ਮਸਾਜ ਦੀ ਆੜ 'ਚ ਜਿਸਮ ਫਿਰੋਸ਼ੀ ਦਾ ਧੰਦਾ, ਸਪਾ ਸੈਂਟਰਾਂ 'ਚੋਂ ਫੜ੍ਹੀਆਂ ਵਿਦੇਸ਼ੀ ਕੁੜੀਆਂ, ਪੁਲਸ ਨੇ ਉਡਾ 'ਤੇ ਹੋਸ਼

Sunday, Aug 11, 2024 - 12:00 PM (IST)

ਲੁਧਿਆਣਾ (ਤਰੁਣ) : ਮਹਾਨਗਰ ਦੇ ਕਈ ਪਾਸ਼ ਇਲਾਕਿਆਂ ’ਚ ਮਸਾਜ ਸੈਂਟਰ ਦੇ ਨਾਂ ’ਤੇ ਚੱਲ ਰਹੇ ਜਿਸਮ ਫ਼ਿਰੋਸ਼ੀ ਦੇ ਅੱਡਿਆਂ ਨੂੰ ਲੈ ਕੇ 'ਜਗ ਬਾਣੀ' ਨੇ ਪ੍ਰਮੁੱਖਤਾ ਨਾਲ ਮਾਮਲੇ ਨੂੰ ਚੁੱਕਿਆ, ਜਿਸ ’ਤੇ ਮਹਾਨਗਰ ਪੁਲਸ ਐਕਸ਼ਨ ’ਚ ਆ ਗਈ। ਲੁਧਿਆਣਾ ਕਮਿਸ਼ਨਰੇਟ ਦੀ ਪੁਲਸ ਨੇ ਮਹਾਨਗਰ ਦੇ ਸਪਾ ਸੈਂਟਰਾਂ ’ਤੇ ਸਭ ਤੋਂ ਵੱਡੀ ਛਾਪੇਮਾਰੀ ਕਰਦੇ ਹੋਏ ਕਈ ਕੁੜੀਆਂ ਸਮੇਤ ਕਈ ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਪੁਲਸ ਕਮਿਸ਼ਨਰ ਕੁਲਦੀਪ ਚਾਹਲ ਦੇ ਦਿਸ਼ਾ-ਨਿਰਦੇਸ਼ ’ਤੇ ਡੀ. ਸੀ. ਪੀ. ਜਸਕਰਣਜੀਤ ਸਿੰਘ ਤੇਜਾ ਦੀ ਅਗਵਾਈ ’ਚ ਏ. ਡੀ. ਸੀ. ਪੀ. 3 ਸ਼ੁਭਮ ਅੱਗਰਵਾਲ, ਏ. ਸੀ. ਪੀ. ਸਿਵਲ ਲਾਈਨ ਜਤਿਨ ਬਾਂਸਲ ਸਮੇਤ ਕਰੀਬ 10 ਥਾਣਿਆਂ ਦੀ ਪੁਲਸ ਨੇ ਇਸ ਛਾਪੇਮਾਰੀ ਨੂੰ ਅੰਜਾਮ ਦਿੱਤਾ। ਏ. ਸੀ. ਪੀ. ਜਤਿਨ ਬਾਂਸਲ ਨੇ ਦੱਸਿਆ ਕਿ ਕਈ ਦਿਨਾਂ ਤੋਂ ਉਨ੍ਹਾਂ ਨੂੰ ‘ਜਗ ਬਾਣੀ’ ਅਤੇ ਮੀਡੀਆ ਰਾਹੀਂ ਸਪਾ ਸੈਂਟਰਾਂ ਦੀ ਆੜ ’ਚ ਚੱਲ ਰਹੇ ਜਿਸਮ ਫ਼ਿਰੋਸ਼ੀ ਦੇ ਧੰਦੇ ਦੇ ਬਾਰੇ ’ਚ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ 10 ਥਾਣਿਆਂ ਦੀ ਪੁਲਸ ਦੇ ਨਾਲ ਕੁੱਲ 7 ਟੀਮਾਂ ਤਿਆਰ ਕਰ ਕੇ ਮਹਾਨਗਰ ਦੇ ਕਈ ਮੁੱਖ ਇਲਾਕਿਆਂ ਦੇ ਸਪਾ ਸੈਂਟਰਾਂ ’ਚ ਰੇਡ ਕੀਤੀ ਗਈ। ਪੁਲਸ ਨੂੰ ਕਈ ਸਪਾ ਸੈਂਟਰਾਂ 'ਚੋਂ ਕਈ ਤਰ੍ਹਾਂ ਦਾ ਇਤਰਾਜ਼ਯੋਗ ਸਾਮਾਨ ਬਰਾਮਦ ਹੋਇਆ ਹੈ। ਪੁਲਸ ਨੇ ਕਈ ਸਪਾ ਸੈਂਟਰਾਂ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਰਿਕਾਰਡਿੰਗ ਨੂੰ ਕਬਜ਼ੇ ’ਚ ਲਿਆ ਹੈ। ਸੂਤਰਾਂ ਅਨੁਸਾਰ ਪੁਲਸ ਨੇ ਥਾਈਲੈਂਡ, ਅਫਰੀਕਨ ਨੀਗਰੋ ਅਤੇ ਇੰਡੀਅਨ ਕੁੜੀਆਂ ਸਮੇਤ ਕਰੀਬ 27 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ ਪਰ ਅਜੇ ਤੱਕ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਥਾਣਾ ਡਵੀਜ਼ਨ ਨੰਬਰ 5 ਅਤੇ ਥਾਣਾ ਮਾਡਲ ਟਾਊਨ ਅਤੇ ਦੁਗਰੀ ਦੇ 3 ਸਪਾ ਸੈਂਟਰਾਂ ਦੀਆਂ ਕਰੀਬ 15 ਤੋਂ ਜ਼ਿਆਦਾ ਕੁੜੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ।

ਇਹ ਵੀ ਪੜ੍ਹੋ : ਭਾਰੀ ਮੀਂਹ ਨੇ ਸੁਹਾਵਣਾ ਤੇ ਠੰਡਾ ਕੀਤਾ ਮੌਸਮ, ਕਿਸਾਨਾਂ ਦੇ ਵੀ ਖਿੜ ਗਏ ਚਿਹਰੇ (ਤਸਵੀਰਾਂ)
ਪੂਰੀ ਤਿਆਰੀ ਨਾਲ ਕੀਤੀ ਗਈ ਰੇਡ, ਨਹੀਂ ਲੱਗੀ ਕਿਸੇ ਨੂੰ ਭਿਣਕ
ਲੁਧਿਆਣਾ ਦੇ ਸਪਾ ਸੈਂਟਰਾਂ ’ਤੇ ਰੇਡ ਕਰਨ ਦੀ ਪਲਾਨਿੰਗ ਇੰਨੀ ਪੁਖ਼ਤਾ ਤਰੀਕੇ ਨਾਲ ਕੀਤੀ ਗਈ ਸੀ ਕਿ ਕਿਸੇ ਨੂੰ ਕੰਨੋਂ-ਕੰਨੀ ਖ਼ਬਰ ਵੀ ਨਹੀਂ ਸੀ ਕਿ ਕੀ ਹੋਣ ਜਾ ਰਿਹਾ ਹੈ। ਪੁਲਸ ਕਮਿਸ਼ਨਰ ਕੁਲਦੀਪ ਚਾਹਲ ਦੇ ਨਿਰਦੇਸ਼ਾਂ ’ਤੇ ਇਹ ਜ਼ਿੰਮੇਵਾਰੀ ਡੀ. ਸੀ. ਪੀ. ਜਸਕਰਣਜੀਤ ਸਿੰਘ ਤੇਜਾ ਨੂੰ ਸੌਂਪੀ ਗਈ ਸੀ। ਤੇਜਾ ਨੇ ਸਾਰੇ ਥਾਣਿਆਂ ਦੇ ਇੰਚਾਰਜਾਂ ਨੂੰ ਇਕ ਤੈਅ ਸਮੇਂ ’ਤੇ ਕਿਸੇ ਇਕ ਸਥਾਨ ’ਤੇ ਬੁਲਾਇਆ ਅਤੇ ਉਨ੍ਹਾਂ ਨੂੰ ਸਪਾ ਸੈਂਟਰਾਂ ’ਤੇ ਰੇਡ ਦਾ ਟਾਸਕ ਦਿੱਤਾ ਗਿਆ। ਇਸ ’ਚ ਖ਼ਸ ਗੱਲ ਇਹ ਰਹੀ ਕਿ ਜਿਸ ਇਲਾਕੇ ਦੇ ਥਾਣੇ ਦਾ ਐੱਸ. ਐੱਚ. ਓ. ਇੰਚਾਰਜ ਸੀ, ਉਸ ਨੂੰ ਕਿਸੇ ਹੋਰ ਇਲਾਕੇ ’ਚ ਰੇਡ ਕਰਨ ਲਈ ਭੇਜਿਆ ਗਿਆ, ਜਦੋਂਕਿ ਦੂਜੇ ਕਿਸੇ ਥਾਣੇ ਦੇ ਇੰਚਾਰਜ ਨੂੰ ਇਸ ਐੱਸ. ਐੱਚ. ਓ. ਦੇ ਇਲਾਕੇ ’ਚ ਰੇਡ ਲਈ ਭੇਜਿਆ ਗਿਆ। ਅਜਿਹਾ ਇਸ ਲਈ ਕੀਤਾ ਗਿਆ ਕਿ ਜੇਕਰ ਕਿਸੇ ਥਾਣਾ ਇੰਚਾਰਡ ਦੀ ਕਥਿਤ ਤੌਰ ’ਤੇ ਕਿਸੇ ਸਪਾ ਸੈਂਟਰ ’ਚ ਸੈਟਿੰਗ ਹੋਵੇ ਤਾਂ ਉਹ ਰੇਡ ਦੀ ਜਾਣਕਾਰੀ ਲੀਕ ਨਾ ਕਰ ਸਕੇ। ਹਾਲਤ ਇਹ ਸੀ ਕਿ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਉਹ ਕਿਸ ਇਲਾਕੇ ’ਚ ਰੇਡ ਕਰਨ ਜਾ ਰਿਹਾ ਹੈ। ਸੂਤਰਾਂ ਅਨੁਸਾਰ ਰੇਡ ਦੀ ਤਿਆਰੀ 3 ਦਿਨਾਂ ਤੋਂ ਚੱਲ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ ਭਾਜਪਾ ਵਿਚ ਬਦਲਾਅ ਨੂੰ ਲੈ ਕੇ ਵੱਡੀ ਖ਼ਬਰ, ਪ੍ਰਧਾਨ ਦੇ ਅਹੁਦੇ ਲਈ ਇਹ ਨਾਂ ਚਰਚਾ 'ਚ
ਥਾਈਲੈਂਡ ਦੀਆਂ 3 ਕੁੜੀਆਂ ਹੋਈਆਂ ਫ਼ਰਾਰ
ਪੁਲਸ ਰੇਡ ਦੀ ਸੂਚਨਾ ਮਿਲਣ ਤੋਂ ਬਾਅਦ ਮਹਾਨਗਰ ਦੇ ਇਕ ਮੁੱਖ ਸਪਾ ਸੈਂਟਰ ਦੀਆਂ 3 ਥਾਈਲੈਂਡ ਦੀਆਂ ਕੁੜੀਆਂ ਸ਼ਹਿਰ ਤੋਂ ਫਰਾਰ ਹੋ ਗਈਆਂ। ਸੂਤਰਾਂ ਅਨੁਸਾਰ ਕੁੜੀਆਂ ਦਿੱਲੀ ਵੱਲ ਰਵਾਨਾ ਹੋਈਆਂ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਅਗਲੇ ਇਕ-ਦੋ ਦਿਨ ’ਚ ਬੈਂਕਾਕ ਫ਼ਰਾਰ ਹੋ ਸਕਦੀਆਂ ਹਨ।
ਮਾਡਲ ਟਾਊਨ ਦੇ ਇਕ ਹੀ ਸਪਾ ਸੈਂਟਰ ਦੀਆਂ 6 ਕੁੜੀਆਂ ਹਿਰਾਸਤ ’ਚ
ਪੁਲਸ ਦੀ ਰੇਡ ਕਰੀਬ 10 ਤੋਂ ਜ਼ਿਆਦਾ ਸਪਾ ਸੈਂਟਰਾਂ ’ਤੇ ਹੋਈ ਪਰ ‘ਜਗ ਬਾਣੀ’ ’ਚ ਪ੍ਰਮੁੱਖਤਾ ਨਾਲ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲਸ ਟੀਮਾਂ ਦਾ ਜ਼ਿਆਦਾ ਧਿਆਨ ਮਾਡਲ ਟਾਊਨ ਇਲਾਕੇ ’ਤੇ ਰਿਹਾ। ਜਿੱਥੇ ਪੁਲਸ ਨੇ ਇਕ ਹੀ ਸਪਾ ਸੈਂਟਰ ਦੀਆਂ ਕਰੀਬ 6 ਕੁੜੀਆਂ ਸਮੇਤ ਸੈਂਟਰ ਦੇ ਮਾਲਕ ਨੂੰ ਵੀ ਹਿਰਾਸਤ ’ਚ ਲਿਆ ਹੈ, ਜੋ ਕਿ ਆਪਣੇ ਰੁਤਬੇ ਦਾ ਇਸਤੇਮਾਲ ਕਰਦੇ ਹੋਏ ਹੋਰ ਸਪਾ ਸੈਂਟਰਾਂ ’ਤੇ ਕਾਫੀ ਰੋਹਬ ਝਾੜਦਾ ਵਿਖਾਈ ਦਿੰਦਾ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News