ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸੰਗਤ ਨੂੰ ਵੱਡੇ ਹੁਕਮ
Monday, Sep 08, 2025 - 10:48 AM (IST)

ਬਾਬਾ ਬਕਾਲਾ (ਰਾਕੇਸ਼)- ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਬੀਤੇ ਦਿਨ ਸਤਿਸੰਗ ਦੌਰਾਨ ਹਾਜ਼ਰ ਲੱਖਾਂ ਸੰਗਤਾਂ ਨੂੰ ਹੜ੍ਹ ਪੀੜਤਾਂ ਨਾਲ ਹੋਏ ਨੁਕਸਾਨ ਅਤੇ ਬੇਘਰ ਹੋਏ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਬਾਬਾ ਜੀ ਨੇ ਆਪਣੇ ਪ੍ਰਵਚਨਾਂ ਦੌਰਾਨ ਕਿਹਾ ਕਿ ਹਰ ਨਾਗਰਿਕ ਹੜ੍ਹ ਪੀੜਤਾਂ ਦੀ ਬਣਦੀ ਮਦਦ ਕਰੇ ਅਤੇ ਸੇਵਾ ਕੋਈ ਵੱਡੀ ਜਾਂ ਛੋਟੀ ਨਹੀਂ ਹੁੰਦੀ, ਮਨ ਵਿਚ ਭਾਵਨਾ ਹੋਣੀ ਚਾਹੀਦੀ ਹੈ ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਨਹੀਂ ਖੁੱਲ੍ਹਣਗੇ ਸਕੂਲ, DC ਨੇ ਦਿੱਤੇ ਵੱਡੇ ਹੁਕਮ
ਡੇਰਾ ਬਿਆਸ ਮੁਖੀ ਨੇ ਕਿਹਾ ਕਿ ਬਾਹਰਲੇ ਦੇਸ਼ਾਂ ਵਿਚ ਵੀ ਜਦੋਂ ਵੀ ਕੋਈ ਕੁਦਰਤੀ ਮਾਰ ਪਈ ਹੈ ਤਾਂ ਡੇਰਾ ਬਿਆਸ ਵੱਧ-ਚੜ੍ਹ ਕੇ ਸੇਵਾ ’ਚ ਹਾਜ਼ਰ ਹੋਇਆ ਹੈ ਤੇ ਹੁਣ ਵੀ ਇਸ ਸੇਵਾ ਦੇ ਵਿਚ ਵੀ ਡੇਰਾ ਬਿਆਸ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਇਥੇ ਦੱਸਣਯੋਗ ਹੈ ਕਿ ਹੜ੍ਹ ਪੀੜਤਾਂ ਲਈ ਡੇਰਾ ਬਿਆਸ ਮੁਖੀ ਵੱਲੋਂ ਸਤਿਸੰਗ ਘਰਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਅਤੇ ਹੜ੍ਹ ਪੀੜਤਾਂ ਲਈ ਪੈਕਿੰਗ ਫੂਡ ਵੱਖ-ਵੱਖ ਸਤਿਸੰਗ ਘਰ ਦੇ ਸੈਂਟਰਾਂ ਵਿਚ ਤਿਆਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸਕੂਲਾਂ ਅੰਦਰ 10 ਸਤੰਬਰ ਤੱਕ ਵੱਧ ਸਕਦੀਆਂ ਨੇ ਛੁੱਟੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8