ਚੇਨਈ : ਨਸ਼ਾ ਸਮੱਗਲਰਾਂ ਦੇ 25 ਟਿਕਾਣਿਆਂ ’ਤੇ ਈ. ਡੀ. ਦੇ ਛਾਪੇ

04/09/2024 6:56:03 PM

ਚੇਨਈ, (ਯੂ. ਐੱਨ. ਆਈ.)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਤਾਮਿਲਨਾਡੂ ਦੇ ਕਈ ਸ਼ਹਿਰਾਂ ’ਚ 2,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਦੇ ਕਈ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ, ਜਿਸ ਦੇ ਤਾਰ ਦ੍ਰਵਿੜ ਮੁਨੇਤਰ ਕਸ਼ਗਮ ਦੇ ਅਹੁਦੇਦਾਰ ਅਤੇ ਤਾਮਿਲ ਫਿਲਮ ਨਿਰਮਾਤਾ ਜ਼ਫਰ ਸਾਦਿਕ ਨਾਲ ਜੁੜੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੀ ਰਾਜਧਾਨੀ ਚੇਨਈ, ਮਦੁਰੈ ਅਤੇ ਤਿਰੂਚਿਰਾਪੱਲੀ ’ਚ 25 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ।

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਇਸ ਰੈਕੇਟ ਦੇ ਮਾਸਟਰਮਾਈਂਡ ਸਾਦਿਕ ਅਤੇ ਚਾਰ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਸਾਦਿਕ ਅਤੇ ਉਸ ਦੇ ਸਾਥੀਆਂ ਦੀਆਂ ਰਿਹਾਇਸ਼ਾਂ ਅਤੇ ਦਫਤਰੀ ਕੰਪਲੈਕਸਾਂ ਸਮੇਤ ਆਸ-ਪਾਸ ਦੀਆਂ ਲੱਗਭਗ 25 ਥਾਵਾਂ ’ਤੇ ਛਾਪੇ ਮਾਰੇ। ਫਿਲਮ ਨਿਰਮਾਤਾ ਅਤੇ ਅਦਾਕਾਰ ਅਮੀਰ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਗਏ, ਕਿਉਂਕਿ ਉਨ੍ਹਾਂ ਦਾ ਨਾਂ ਵੀ ਸਮੱਗਲਿੰਗ ’ਚ ਆਇਆ ਹੈ। ਐੱਨ. ਸੀ. ਬੀ. ਨੇ ਪਿਛਲੇ ਹਫ਼ਤੇ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਸੀ।


Rakesh

Content Editor

Related News