ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚਾਰ ਦਿਨਾਂ ਜੋੜ ਮੇਲਾ ਸੰਪੰਨ
Monday, Jan 29, 2018 - 11:47 AM (IST)
ਭਿੱਖੀਵਿੰਡ (ਭਾਟੀਆ, ਬਖਤਾਵਰ) - ਅਮਰ ਸ਼ਹੀਦ ਦੇਗ ਤੇਗ ਤੇ ਕਲਮ ਦੇ ਧਨੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਚਾਰ ਰੋਜ਼ਾ ਸਲਾਨਾ ਜੋੜ ਮੇਲਾ ਉਨ੍ਹਾਂ ਦੇ ਜੱਦੀ ਪਿੰਡ ਗੁਰਦੁਆਰਾ ਜਨਮ ਸਥਾਨ ਪਹੂਵਿੰਡ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਮੇਲੇ ਦੇ ਪਹਿਲੇ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਏ। ਇਸੇ ਦਿਨ ਚੋਪਹਿਰਾ ਜਪ ਤਪ ਸਮਾਗਮ ਕਰਵਾਇਆ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਮਾਤਾ ਕੋਲਾ ਜੀ ਭਲ਼ਾਈ ਕੇਂਦਰ ਵਾਲੇ ਭਾਈ ਗੁਰਇਕਬਾਲ ਸਿੰਘ ਤੇ ਭਾਈ ਹਰਮਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ। ਇਲਾਕੇ ਭਰ ਦੇ ਵੱਖ-ਵੱਖ ਪਿੰਡਾਂ ਅੰਦਰ ਨਗਰ ਕੀਰਤਨ ਸਜਾਏ ਗਏ।
ਸ਼ੁੱਕਰਵਾਰ ਵਾਲੇ ਦਿਨ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ ਜੋ ਪੂਰੀ ਰਾਤ ਤੇ ਸ਼ਨੀਵਾਰ ਤੱਕ ਜਾਰੀ ਰਹੇ, ਜਿਸ 'ਚ ਪੰਥ ਪ੍ਰਸਿੱਧ ਰਾਗੀ, ਢਾਡੀ ਭਾਈ ਗੁਰਪ੍ਰਤਾਪ ਸਿੰਘ ਪਦਮ, ਭਾਈ ਤਰਸੇਮ ਸਿੰਘ ਲਾਲੂ ਘੁੰਮਣ, ਭਾਈ ਦੇਸਾ ਸਿੰਘ ਦਲੇਰ, ਭਾਈ ਮਨਬੀਰ ਸਿੰਘ ਪਹੂਵਿੰਡ ਦੇ ਜਥਿਆ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਅਤੇ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸੰਬੰਧੀ ਵਾਰਾ ਸੁਣਾ ਕਿ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਐੱਸ. ਜੀ. ਪੀ. ਸੀ. ਪ੍ਰਚਾਰਕ ਗਿਆਨੀ ਗੁਰਬਚਨ ਸਿੰਘ ਕਲਸੀਆ, ਗਿਆਨੀ ਹੀਰਾ ਸਿੰਘ ਮਨਿਹਾਲਾ, ਗਿਆਨੀ ਸੁਖਵੰਤ ਸਿੰਘ ਵਾੜਾ ਸ਼ੇਰ ਸਿੰਘ, ਹੋਰਾਂ ਵੱਲੋ ਗੁਰਬਾਣੀ ਦੀ ਕਥਾ ਸੁਣਾ ਕੇ ਸੰਗਤਾਂ ਨੂੰ ਗੁਰੁ ਵਾਲੇ ਬਨਣ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਜਥੇਦਾਰ ਸਕੱਤਰ ਸਿੰਘ ਪਹੂਵਿੰਡ ਤੇ ਜਥੇਦਾਰ ਸਰਵਨ ਸਿੰਘ ਵੱਲੋ ਬਾਖੂਬੀ ਨਿਭਾਈ ਗਈ। ਮੇਲੇ 'ਚ ਇਲਾਕੇ ਭਰ ਦੀਆ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸਖਸ਼ੀਅਤਾ ਪਹੁੰਚੀਆ। ਮੇਲੇ ਦੇ ਅਖੀਰਲੇ ਦਿਨ ਐਤਵਾਰ ਨੂੰ ਭਾਰੀ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ 'ਚ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪੁੱਜੇ ਪੰਜ ਪਿਅਰਿਆਂ ਵੱਲੋਂ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ 80 ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਛਕਾਇਆ ਗਿਆ। ਸ਼ਾਮ ਵੇਲੇ ਵੱਖ-ਵੱਖ ਕਬੱਡੀ ਟੀਮਾਂ ਵਿਚਕਾਰ ਕਬੱਡੀ ਮੁਕਾਬਲੇ ਕਰਵਾਏ ਗਏ। ਫਾਈਨਲ ਮੁਕਾਬਲਾ ਸ਼ਹੀਦ ਜਸਵੰਤ ਸਿੰਘ ਕਬੱਡੀ ਅਕੈਡਮੀ ਅਮੀਸ਼ਾਹ ਤੇ ਦਸ਼ਮੇਸ਼ ਕਲੱਬ ਖਾਨੋਵਾਲ ਕਪੂਰਥਾਲਾ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ 'ਚ ਅਮੀਸ਼ਾਹ ਕਬੱਡੀ ਕਲੱਬ ਜੇਤੂ ਰਹੀ। ਖੇਡਾਂ ਦੌਰਾਨ ਵਿਸ਼ੇਸ਼ਕਰ ਕਬੱਡੀ ਮੈਚ ਦੌਰਾਨ ਰਾਣਾ ਸਿੰਘ ਪੁਰੀਆ ਵੱਲੋਂ ਕੀਤੀ ਕਮੈਂਟਰੀ ਨੇ ਦਰਸ਼ਕਾਂ ਨੂੰ ਕੀਲੀ ਰੱਖਿਆ। ਜੇਤੂਆ ਨੂੰ ਨਗਦ ਰਾਸ਼ੀ ਅਤੇ ਕਬੱਡੀ ਕੱਪ ਇਨਾਮ ਵੱਜੋ ਕਰਨਲ ਜੀ. ਐਸ. ਸੰਧੂ, ਕੈਪਟਨ ਬਲਵੰਤ ਸਿੰਘ ਪਹੂਵਿੰਡ, ਸਰਪੰਚ ਰਾਜਵੰਤ ਸਿੰਘ ਪਹੂਵਿੰਡ, ਇੰਦਰਬੀਰ ਸਿੰਘ ਪਹੂਵਿੰਡ ਤੇ ਆਲਮਵਿਜੈ ਸਿੰਘ ਪ੍ਰਧਾਨ ਨਗਰ ਪੰਚਾਇਤ ਖੇਮਕਰਨ ਵੱਲੋਂ ਤਕਸੀਮ ਕੀਤੇ ਗਏ । ਦੋ ਜੇਤੂ ਕਬੱਡੀ ਖਿਡਾਰੀਆਂ ਕਾਕਾ ਅਮੀਸ਼ਾਹ ਨੂੰ ਬੁੱਲਟ ਮੋਟਰਸਾਈਕਲ ਬਾਕਾਂ ਮਨਸੂਰਵਾਲ, ਕੀਪਾ ਟਾਡਾਂ ਯੂ. ਐੱਸ. ਏ, ਪਾਲਾ ਜੋਹਲ ਯੂ. ਐੱਸ. ਏ ਕਬੱਡੀ ਪ੍ਰਮੋਟਰਾ ਤੇ ਰਛਪਾਲ ਸਿੰਘ ਭੈਣੀ ਨੂੰ ਬਜਾਜ ਮੋਟਰਸਾਈਕਲ ਕੁਲਵੰਤ ਸਿੰਘ ਨਿੱਝਰ, ਕੀਪਾ ਟਾਡਾ ਯੂ. ਐੱਸ. ਏ ਚਮਕੀਲਾ ਅਸਟਰੀਆ ਵੱਲੋਂ ਇਨਾਮ ਵਜੋ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਦੁਆਰਾ ਜਨਮ ਸਥਾਨ ਨਗਰ ਪਹੂਵਿੰਡ ਦੇ ਮੈਨਜਰ ਕੈਪਟਨ ਬਲਵੰਤ ਸਿੰਘ ਪਹੂਵਿੰਡ ਨੇ ਦੱਸਿਆ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਦੇ ਪ੍ਰਧਾਨ ਕਰਨਲ ਜੀ. ਐੱਸ. ਸੰਧੂ ਦੀ ਅਗਵਾਈ 'ਚ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਹਰ ਪੱਖੋ ਮੁਕੰਮਲ ਪ੍ਰਬੰਧ ਕੀਤੇ ਗਏ ਸਨ। ਮੇਲੇ 'ਚ ਵੱਖ-ਵੱਖ ਪਿੰਡਾ ਦੀਆ ਸੰਗਤਾਂ ਵੱਲੋਂ ਹਰ ਤਰ੍ਹਾਂ ਦੇ ਪਕਵਾਨਾ ਦੇ ਲੰਗਰ ਲਗਾਏ ਗਏ ਸਨ। ਮੇਲੇ ਦੇ ਚਾਰੇ ਦਿਨ ਵੱਡੀ ਗਿਣਤੀ 'ਚ ਸ਼ਰਧਾਲੂਆ ਨੇ ਗੁਰੁ ਘਰ ਪਹੁੰਚ ਕੇ ਮੱਥਾ ਟੇਕਿਆ। ਮੇਲੇ ਅੰਦਰ ਸਰਪੰਚ ਰਾਜਵੰਤ ਸਿੰਘ ਪਹੂਵਿੰਡ, ਜ਼ਿਲਾ ਜਨਰਲ ਸਕੱਤਰ ਇੰਦਰਬੀਰ ਸਿੰਘ ਪਹੂਵਿੰਡ, ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ, ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਜ਼ਿਲਾ ਮੀਤ ਪ੍ਰਧਾਨ ਬੱਬੂ ਸ਼ਰਮਾ, ਬਲਾਕ ਪ੍ਰਧਾਨ ਸ਼ਿੰਦਾ ਸਿੰਘ ਬੁੱਘ, ਸਰਪੰਚ ਗੁਰਮੁਖ ਸਿੰਘ ਸਾਡਪੁਰਾ, ਸ਼ਹਿਰੀ ਪ੍ਰਧਾਨ ਨਰਿੰਦਰ ਕੁਮਾਰ ਬਿੱਲਾ, ਗੁਲਸ਼ਨ ਕੁਮਾਰ ਅਲਗੋ, ਨੰਬਰਦਾਰ ਕਰਤਾਰ ਸਿੰਘ, ਇੰਦਰਜੀਤ ਸਿੰਘ ਖਾਲਸਾ ਯੋਧ ਸਿੰਘ ਵਾਲਾ, ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਸੁਖਚੈਨ ਸਿੰਘ ਭੈਣੀ, ਸਰਪੰਚ ਰਛਪਾਲ ਸਿੰਂਘ ਬਲੇਰ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਗੁਰਸੇਵਕ ਸਿੰਘ ਖਾਲਸਾ, ਬਲੇਰ, ਆਦਿ ਹਾਜ਼ਰ ਸਨ ।