ਨਾਭਾ ਰਿਆਸਤ ਦੇ ਕੁੰਵਰ ਅਭੀ ਉਦੈ ਪ੍ਰਤਾਪ ਸਿੰਘ ਦੀ ਹੋਈ ਦਸਤਾਰਬੰਦੀ
Monday, Feb 02, 2026 - 06:27 PM (IST)
ਨਾਭਾ (ਭੂਪਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੇ ਵੰਸ਼ਜ ਕੁਵਰ ਅਭੀ ਉਦੈ ਪ੍ਰਤਾਪ ਸਿੰਘ ਨਾਭਾ ਦੀ ਦਸਤਾਰਬੰਦੀ ਮੌਕੇ ਕਰਵਾਏ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨ ਪੁੱਜੇ। ਗੁਰਦੁਆਰਾ ਸਿਰੋਪਾਓ ਸਾਹਿਬ ਹੀਰਾ ਮਹਿਲ ਨਾਭਾ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਰਾਜਾ ਭਾਨੂ ਪ੍ਰਤਾਪ ਸਿੰਘ ਅਤੇ ਰਾਣੀ ਪ੍ਰੀਤੀ ਸਿੰਘ ਨਾਭਾ ਨੂੰ ਮੁਬਾਰਕਬਾਦ ਦਿੱਤੀ ਅਤੇ ਪੰਥਕ ਰਵਾਇਤਾਂ ਮੁਤਾਬਕ ਕੁਵਰ ਅਭੀ ਉਦੈ ਪ੍ਰਤਾਪ ਸਿੰਘ ਨਾਭਾ ਨੂੰ ਪੰਥਕ ਰਵਾਇਤਾਂ ਅਨੁਸਾਰ ਦਸਤਾਰ ਭੇਟ ਕੀਤੀ।

ਇਸ ਦੌਰਾਨ ਕੁਵਰ ਅਭੀ ਉਦੈ ਪਾ ਦੀ ਦਸਤਾਰਬੰਦੀ ਦੇ ਸਬੰਧ ਵਿਚ ਗੁਰਦੁਆਰਾ ਸਿਰਪਾਓ ਸਾਹਿਬ ਹੀਰਾ ਮਹਿਲ ਨਾਭਾ ਵਿਖੇ ਧਾਰਮਿਕ ਸਮਾਗਮ ਦੌਰਾਨ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਹਜੂਰੀ ਰਾਗੀ ਕੀਰਤਨੀ ਜਥੇ ਵਲੋਂ ਗੁਰਬਾਣੀ ਕੀਰਤਨ ਸਰਵਣ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਿਆਸਤ ਏ ਨਾਭਾ ਜੇ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਜੀ ਪੰਥਕ ਸੰਘਰਸ਼ ਵਿਚ ਅਹਿਮ ਭੂਮਿਕਾ ਰਹੀ ਹੈ ਜਿਨਾਂ ਨੇ ਹਮੇਸ਼ਾ ਪੰਥਕ ਹਿੱਤਾਂ ਲਈ ਸਮੇਂ-ਸਮੇਂ ਤੇ ਅਹਿਮ ਫੈਸਲੇ ਕੀਤੇ ਤੇ ਉਹਨਾਂ ਦੇ ਪੰਥਕ ਸੰਘਰਸ਼ ਵਿਚ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅੱਜ ਉਹਨਾਂ ਦੇ ਵੰਸ਼ਜ ਰਾਜਾ ਭਾਨੂੰ ਪ੍ਰਤਾਪ ਸਿੰਘ ਅਤੇ ਰਾਣੀ ਪ੍ਰੀਤੀ ਸਿੰਘ ਨਾਭਾ ਦੇ ਸਪੁੱਤਰ ਕੁਵਰ ਅਭੀ ਉਦੈ ਪ੍ਰਤਾਪ ਸਿੰਘ ਨਾਭਾ ਦੀ ਦਸਤਾਰਬੰਦੀ ਮੌਕੇ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਉਨਾਂ ਦੇ ਪਰਿਵਾਰ ਨੂੰ ਇਸ ਕਾਰਜ ਦੀ ਮੁਬਾਰਕਬਾਦ ਦਿੱਤੀ ਹੈ। ਉਹਨਾਂ ਕਿਹਾ ਕਿ ਪੰਥ ਦੇ ਵਡਮੁੱਲੇ ਕਾਰਜਾਂ ਵਿਚ ਅਭੀ ਉਦੈ ਪ੍ਰਤਾਪ ਸਿੰਘ ਨਾਭਾ ਵੀ ਭਵਿੱਖ ਵਿਚ ਹਮੇਸ਼ਾ ਪੰਥਕ ਸੋਚ ਨੂੰ ਅੱਗੇ ਲਿਜਾਣ ਦਾ ਉਦਮ ਕਰੇਗਾ।
ਇਸ ਮੌਕੇ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਦੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਆਤਮ ਪ੍ਰਕਾਸ਼ ਸਿੰਘ ਬੇਦੀ ਵਲੋਂ ਵੀ ਕੁਵਰ ਉਦੈ ਪ੍ਰਤਾਪ ਸਿੰਘ ਨਾਭਾ ਨੂੰ ਅਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਵਧਾਈ ਦਿੱਤੀ ਗਈ। ਇਸ ਦਸਤਾਰਬੰਦੀ ਮੌਕੇ ਸ਼ਹਿਰ ਦੀਆਂ ਹੋਰ ਵੀ ਪ੍ਰਮੁੱਖ ਸ਼ਖਸ਼ੀਅਤਾਂ ਸ਼ਾਮਿਲ ਰਹੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਅਤੇ ਸਟਾਫ ਮੈਂਬਰ ਵੀ ਮੌਜੂਦ ਸਨ।
