ਮਾਧੋਪੁਰ ਹੈਡਵਰਕਸ ਹਾਦਸਾ: ਚਾਰ ਦਿਨਾਂ ਬਾਅਦ ਮਿਲੀ ਇਰੀਗੇਸ਼ਨ ਕਰਮਚਾਰੀ ਦੀ ਲਾਸ਼
Sunday, Aug 31, 2025 - 02:12 PM (IST)

ਪਠਾਨਕੋਟ (ਧਰਮਿੰਦਰ)- ਮਾਧੋਪੁਰ ਹੈਡਵਰਕਸ ਹਾਦਸੇ ਵਿਚ ਰੁੜੇ ਗਏ ਇਰੀਗੇਸ਼ਨ ਵਿਭਾਗ ਦੇ ਕਰਮਚਾਰੀ ਦੀ ਲਾਸ਼ ਚਾਰ ਦਿਨਾਂ ਬਾਅਦ ਮਿਲੀ ਹੈ। ਇਹ ਲਾਸ਼ ਟੁੱਟੇ ਗੇਟ ਨਾਲ ਹੀ ਲਟਕਦੀ ਹੋਈ ਨਜ਼ਰ ਆਈ, ਜਿਸਨੂੰ ਐਨਡੀਆਰਐਫ ਦੀਆਂ ਟੀਮਾਂ ਨੇ ਵੱਡੀ ਮੁਸ਼ੱਕਤ ਤੋਂ ਬਾਅਦ ਪਾਣੀ ਵਿਚੋਂ ਬਾਹਰ ਕੱਢਿਆ। ਰਾਹਤ ਕਾਰਜ ਦੌਰਾਨ ਹੈਲੀਕਾਪਟਰ ਦੀ ਮਦਦ ਵੀ ਲਈ ਗਈ।
ਇਹ ਵੀ ਪੜ੍ਹੋ- ਪ੍ਰੇਮ ਵਿਆਹ ਦਾ ਖੂਨੀ ਅੰਜਾਮ: ਸਹੁਰਿਆਂ ਵੱਲੋਂ ਜਵਾਈ ਦਾ ਬੇਰਹਿਮੀ ਨਾਲ ਕਤਲ
ਕੁਝ ਦਿਨ ਪਹਿਲਾਂ ਰਾਵੀ ਦਰਿਆ ਵਿਚ ਆਏ ਵੱਡੇ ਹੜ੍ਹ ਕਾਰਨ ਮਾਧੋਪੁਰ ਹੈਡਵਰਕਸ ਦੇ ਸਾਰੇ ਗੇਟ ਖੋਲ੍ਹੇ ਗਏ ਸਨ। ਇਸ ਦੌਰਾਨ 2 ਤੋਂ 3 ਗੇਟ ਪਾਣੀ ਦੀ ਚਪੇਟ ਵਿੱਚ ਆ ਕੇ ਟੁੱਟ ਗਏ ਸਨ। ਉਨ੍ਹਾਂ ਗੇਟਾਂ ਉੱਪਰ ਕੰਮ ਕਰ ਰਿਹਾ ਇਰੀਗੇਸ਼ਨ ਵਿਭਾਗ ਦਾ ਕਰਮਚਾਰੀ ਵੀ ਪਾਣੀ ਵਿੱਚ ਰੁੜ ਗਿਆ ਸੀ, ਜਿਸਦੀ ਲਾਸ਼ ਹੁਣ ਮਿਲੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਰਾ ਨੇ ਲੋਕਾਂ ਨੂੰ ਬਚਾਉਂਦਿਆਂ ਆਪਣੀ ਜਾਨ ਕੁਰਬਾਨ ਕੀਤੀ ਹੈ, ਇਸ ਲਈ ਸਰਕਾਰ ਉਸਨੂੰ ਸ਼ਹੀਦ ਦਾ ਦਰਜਾ ਦੇਵੇ।
ਇਹ ਵੀ ਪੜ੍ਹੋ- ਪੰਜਾਬ ਦੇ ਹੋਰ ਵਿਗੜ ਸਕਦੇ ਹਾਲਾਤ, ਪੜ੍ਹੋ ਮੌਸਮ ਵਿਭਾਗ ਦੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8