ਮੇਨ ਬਾਜ਼ਾਰ ''ਚ ਸੀਵਰੇਜ ਬੰਦ, ਖੜ੍ਹਾ ਗੰਦਾ ਪਾਣੀ ਦੇ ਰਿਹੈ ਭਿਆਨਕ ਬੀਮਾਰੀਆਂ ਨੂੰ ਸੱਦਾ

Thursday, Aug 03, 2017 - 06:17 AM (IST)

ਮੇਨ ਬਾਜ਼ਾਰ ''ਚ ਸੀਵਰੇਜ ਬੰਦ, ਖੜ੍ਹਾ ਗੰਦਾ ਪਾਣੀ ਦੇ ਰਿਹੈ ਭਿਆਨਕ ਬੀਮਾਰੀਆਂ ਨੂੰ ਸੱਦਾ

ਮਾਨਸਾ,   (ਮੀਰਪੁਰੀਆ)-   ਥੋੜ੍ਹੀ ਜਿਹੀ ਬਰਸਾਤ ਕਾਰਨ ਸ਼ਹਿਰ ਮਾਨਸਾ ਦਾ ਸੀਵਰੇਜ ਪੱਕੇ ਤੌਰ 'ਤੇ ਬਲੋਕ ਹੋ ਜਾਂਦਾ ਹੈ ਅਤੇ ਗੰਦਾ ਪਾਣੀ ਸੜਕਾਂ 'ਤੇ ਜਮ੍ਹਾ ਹੋ ਜਾਂਦਾ ਹੈ, ਜਿਸ ਕਾਰਨ ਗੰਦੇ ਪਾਣੀ 'ਤੇ ਜਾਨਲੇਵਾ ਮੱਛਰ ਪੈਦਾ ਹੁੰਦੇ ਹਨ ਅਤੇ ਆਸ-ਪਾਸ ਦੇ ਲੋਕ ਭਿਆਨਕ ਬੀਮਾਰੀਆਂ ਦੀ ਮਾਰ ਹੇਠ ਆ ਜਾਂਦੇ ਹਨ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਮਾਨਸਾ ਦੇ ਮੇਨ ਬਾਜ਼ਾਰ 'ਚ, ਜਿਸ ਦਾ ਜਿਊਂਦਾ ਜਾਗਦਾ ਸਬੂਤ ਹੈ ਮੇਨ ਬਾਜ਼ਾਰ ਦੀਆਂ ਦੁਕਾਨਾਂ ਅੱਗੇ ਖੜ੍ਹਾ ਗੰਦਾ ਪਾਣੀ ਤੇ ਉਸ 'ਤੇ ਬੈਠਾ ਮੱਛਰ। ਦੁਕਾਨਦਾਰਾਂ ਰਾਮ ਕੁਮਾਰ, ਰਵੀ ਚਾਂਦਪੁਰੀਆ, ਸੁਭਾਸ਼ ਕੁਮਾਰ ਆਦਿ ਨੇ ਦੱਸਿਆ ਕਿ ਸਾਡੀਆਂ ਦੁਕਾਨਾਂ ਅੱਗੇ ਪਿਆ ਸੀਵਰੇਜ ਬਿਲਕੁਲ ਬੰਦ ਹੋ ਚੁੱਕਾ ਹੈ ਤੇ ਸੀਵਰੇਜ ਦਾ ਗੰਦਾ ਪਾਣੀ ਸਾਡੀਆਂ ਦੁਕਾਨਾਂ ਅੱਗੇ ਜਮ੍ਹਾ ਹੋ ਗਿਆ ਹੈ, ਜਿਸ ਕਾਰਨ ਅਸੀਂ ਕਿਸੇ ਸਮੇਂ ਵੀ ਭਿਆਨਕ ਬੀਮਾਰੀਆਂ ਦੀ ਮਾਰ ਹੇਠ ਆ ਸਕਦੇ ਹਾਂ। 
ਇਸ ਤੋਂ ਇਲਾਵਾ ਜਮ੍ਹਾ ਹੋਏ ਗੰਦੇ ਪਾਣੀ ਕਾਰਨ ਸਾਡਾ ਵਪਾਰ ਵੀ ਖਤਮ ਹੋ ਚੁੱਕਿਆ ਹੈ। ਅਸੀਂ ਪ੍ਰਸ਼ਾਸਨ ਮਾਨਸਾ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਇਸ ਬੰਦ ਪਏ ਸੀਵਰੇਜ ਨੂੰ ਪੂਰੀ ਤ੍ਹਰਾਂ ਸਾਫ ਕੀਤਾ ਜਾਵੇ ਅਤੇ ਸਾਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਛੁਟਕਾਰਾ ਦਵਾਇਆ ਜਾਵੇ ਤਾਂ ਜੋ ਅਸੀਂ ਆਪਣੇ ਖਤਮ ਹੋ ਰਹੇ ਵਪਾਰ ਨੂੰ ਬਚਾਅ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਸਕੀਏ ।


Related News