ਨਾਭਾ ਸਕਿਓਰਟੀ ਜੇਲ ''ਚ ਬੰਦ ਪੰਮਾ ਪੁਲਸ ਰਿਮਾਂਡ ''ਤੇ

Tuesday, Dec 25, 2018 - 04:24 PM (IST)

ਨਾਭਾ ਸਕਿਓਰਟੀ ਜੇਲ ''ਚ ਬੰਦ ਪੰਮਾ ਪੁਲਸ ਰਿਮਾਂਡ ''ਤੇ

ਨਾਭਾ (ਜੈਨ) : ਸਥਾਨਕ ਕੋਤਵਾਲੀ ਪੁਲਸ ਨੇ ਦੋ ਦਿਨ ਪਹਿਲਾਂ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ 27 ਸਾਲਾ ਨੌਜਵਾਨ ਹੈਰੋਇਨ ਸਮਗਲਰ ਹਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਬਿਆਨਾਂ 'ਤੇ ਮੈਕਸੀਮਮ ਸਕਿਓਰਟੀ ਜ਼ਿਲਾ ਜੇਲ ਵਿਚ ਬੰਦ ਕੈਦੀ ਪਰਮਜੀਤ ਸਿੰਘ ਉਰਫ ਪੰਮਾ ਨੂੰ ਅਦਾਲਤ 'ਚੋਂ ਪੋਡਕਸ਼ਨ ਵਾਰੰਟ 'ਤੇ ਲਿਆ ਹੈ। 
ਐੱਸ. ਐੱਚ. ਓ. ਗੁਰਮੀਤ ਸਿੰਘ ਅਨੁਸਾਰ ਪੰਮਾ ਖਿਲਾਫ ਪਹਿਲਾਂ ਵੀ 7 ਮਾਮਲੇ ਦਰਜ ਹਨ। ਪੰਮਾ ਦਾ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ ਜਦੋਂ ਕਿ ਹਰਪ੍ਰੀਤ ਸਿੰਘ ਦੇ ਰਿਮਾਂਡ ਵਿਚ ਇਕ ਦਿਨ ਦਾ ਹੋਰ ਵਾਧਾ ਕੀਤਾ ਗਿਆ ਹੈ। ਦੋਵਾਂ ਤੋਂ ਹੈਰੋਇਨ ਬਾਰੇ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।


Related News