ਸੰਗਰੂਰ 'ਚ ਪਹਿਲਾ ਅਨੋਖਾ ਵਿਆਹ, ਗਊਆਂ ਤੇ ਬੈਲ ਬਣੇ ਬਾਰਾਤੀ (ਵੀਡੀਓ)

11/03/2019 3:12:51 PM

ਸੰਗਰੂਰ (ਰਾਜੇਸ਼ ਕੋਹਲੀ) : ਅਕਸਰ ਲੋਕ ਆਪਣੇ ਵਿਆਹ ਨੂੰ ਯਾਦਗਾਰ ਬਨਾਉਣ ਲਈ ਕੁੱਝ ਵੱਖ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਦੇ ਚੱਲਦੇ ਕੋਈ ਡੋਲੀ ਰਿਕਸ਼ੇ 'ਚ ਲੈ ਕੇ ਆਉਂਦਾ ਹੈ ਤਾਂ ਕੋਈ ਹੈਲੀਕਾਪਟਰ 'ਚ, ਕਿਸੇ ਨੇ ਆਪਣੇ ਵਿਆਹ 'ਤੇ ਪੌਦੇ ਵੰਡੇ ਤਾਂ ਕਿਸੇ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ ਪਰ ਅਸੀਂ ਤੁਹਾਨੂੰ ਸੰਗਰੂਰ ਦਾ ਇਕ ਅਜਿਹਾ ਵਿਆਹ ਦਿਖਾਉਣ ਜਾ ਰਹੇ ਹਾਂ, ਜੋ ਉਤਰ ਭਾਰਤ 'ਚ ਪਹਿਲਾਂ ਕਦੇ ਨਹੀਂ ਹੋਇਆ। ਇਹ ਵਿਆਹ ਸਭ ਤੋਂ ਵੱਖ ਇਸ ਲਈ ਹੈ ਕਿਉਂਕਿ ਇਸ ਵਿਆਹ 'ਚ ਖਾਸ ਮਹਿਮਾਨ ਨੰਦੀ ਬੈਲ ਤੇ ਗਊ ਮਾਤਾ ਸਨ।

PunjabKesari

ਦਰਅਸਲ ਇਹ ਵਿਆਹ ਸੰਗਰੂਰ 'ਚ ਸਥਿਤ ਧੰਨਾ ਜੱਟ ਗਊਸ਼ਾਲਾ 'ਚ ਪੂਰੇ ਹਿੰਦੂ ਰੀਤੀ ਰਿਵਾਜ਼ ਨਾਲ ਕੀਤਾ ਗਿਆ। ਇਸ ਵਿਆਹ 'ਚ ਲਾੜੇ ਪ੍ਰਵੀਨ ਗੋਇਲ ਤੇ ਲਾੜੀ ਦੇ ਫੇਰੇ 7 ਪੰਡਿਤਾਂ ਵਲੋਂ ਕਰਵਾਏ ਗਏ ਤੇ ਇਨ੍ਹਾਂ ਫੇਰਿਆਂ ਨੂੰ ਪੂਰੇ ਰੀਤੀ-ਰਿਵਾਜ਼ ਨਾਲ ਮੁਕੰਮਲ ਕਰਨ 'ਚ ਪੰਜ ਘੰਟੇ ਤੋਂ ਵੱਧ ਦਾ ਸਮਾਂ ਲੱਗਾ।

ਪ੍ਰਵੀਨ ਗੋਇਲ ਨੇ ਕਿਹਾ ਕਿ ਲੋਕ ਆਪਣੇ ਵਿਆਹ 'ਚ ਲੱਖਾਂ ਰੁਪਏ ਬਰਬਾਦ ਕਰ ਦਿੰਦੇ ਹਨ, ਜਦਕਿ ਵਿਆਹ ਨੂੰ ਸਾਦੇ ਢੰਗ ਨਾਲ ਤੇ ਪੂਰੇ ਰੀਤੀ-ਰਿਵਾਜ਼ ਨਾਲ ਕਰਨਾ ਚਾਹੀਦਾ ਹੈ। ਪ੍ਰਵੀਨ ਨੇ ਕਿਹਾ ਕਿ ਉਨ੍ਹਾਂ ਦੇ ਇਸ ਫੈਸਲੇ ਨਾਲ ਪਰਿਵਾਰਕ ਮੈਂਬਰ ਬੇਹੱਦ ਖੁਸ਼ ਹਨ। ਬਿਨਾਂ ਸ਼ੱਕ ਪ੍ਰਵੀਨ ਗੋਇਲ ਦਾ ਵਿਆਹ ਉਨ੍ਹਾਂ ਲੋਕਾਂ ਲਈ ਇਕ ਮਿਸਾਲ ਹੈ ਜੋ ਕਰਜਾ ਚੁੱਕ ਕੇ ਆਪਣੇ ਬੱਚਿਆਂ ਦੇ ਵਿਆਹ 'ਚ ਪਾਣੀ ਵਾਂਗ ਪੈਸਾ ਵਹਾ ਦਿੰਦੇ ਹਨ।


cherry

Content Editor

Related News