ਹੜ੍ਹਾਂ ਵਿਚਾਲੇ ਰਾਹਤ ਕੇਂਦਰ ''ਚ ਆਈਆਂ ਖ਼ੁਸ਼ੀਆਂ, ਗਰਭਵਤੀ ਔਰਤ ਨੇ ਦਿੱਤਾ ਬੇਟੇ ਨੂੰ ਜਨਮ
Tuesday, Sep 09, 2025 - 11:49 AM (IST)

ਫਾਜ਼ਿਲਕਾ (ਸੁਨੀਲ ਨਾਗਪਾਲ) : ਹੜ੍ਹ ਦੇ ਪਾਣੀ 'ਚੋਂ ਨਿਕਲ ਕੇ ਘਰ ਛੱਡ ਰਾਹਤ ਕੇਂਦਰ ਪੁੱਜੇ ਪਿੰਡ ਮੁਹਾਰ ਜਮਸ਼ੇਰ ਦੇ ਪਰਿਵਾਰ 'ਚ ਖੁਸ਼ੀਆਂ ਆ ਗਈਆਂ। ਰਾਹਤ ਕੇਂਦਰ 'ਚ ਪੁੱਜੀ ਗਰਭਵਤੀ ਔਰਤ ਨੇ ਬੇਟੇ ਨੂੰ ਜਨਮ ਦਿੱਤਾ। ਜਾਣਕਾਰੀ ਮੁਤਾਬਕ ਪਿੰਡ ਮੁਹਾਰ ਜਮਸ਼ੇਰ ਦੀ ਰਹਿਣ ਵਾਲੀ ਕੈਲਾਸ਼ ਰਾਣੀ ਗਰਭਵਤੀ ਸੀ। ਉਹ ਹਾਲਾਤ ਦੇ ਮੱਦੇਨਜ਼ਰ ਪਿੰਡ ਅਤੇ ਘਰ ਛੱਡ ਕੇ ਰਾਹਤ ਕੇਂਦਰ ਮੌਜਮ 'ਚ ਆ ਗਈ। ਉਸ ਦੇ ਪਰਿਵਾਰ ਨੇ ਮੌਜਮ ਦੇ ਸਰਕਾਰੀ ਸਮਾਰਟ ਸਕੂਲ 'ਚ ਸ਼ਰਨ ਲਈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਵੱਡੀ ਰਾਹਤ ਭਰੀ ਖ਼ਬਰ! ਹਰ ਕੋਈ ਕਹੇਗਾ-ਸ਼ੁਕਰ ਆ ਰੱਬਾ
ਇੱਥੇ ਪ੍ਰਸ਼ਾਸਨ ਵਲੋਂ ਉਸ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਅਤੇ ਐਂਬੂਲੈਂਸ ਜ਼ਰੀਏ ਉਸ ਨੂੰ ਸਰਕਾਰੀ ਹਸਪਤਾਲ ਭੇਜਿਆ ਗਿਆ। ਇੱਥੇ ਡਿਲੀਵਰੀ ਦੌਰਾਨ ਉਸ ਨੇ ਬੇਟੇ ਨੂੰ ਜਨਮ ਦਿੱਤਾ। ਹੁਣ ਵਾਪਸ ਰਾਹਤ ਕੇਂਦਰ ਪੁੱਜਣ 'ਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ੁਰੂ ਹੋਣ ਜਾ ਰਿਹਾ ਵੱਡਾ ਪ੍ਰਾਜੈਕਟ! ਪੰਜਾਬੀਆਂ ਦਾ ਲੰਬੇ ਚਿਰਾਂ ਦਾ ਸੁਫ਼ਨਾ ਹੋਇਆ ਪੂਰਾ
ਰਾਹਤ ਕੇਂਦਰ 'ਚ ਮਠਿਆਈ ਵੀ ਵੰਡੀ ਜਾ ਰਹੀ ਹੈ। ਕੇਂਦਰ ਦੇ ਇੰਚਾਰਜ ਜਗਦੀਪ ਅਰੋੜਾ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਔਰਤ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਿਹਤ ਦੇ ਮੱਦੇਨਜ਼ਰ ਉਸ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਗਈ। ਇਹ ਕਾਰਨ ਹੈ ਕਿ ਔਰਤ ਅਤੇ ਬੱਚੇ ਦੋਵੇਂ ਤੰਦਰੁਸਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8