ਨੌਕਰ ਮਾਲਕ ਦੇ ਬੈਗ ’ਚੋਂ ਤਿੰਨ ਲੱਖ ਰੁਪਏ ਚੋਰੀ ਕਰ ਕੇ ਫ਼ਰਾਰ

01/09/2023 2:15:55 AM

ਜ਼ੀਰਕਪੁਰ (ਮੇਸ਼ੀ)- ਜ਼ੀਰਕਪੁਰ ਤੋਂ ਕੁਝ ਦਿਨ ਪਹਿਲਾਂ ਨੌਕਰ ਵੱਲੋਂ ਮਾਲਕ ਦੇ ਬੈਗ ’ਚੋਂ ਤਿੰਨ ਲੱਖ ਰੁਪਏ ਕੱਢ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਸ ਨੂੰ ਪ੍ਰਾਪਤ ਸ਼ਿਕਾਇਤ ’ਚ ਹਿਮਾਂਸ਼ੂ ਗਰਗ ਪੁੱਤਰ ਸੋਹਣ ਲਾਲ ਵਾਸੀ ਸ਼ੇਰਪੁਰ ਧੂਰੀ ਨੇ ਦੱਸਿਆ ਕਿ ਉਸ ਦਾ ਮਾਡਰਨ ਕੰਪਲੈਕਸ 'ਚ ਦਫ਼ਤਰ ਹੈ। ਉਸ ਨੇ ਦੱਸਿਆ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਉਸ ਨੇ ਮੋਹਿਤ ਕੁਮਾਰ ਵਾਸੀ ਉਤਰਾਖੰਡ ਨੂੰ ਆਪਣੇ ਦਫ਼ਤਰ ’ਚ ਕੁੱਕ ਵਜੋਂ ਨੌਕਰੀ ਦਿੱਤੀ ਸੀ। ਬੀਤੀ 2 ਜਨਵਰੀ ਨੂੰ ਉਹ ਦਫ਼ਤਰ ’ਚ ਅਪਣਾ ਬੈਗ ਰੱਖ ਕੇ ਕਿੱਧਰੇ ਕੰਮ ਗਿਆ ਸੀ, ਜਦ ਉਸ ਨੇ ਵਾਪਸ ਆ ਕੇ ਵੇਖਿਆ ਤਾਂ ਉਸ ਦਾ ਨੌਕਰ ਮੋਹਿਤ ਦਫ਼ਤਰ ਤੋਂ ਗਾਇਬ ਸੀ।

ਇਹ ਖ਼ਬਰ ਵੀ ਪੜ੍ਹੋ : ਬਟਾਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 4 ਜੀਆਂ ਸਣੇ 5 ਦੀ ਮੌਤ

ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ’ਤੇ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਨੌਕਰ ਦੀ ਭਾਲ ਸਬੰਧੀ ਅਗਲੀ ਕਾਰਵਾਈ ਆਰੰਭੀ ਗਈ ਹੈ।


Manoj

Content Editor

Related News