ਸੱਚ ਹੋਈਆਂ ਬਾਬਾ ਵੇਂਗਾ ਦੀਆਂ ਇਹ ਭਵਿੱਖਬਾਣੀਆਂ, ਲੋਕਾਂ ਦੀ ਵਧੀ ਟੈਨਸ਼ਨ

Saturday, Sep 06, 2025 - 05:09 PM (IST)

ਸੱਚ ਹੋਈਆਂ ਬਾਬਾ ਵੇਂਗਾ ਦੀਆਂ ਇਹ ਭਵਿੱਖਬਾਣੀਆਂ, ਲੋਕਾਂ ਦੀ ਵਧੀ ਟੈਨਸ਼ਨ

ਨੈਸ਼ਨਲ ਡੈਸਕ- ਬੁਲਗਾਰੀਆ ਦੀ ਮਸ਼ਹੂਰ ਭਵਿੱਖਬਾਣੀ ਕਰਨ ਵਾਲੀ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਹਮੇਸ਼ਾ ਚਰਚਾ 'ਚ ਰਹਿੰਦੀਆਂ ਹਨ। ਉਨ੍ਹਾਂ ਦੀਆਂ ਕਈ ਭਵਿੱਖਬਾਣੀਆਂ ਪਹਿਲਾਂ ਵੀ ਸੱਚ ਹੋ ਚੁੱਕੀਆਂ ਹਨ- ਜਿਵੇਂ ਕਿ 9/11 ਹਮਲਾ, 2004 ਦੀ ਸੁਨਾਮੀ ਅਤੇ ਕੋਵਿਡ-19 ਮਹਾਮਾਰੀ। ਹੁਣ 2025 ਲਈ ਉਨ੍ਹਾਂ ਦੀਆਂ ਭਵਿੱਖਬਾਣੀਆਂ ਨੇ ਦੁਨੀਆ ਭਰ 'ਚ ਚਰਚਾ ਅਤੇ ਚਿੰਤਾ ਦੋਵੇਂ ਵਧਾ ਦਿੱਤੀਆਂ ਹਨ।

ਕੁਦਰਤੀ ਆਫ਼ਤਾਂ ਦਾ ਕਹਿਰ

ਬਾਬਾ ਵੇਂਗਾ ਨੇ 2025 'ਚ ਦੁਨੀਆ ਭਰ 'ਚ ਆਰਥਿਕ ਉਥਲ-ਪੁਥਲ ਅਤੇ ਕੁਦਰਤੀ ਆਫ਼ਤਾਂ ਦੀ ਭਵਿੱਖਬਾਣੀ ਕੀਤ ਸੀ। ਇਸ 'ਚ ਭਿਆਨਕ ਸੋਕਾ, ਹੜ੍ਹ, ਭੂਚਾਲ ਅਤੇ ਤਾਪਮਾਨ 'ਚ ਵਾਧਾ ਸ਼ਾਮਲ ਹਨ। 

ਇਹ ਵੀ ਪੜ੍ਹੋ :ਮੱਛਰ ਵੀ ਚੁਣ-ਚੁਣ ਕੇ ਪੀਂਦੇ ਨੇ ਖ਼ੂਨ ! ਇਸ ਬਲੱਡ ਗਰੁੱਪ ਦੇ ਲੋਕਾਂ ਨੂੰ ਸਭ ਤੋਂ ਵੱਧ ਖ਼ਤਰਾ

ਭਾਰਤ 'ਚ ਹੜ੍ਹ ਅਤੇ ਮੀਂਹ

ਭਾਰਤ 'ਚ ਵੀ ਉਨ੍ਹਾਂ ਦੀ ਭਵਿੱਖਬਾਣੀ ਸੱਚ ਹੋ ਰਹੀ ਹੈ। ਪੰਜਾਬ 'ਚ ਦਹਾਕਿਆਂ ਦੇ ਸਭ ਤੋਂ ਭਿਆਨਕ ਹੜ੍ਹ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਹਜ਼ਾਰਾਂ ਹੈਕਟੇਅਰ ਫ਼ਸਲ ਬਰਬਾਦ ਹੋ ਚੁਕੀ ਹੈ। ਉੱਤਰਾਖੰਡ, ਦਿੱਲੀ ਅਤੇ ਹਰਿਆਣਾ 'ਚ ਵੀ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। 

ਭੂਚਾਲ ਅਤੇ ਸੁਨਾਮੀ

ਅਫ਼ਗਾਨਿਸਤਾਨ, ਰੂਸ ਅਤੇ ਮਿਆਂਮਾਰ ਵਰਗੇ ਦੇਸ਼ਾਂ 'ਚ ਆਏ ਭਿਆਨਕ ਭੂਚਾਲ ਨੇ ਉਨ੍ਹਾਂ ਦੀ ਭਵਿੱਖਬਾਣੀ ਸੱਚ ਸਾਬਿਤ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮਰੀਕਾ ਦੇ ਪੱਛਮੀ ਤੱਟ 'ਤੇ ਜਵਾਲਾਮੁਖੀ ਵਿਸਫ਼ੋਟ ਅਤੇ ਭੂਚਾਲ ਦੀ ਵੀ ਚਿਤਾਵਨੀ ਦਿੱਤੀ ਸੀ। ਜਾਪਾਨ 'ਚ ਵੀ ਇਕ ਵੱਡੀ ਸੁਨਾਮੀ ਦਾ ਖ਼ਤਰਾ ਦੱਸਿਆ ਗਿਆ ਹੈ ਜੋ 2011 ਦੀ ਆਫ਼ਤ ਤੋਂ ਵੀ ਤਿੰਨ ਗੁਣਾ ਜ਼ਿਆਦਾ ਖ਼ਤਰਨਾਕ ਹੋ ਸਕਦੀ ਹੈ। 

ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ

ਆਰਥਿਕ ਅਤੇ ਰਾਜਨੀਤਕ ਸੰਕਟ

ਬਾਬਾ ਵੇਂਗਾ ਨੇ 2025 'ਚ ਵੱਡੇ ਯੁੱਧ ਅਤੇ ਆਰਥਿਕ ਸੰਕਟ ਦੀ ਵੀ ਭਵਿਖਬਾਣੀ ਕੀਤੀ ਸੀ। ਹਾਲ ਹੀ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਦੇਸ਼ਾਂ ਨਾਲ ਟੈਰਿਫ ਯੁੱਧ ਛੇੜ ਦਿੱਤਾ ਹੈ ਜੋ ਗਲੋਬਲ ਅਰਥਵਿਵਸਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਕਦਮ ਨੂੰ ਉਨ੍ਹਾਂ ਦੀ ਆਰਥਿਕ ਸੰਕਟ ਦੀ ਭਵਿੱਖਬਾਣੀ ਨਾਲ ਜੋੜਿਆ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਕਿਸੇ ਦੇਸ਼ ਦਾ ਨਾਂ ਨਹੀਂ ਲਿਆ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਭਵਿੱਖਬਾਣੀ 'ਚ ਭਾਰਤ-ਪਾਕਿਸਤਾਨ ਯੁੱਧ ਦਾ ਵੀ ਖ਼ਦਸ਼ਾ ਲੁਕਿਆ ਹੋ ਸਕਦਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News