ਮੀਂਹ ''ਚ ਵੀ ਸ਼ਰਧਾ ਨਹੀਂ ਹੋਈ ਘੱਟ, ਜਲੰਧਰ ''ਚ ''ਬਾਬਾ ਸੋਢਲ'' ਦਾ ਮੇਲਾ ਸ਼ੁਰੂ, ਲੱਗੀਆਂ ਰੌਣਕਾਂ
Saturday, Sep 06, 2025 - 01:05 PM (IST)

ਜਲੰਧਰ (ਖੁਰਾਣਾ)- ਆਸਥਾ, ਸੱਭਿਆਚਾਰਕ ਮੇਲ-ਜੋਲ ਅਤੇ ਲੋਕ ਪ੍ਰੰਪਰਾ ਦਾ ਪ੍ਰਤੀਕ ਬਾਬਾ ਸੋਢਲ ਮੇਲਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ। ਮੇਲੇ ਦੌਰਾਨ ਦੂਰ-ਦੂਰ ਦੇ ਸ਼ਹਿਰਾਂ-ਕਸਬਿਆਂ ਤੋਂ ਸ਼ਰਧਾਲੂ ਆ ਕੇ ਮੰਦਿਰ ਅਤੇ ਸਰੋਵਰ ਵਿਚ ਸੀਸ ਨਿਵਾਉਂਦੇ ਹਨ ਅਤੇ ਮਨੋਕਾਮਨਾਵਾਂ ਪੂਰੀਆਂ ਹੋਣ ਦੀ ਪ੍ਰਾਰਥਨਾ ਕਰਦੇ ਹਨ। ਸੰਤਾਨ ਸੁੱਖ ਅਤੇ ਪਰਿਵਾਰ ਦੀ ਖ਼ੁਸ਼ਹਾਲੀ ਨਾਲ ਜੁੜੇ ਇਸ ਧਾਰਮਿਕ ਮੇਲੇ ਸਬੰਧੀ ਰੰਗ-ਬਿਰੰਗੀਆਂ ਲਾਈਟਾਂ ਨਾਲ ਪੂਰਾ ਕੰਪਲੈਕਸ ਸਜਾਇਆ ਗਿਆ ਹੈ। ਮੀਂਹ ਵਿਚ ਸ਼ਰਧਾਲੂਆਂ ਦੀ ਸ਼ਰਧਾ ਨਹੀਂ ਘਟੀ ਹੈ। ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋ ਰਹੇ ਹਨ।
ਇਹ ਵੀ ਪੜ੍ਹੋ: ਮੀਂਹ ਕਾਰਨ ਪੰਜਾਬ 'ਚ ਭਿਆਨਕ ਹਾਦਸਾ! ਚਿੰਤਪੁਰਨੀ ਰੋਡ 'ਤੇ ਖੱਡ 'ਚ ਡਿੱਗੀ ਐਂਬੂਲੈਂਸ, 3 ਲੋਕਾਂ ਦੀ ਮੌਤ
ਸੁਰੱਖਿਆ ਦੇ ਕੀਤੇ ਗਏ ਸਖ਼ਤ ਪ੍ਰਬੰਧ
ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਲਈ ਕਮਿਸ਼ਨਰੇਟ ਪੁਲਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਬੀਤੀ ਸ਼ਾਮ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨਾਲ ਸੋਢਲ ਮੰਦਿਰ ਦਾ ਜਾਇਜ਼ਾ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੇਲਾ ਮਾਰਗ ਦਾ ਵੀ ਦੌਰਾ ਕੀਤਾ ਅਤੇ ਅਧਿਕਾਰੀਆਂ ਤੋਂ ਸੁਰੱਖਿਆ ਪੁਆਇੰਟਾਂ ਦੀ ਜਾਣਕਾਰੀ ਲਈ। ਉਨ੍ਹਾਂ ਨੇ ਪਠਾਨਕੋਟ ਬਾਈਪਾਸ, ਲੰਮਾ ਪਿੰਡ ਚੌਕ ਅਤੇ ਮਕਸੂਦਾਂ ਹਾਈਵੇ ’ਤੇ ਆਉਣ ਵਾਲੇ ਸਾਰੇ ਰਸਤਿਆਂ ਦਾ ਨਿਰੀਖਣ ਕੀਤਾ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਜਾਣੋ Latest Update! ਵਿਭਾਗ ਵੱਲੋਂ ਕੀਤੀ ਗਈ ਵੱਡੀ ਭਵਿੱਖਬਾਣੀ
