ਮੰਤਰੀ ਹਰਜੋਤ ਬੈਂਸ ਨੇ ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤੀਆਂ 2 ਨਿੱਜੀ ਰਿਹਾਇਸ਼ਾਂ, 24 ਘੰਟੇ ਖੋਲ੍ਹੇ ਦਰਵਾਜ਼ੇ
Thursday, Sep 04, 2025 - 02:15 PM (IST)

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਹੜ੍ਹ ਪੀੜਤਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਗੰਭੀਰਪੁਰ ਵਾਲਾ ਘਰ ਅਤੇ ਨੰਗਲ ਵਾਲੀ ਰਿਹਾਇਸ਼ ਸਾਰੇ ਇਲਾਕੇ ਦੇ ਲੋਕਾਂ ਲਈ ਖੁੱਲ੍ਹੀ ਹੈ। ਉਨ੍ਹਾਂ ਕਿਹਾ ਕਿ ਨੰਗਲ ਵਾਲੇ ਘਰ 'ਚ ਮੇਰੀ ਪੱਕੀ ਟੀਮ ਉੱਥੇ 24 ਘੰਟੇ ਬੈਠੀ ਹੈ ਅਤੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੇ ਰਾਸ਼ਨ, ਦਵਾਈਆਂ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੈ ਤਾਂ ਮੇਰੇ ਦੋਵੇਂ ਘਰਾਂ ਦੇ ਦਰਵਾਜ਼ੇ 24 ਘੰਟੇ ਲੋਕਾਂ ਲਈ ਖੁੱਲ੍ਹੇ ਹਨ।
ਇਹ ਵੀ ਪੜ੍ਹੋ : ਘੱਗਰ ਦਰਿਆ ਦਾ ਪਾਣੀ ਹੋ ਸਕਦੈ 'ਆਊਟ ਆਫ ਕੰਟਰੋਲ'! ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਘਰ 'ਚ ਰੁਕਣਾ ਵੀ ਹੈ ਤਾਂ ਉਹ ਰੁਕ ਸਕਦਾ ਹੈ। ਹਰਜੋਤ ਬੈਂਸ ਨੇ ਕਿਹਾ ਕਿ ਅਸੀਂ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ, ਜਿਸ 'ਤੇ ਇਲਾਕੇ 'ਚੋਂ ਜਿਵੇਂ-ਜਿਵੇਂ ਫੋਨ ਆਉਂਦੇ ਹਨ, ਉਨ੍ਹਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦਾਨੀ ਸੱਜਣਾਂ ਦੇ ਵੀ ਫੋਨ ਆ ਰਹੇ ਹਨ ਅਤੇ ਸਾਨੂੰ ਕਿਸੇ ਵੀ ਤਰ੍ਹਾਂ ਦੇ ਪੈਸੇ ਜਾਂ ਨਕਦੀ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਕਿਸੇ ਨੇ ਧੱਕੇ ਨਾਲ 11 ਹਜ਼ਾਰ ਰੁਪਏ ਉਕਤ ਨੰਬਰ 'ਤੇ ਪਾ ਦਿੱਤੇ ਹਨ।
ਜੇਕਰ ਕਿਸੇ ਨੇ ਕੋਈ ਮਦਦ ਕਰਨੀ ਹੈ ਤਾਂ ਇਲਾਕੇ ਦੇ ਜਿਹੜੇ ਸੰਤ-ਮਹਾਂਪੁਰਖ ਸੇਵਾ ਕਰ ਰਹੇ ਹਨ, ਉਨ੍ਹਾਂ ਨੂੰ ਸੇਵਾ ਭੇਜੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਦਾਨੀ ਸੱਜਣ ਰਾਹਤ ਸਮੱਗਰੀ ਭੇਜ ਰਹੇ ਹਨ, ਉਸ ਨੂੰ ਨੰਗਲ ਦੇ ਵੱਖ-ਵੱਖ ਇਲਾਕਿਆਂ 'ਚ ਵੰਡਿਆ ਜਾ ਰਿਹਾ ਹੈ। ਮੰਤਰੀ ਬੈਂਸ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਬਹੇੱਦ ਜ਼ਿਆਦਾ ਸਾਥ ਦੇ ਰਹੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਖ਼ਰਾਬ ਮੌਸਮ ਦੇ ਚੱਲਦਿਆਂ ਰੇਤ ਅਤੇ ਮਿੱਟੀ ਦੀਆਂ ਬੋਰੀਆਂ ਭਰ ਕੇ ਤਿਆਰ ਕਰਨ ਲਈ ਕਿਹਾ ਤਾਂ ਜੋ ਕਿਸੇ ਵੀ ਲੋੜ ਹੋਵੇ, ਇਨ੍ਹਾਂ ਨੂੰ ਉੱਥੇ ਪਹੁੰਚਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8