ਦੇਖੋ ਡਾਕਟਰ ਦਾ ਹਾਲ, ਬੱਚੀ ਦੇ ਗਲਤ ਪੈਰ ਦਾ ਕੀਤਾ ਆਪਰੇਸ਼ਨ ! (ਵੀਡੀਓ)

Friday, Jun 09, 2017 - 07:00 AM (IST)

ਅੰਮ੍ਰਿਤਸਰ— ਅੰਮ੍ਰਿਤਸਰ ਦੇ ਰੇਲਵੇ ਹਸਪਤਾਲ 'ਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਜਾਂ ਕਹਿ ਸਕਦੇ ਹਾਂ ਕਿ ਸ਼ਰਮਨਾਕ ਲਾਪਰਵਾਹੀ ਦੇਖਣ ਨੂੰ ਮਿਲੀ ਹੈ। ਦਰਅਸਲ ਇੱਥੇ ਇੱਕ ਬੱਚੀ ਦੇ ਪੈਰ ਦਾ ਓਪਰੇਸ਼ਨ ਹੋਣਾ ਸੀ ਪਰ ਡਾਕਟਰਾਂ ਨੇ ਬੱਚੀ ਦੇ ਸੱਜੇ ਪੈਰ ਦੀ ਥਾਂ ਉਸਦੇ ਖੱਬੇ ਪੈਰ ਦਾ ਆਪਰੇਸ਼ਨ ਕਰ ਦਿੱਤਾ। 
ਲਾਪਵਾਹੀ ਉਸ ਵੇਲੇ ਬੇਸ਼ਰਮੀ ਦਾ ਰੂਪ ਧਾਰਣ ਕਰ ਲੈਂਦੀ ਹੈ ਜਦੋਂ ਆਪਣੀ ਗਲਤੀ ਦੀ ਸਫਾਈ ਡਾਕਟਰ ਕੁਝ ਬੜੇ ਹੀ ਆਰਾਮ ਨਾਲ ਦੇ ਰਿਹਾ ਹੁੰਦਾ ਹੈ।
ਡਾਕਟਰ ਸਾਹਿਬ ਕਹਿ ਤਾਂ ਰਹੇ ਹਨ ਕਿ ਇਹ ਇੱਕ ਛੋਟਾ ਆਪਰੇਸ਼ਨ ਸੀ ਅਤੇ ਇਸ ਨਾਲ ਬੱਚੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਪਰ ਇਸ ਗੱਲ ਦੀ ਕੀ ਗਰੰਟੀ ਹੈ ਕਿ ਅਜਿਹੀ ਲਾਪਰਵਾਹੀ ਕਿਸੇ ਹੋਰ ਨਾਲ ਨਹੀਂ ਹੋਵੇਗੀ।


Related News