ਹੜ੍ਹਾਂ ਦੀ ਮਾਰ ''ਚ ਫਸੇ ਲੋਕਾਂ ਦੀ ਸਹਾਇਤਾ ਲਈ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਪਹੁੰਚਾਈ ਗਈ ਰਾਹਤ ਸਮੱਗਰੀ

Wednesday, Sep 03, 2025 - 10:30 AM (IST)

ਹੜ੍ਹਾਂ ਦੀ ਮਾਰ ''ਚ ਫਸੇ ਲੋਕਾਂ ਦੀ ਸਹਾਇਤਾ ਲਈ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਪਹੁੰਚਾਈ ਗਈ ਰਾਹਤ ਸਮੱਗਰੀ

ਅੰਮ੍ਰਿਤਸਰ (ਸਰਬਜੀਤ) : ਹੜ੍ਹਾਂ ਦੀ ਮਾਰ ਨਾਲ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਬਹੁਤ ਸਾਰੇ ਪਿੰਡ ਜਿੱਥੇ ਪਾਣੀ ਵਿੱਚ ਡੁੱਬੇ ਹੋਏ ਹਨ, ਉੱਥੇ ਹੀ ਮਨੁੱਖਾ ਜੀਵਨ ਦੇ ਨਾਲ-ਨਾਲ ਪਸ਼ੂ ਪੰਛੀ ਵੀ ਇਸ ਤ੍ਰਾਸਦੀ ਦੇ ਸ਼ਿਕਾਰ ਹੋਏ ਪਏ ਹਨ ਜਿਨ੍ਹਾਂ ਨੂੰ ਰਾਹਤ ਦੇਣ ਲਈ ਭਾਵੇਂ ਕਾਫੀ ਹੱਦ ਤੱਕ ਸਭਾ ਸੁਸਾਇਟੀਆਂ ਅਤੇ ਕਮੇਟੀਆਂ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉੱਥੇ ਹੀ ਬੀਤੇ ਦਿਨ ਗੁਰਦੁਆਰਾ ਮੱਲ ਅਖਾੜਾ ਪਾਤਸ਼ਾਹੀ ਛੇਵੀਂ ਗੁਰਦੁਆਰਾ ਐਸੋਸੀਏਸ਼ਨ ਅਕਾਲੀ ਫੂਲਾ ਸਿੰਘ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਵੱਡੀ ਮਾਤਰਾ ਵਿੱਚ ਰਾਹਤ ਸਮੱਗਰੀ ਦੇ ਟਰੱਕ ਅਤੇ ਟਰਾਲੀਆਂ ਭੇਜੀਆਂ ਗਈਆਂ, ਜਿਨ੍ਹਾਂ ਵਿੱਚ ਖਾਣ ਵਾਲੇ ਸਾਮਾਨ ਤੋਂ ਇਲਾਵਾ ਪਾਣੀ ਅਤੇ ਪਸ਼ੂਆਂ ਲਈ ਹਰਾ ਚਾਰਾ, ਰਮਦਾਸ, ਅਜਨਾਲਾ ਅਤੇ ਬਟਾਲਾ ਦੇ ਵੱਖ-ਵੱਖ ਪਿੰਡਾਂ ਲਈ ਭੇਜਿਆ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ: 7 ਸਤੰਬਰ ਤੱਕ ਪਵੇਗਾ ਭਾਰੀ ਮੀਂਹ! ਤਬਾਹੀ ਨੂੰ ਲੈ ਕੇ IMD ਵਲੋਂ ਅਲਰਟ ਜਾਰੀ 

ਇਸ ਦੌਰਾਨ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਇਹਨਾਂ ਥਾਵਾਂ ਉੱਤੇ ਜਾ ਕੇ ਜਿੱਥੇ ਲੋਕਾਂ ਦੀ ਸਾਰ ਲਈ, ਉੱਥੇ ਹੀ ਇਹ ਰਾਹਤ ਸਮੱਗਰੀ ਵੀ ਵੰਡੀ ਗਈ। ਬਾਬਾ ਬਲਬੀਰ ਸਿੰਘ ਨੇ ਮੁਸੀਬਤ ਵਿੱਚ ਘਿਰੇ ਪੰਜਾਬੀਆਂ ਦੀ ਸਹਾਇਤਾ ਲਈ ਅੱਗੇ ਆਈਆਂ ਸਮਾਜ ਸੇਵੀ ਸੰਸਥਾਵਾਂ, ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਇਹਨਾਂ ਹੜ੍ਹਾਂ ਦੇ ਹਾਲਾਤਾਂ 'ਤੇ ਕਾਬੂ ਪਾਉਣ ਲਈ ਸੰਗਤਾਂ ਵੱਲੋਂ ਕੀਤੀ ਗਈ ਅਰਦਾਸ ਨੂੰ ਜਲਦ ਪ੍ਰਵਾਨ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News