ਪਠਾਨਕੋਟ : ਸ਼ੱਕੀ ਗਤੀਵਿਧੀਆਂ ਨੂੰ ਦੇਖਦਿਆਂ ਵਧਾਈ ਗਈ ਸੁਰੱਖਿਆ
Thursday, Apr 19, 2018 - 09:19 AM (IST)

ਪਠਾਨਕੋਟ : ਸ਼ਹਿਰ 'ਚ ਸ਼ੱਕੀ ਗਤੀਵਿਧੀਆਂ ਦੀਆਂ ਮਿਲੀਆਂ ਰਿਪੋਰਟਾਂ ਤੋਂ ਬਾਅਦ ਇੱਥੇ ਸੁਰੱਖਿਆ ਨੂੰ ਹੋਰ ਸਖਤ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਆਈ. ਜੀ. ਬਾਰਡਰ ਜੋਨ ਐੱਸ. ਪੀ. ਐੱਸ. ਪਰਮਾਰ ਨੇ ਦੱਸਿਆ ਕਿ ਪਿਛਲੇ 3-4 ਦਿਨਾਂ ਤੋਂ ਇੱਥੇ ਸ਼ੱਕੀ ਗਤੀਵਿਧੀਆਂ ਨੂੰ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਇੱਥੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਪਰ ਬਾਅਦ 'ਚ ਕੁਝ ਖਾਸ ਬਰਾਮਦ ਨਹੀਂ ਕੀਤਾ ਗਿਆ।