕਾਸ਼ ਕੁਮਾਰ, ਨੀਤਿਸ਼ ਕੁਮਾਰ, ਉਤਮ ਕੁਮਾਰ, ਸਾਗਰ ਕੁਮਾਰ, ਭੋਲਾ ਨਾਥ ਮੰਡਲ, ਸਮਰੇਸ਼ ਕੁਮਾਰ, ਉਜਵਲ ਕੁਮਾਰ, ਐਡਵੋਕੇਟ ਸਤਪਾਲ ਵਧਾਵਨ ਪ੍ਰਧਾਨ ਬਾਰ ਐਸੋਸੀਏਸ਼ਨ, ਐਡਵੋਕੇਟ ਅਭਿਸ਼ੇਕ, ਐਡਵੋਕੇਟ ਸੁਸ਼ੀਲ ਰਾਵਲ, ਡੇਜੀ ਸ਼ਰਮਾ, ਦਵਿੰਦਰ ਸ਼ਰਮਾ, ਯਸ਼ਿਕ ਸ਼ਰਮਾ, ਵਿਵੇਕ ਆਨੰਦ, ਸਵਰਾਜ ਆਨੰਦ, ਦੀਪਕ ਮਦਾਨ, ਰਮੇਸ਼ ਭਗਤ, ਦੀਪਕ ਛਾਬੜਾ, ਰਾਜਿੰਦਰ ਵਰਮਾ, ਯੋਗੇਸ਼ ਸੋਨੀ, ਧਰਮਿੰਦਰ ਕਾਕਾ, ਇੰਦਰਪਾਲ, ਬਲਵੀਰ ਡੀ. ਸੀ., ਲਵਲੇਸ਼ ਢੀਂਗਰਾ, ਅਸ਼ਵਨੀ ਪਿੰਟਾ, ਹਰਦੇਵ ਰਾਜਪੂਤ, ਰਾਜਿੰਦਰ ਕੋਹਲੀ, ਰਾਜੇਸ਼ ਕਨੌਜੀਆ, ਬਲਵਿੰਦਰ ਭੰਡਾਰੀ, ਅਰਜੁਨ ਪੰਡਿਤ (ਖੀਰਾਂਵਾਲੀ), ਦੀਪਕ ਵਿਗ, ਮਨਜੀਤ ਸ਼ਰਮਾ, ਸੁਨੀਲ ਲਾਲ ਕਨੌਜੀਆ, ਮੁਕੇਸ਼ ਕਸ਼ਯਪ, ਰਾਜੇਸ਼ ਭਾਰਗਵ, ਕਰਨ ਜੰਗੀ, ਰਿੰਕੂ ਭੰਡਾਰੀ, ਸੰਜੀਵ ਖੰਨਾ, ਸਾਹਿਲ ਮਦਾਨ, ਮਿੰਟੂ ਗੁਪਤਾ, ਸਰਵਨ ਸਿੰਘ ਭੱਟੀ, ਪ੍ਰਦੀਪ ਕਾਲੀਆ, ਧਰਮ ਚੰਦ ਸ਼ਰਮਾ, ਅਮਨਦੀਪ ਗੋਲਡੀ, ਮੋਨੂੰ, ਸੋਨੂੰ ਬਹਿਲ, ਸਤਨਾਮ ਸਿੰਘ ਬੇਦੀ, ਨਰਿੰਦਰ ਕਾਲੀਆ, ਮੁਕੇਸ਼ ਸ਼ਰਮਾ, ਤਰਲੋਕ ਭੋਲਾ, ਰਮੇਸ਼ ਭਗਤ, ਸੰਜੇ ਮਲਹੋਤਰਾ, ਸੰਜੇ ਪਾਸਵਾਨ, ਪ੍ਰਮੋਦ ਆਨੰਦ ਆਦਿ ਹਾਜ਼ਰ ਸਨ।


Related News