ਸੋਢਲ ਮੇਲੇ ਵਿਚ 1000 ਦੇ ਲਗਭਗ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ ਦੀ ਸੁਪਰਵੀਜ਼ਨ ਵਿਚ ਪੀ. ਸੀ. ਆਰ. ਦਸਤੇ ਨੂੰ ਮੇਲਾ ਮਾਰਗ ਅਤੇ ਆਸ-ਪਾਸ ਦੇ ਖੇਤਰਾਂ ਵਿਚ ਪੈਟਰੋਲਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਥੇ ਹੀ ਪੀ. ਸੀ. ਆਰ. ਮੁਲਾਜ਼ਮਾਂ ਨੂੰ ਕੰਟਰੋਲ ਰੂਮ ਤੋਂ ਕੋਈ ਵੀ ਸੰਦੇਸ਼ ਹੋਣ ’ਤੇ ਤੁਰੰਤ ਘਟਨਾ ਸਥਾਨ ’ਤੇ ਪਹੁੰਚਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੀ. ਸੀ. ਪੀ. ਆਪ੍ਰੇਸ਼ਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਹੱਥ ਸੁਰੱਖਿਆ ਦੀ ਕਮਾਨ ਹੋਵੇਗੀ। ਜੇਕਰ ਡਿਊਟੀ ਦੌਰਾਨ ਕੋਈ ਵੀ ਪੁਲਸ ਮੁਲਾਜ਼ਮ ਲਾਪ੍ਰਵਾਹੀ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਮੇਲਾ ਮਾਰਗ ’ਤੇ ਗੁਪਤ ਕੈਮਰੇ ਰੱਖਣਗੇ ਸ਼ੱਕੀਆਂ ਅਤੇ ਜੇਬ ਕਤਰਿਆਂ ’ਤੇ ਨਜ਼ਰ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੇਲਾ ਮਾਰਗ ’ਤੇ ਕਮਿਸ਼ਨਰੇਟ ਪੁਲਸ ਵੱਲੋਂ ਗੁਪਤ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਦਾ ਕੁਨੈਕਸ਼ਨ ਮੰਦਿਰ ਦੇ ਬਾਹਰ ਬਣੇ ਪੁਲਸ ਦੇ ਕੰਟਰੋਲ ਰੂਮ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਪਤ ਕੈਮਰਿਆਂ ਰਾਹੀਂ ਕੰਟਰੋਲ ਰੂਮ ਵਿਚ ਬੈਠੇ ਕਮਿਸ਼ਨੇਰਟ ਪੁਲਸ ਦੇ ਅਧਿਕਾਰੀ ਅਤੇ ਪੁਲਸ ਮੁਲਾਜ਼ਮ ਮੇਲਾ ਮਾਰਗ ’ਤੇ ਆਉਣ ਵਾਲੇ ਸ਼ੱਕੀ ਲੋਕਾਂ ਅਤੇ ਜੇਬ ਕਤਰਿਆਂ ’ਤੇ ਨਜ਼ਰ ਰੱਖਣਗੇ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਐਲਾਨੀ ਛੁੱਟੀ, ਬੰਦ ਰਹਿਣਗੇ ਦਫ਼ਤਰ
ਮੰਦਿਰ ਦੇ ਬਾਹਰ ਸਥਾਪਤ ਹੋਵੇਗਾ ਕਮਿਸ਼ਨਰੇਟ ਪੁਲਸ ਦਾ ਕੰਟਰੋਲ ਰੂਮ
ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਸੋਢਲ ਮੇਲੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਮੰਦਰ ਦੇ ਬਾਹਰ ਪੁਲਸ ਕੰਟਰੋਲ ਰੂਮ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਮੁਲਾਜ਼ਮਾਂ ਦੀ ਡਿਊਟੀ ਨੂੰ 2 ਹਿੱਸਿਆਂ ਵਿਚ ਵੰਡਿਆ ਗਿਆ ਹੈ। ਹਰ ਸ਼ਿਫਟ 12-12 ਘੰਟਿਆਂ ਦੀ ਹੋਵੇਗੀ। ਕਮਿਸ਼ਨਰੇਟ ਪੁਲਸ ਦੇ ਸੀਨੀਅਰ ਅਧਿਕਾਰੀ ਵੀ ਆਪਣੀ ਡਿਊਟੀ ਮੁਤਾਬਕ ਕੰਟਰੋਲ ਰੂਮ ਵਿਚ ਹਾਜ਼ਰ ਰਹਿਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਬੰਨ੍ਹਾਂ ਦੀ ਮਜ਼ਬੂਤੀ ਦੀ ਸੇਵਾ ਕਰ ਰਹੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e