ਅਜਨਾਲਾ ਵਿਖੇ ਐੱਸ. ਡੀ. ਐੱਮ. ਨੇ ਲਹਿਰਾਇਆ ਤਿਰੰਗਾ

Sunday, Aug 15, 2021 - 01:32 PM (IST)

ਅਜਨਾਲਾ ਵਿਖੇ ਐੱਸ. ਡੀ. ਐੱਮ. ਨੇ ਲਹਿਰਾਇਆ ਤਿਰੰਗਾ

ਅਜਨਾਲਾ (ਗੁਰਜੰਟ) : 75ਵੇਂ ਆਜ਼ਾਦੀ ਦਿਵਸ ਮੌਕੇ ਅਜਨਾਲਾ ਵਿਖੇ ਪਟਵਾਰ ਖਾਨੇ ਦੇ ਬਾਹਰ ਤਹਿਸੀਲ ਪੱਧਰੀ ਮਨਾਏ ਗਏ ਸਮਾਰੋਹ ਦੌਰਾਨ ਐੱਸ. ਡੀ. ਐੱਮ. ਅਜਨਾਲਾ ਡਾ ਦੀਪਕ ਭਾਟੀਆ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਪੁਲਸ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਐੱਸ. ਡੀ. ਐੱਮ. ਅਜਨਾਲਾ ਨੇ ਦੇਸ਼ ਦੀ ਆਜ਼ਾਦੀ ਵਿਚ ਆਪਣਾ ਅਹਿਮ ਰੋਲ ਅਦਾ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਨੂੰ ਧਿਆਨ ’ਚ ਰੱਖਦਿਆਂ ਇਸ ਵਾਰ ਬੱਚਿਆਂ ਦਾ ਪ੍ਰੋਗਰਾਮ ਅਤੇ ਹੋਰ ਸਮਾਜਿਕ ਇਕੱਠ ਕਰਨ ਦੀ ਬਜਾਏ ਸਾਦਾ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮਾਣਯੋਗ ਜੱਜ ਗੁਰਪ੍ਰੀਤ ਕੌਰ, ਪ੍ਰਭਜੋਤ ਕੌਰ, ਅੰਕਿਤ ਐਰੀ, ਡੀ. ਐੱਸ. ਪੀ. ਅਜਨਾਲਾ ਵਿਪਨ ਕੁਮਾਰ, ਤਹਿਸੀਲਦਾਰ ਹਰਭੂਰ ਸਿੰਘ, ਐੱਸ. ਐੱਚ. ਓ. ਮੋਹਿਤ ਕੁਮਾਰ, ਪ੍ਰੋ ਆਰਤੀ ਸ਼ਰਮਾ, ਐੱਸ. ਐੱਮ. ਓ. ਓਮ ਪ੍ਰਕਾਸ਼, ਏ. ਐੱਸ. ਆਈ. ਸੁਰਜੀਤ ਸਿੰਘ ਬਾਬਾ ਚੌਂਕੀ ਇੰਚਾਰਜ ਅਜਨਾਲਾ ਅਤੇ ਸਬ ਇੰਸਪੈਕਟਰ ਰਮਨਦੀਪ ਕੌਰ ਚੌਂਕੀ ਇੰਚਾਰਜ ਚਮਿਆਰੀ  ਤੋ ਇਲਾਵਾ ਹੋਰ ਮਹਾਨ ਸ਼ਖ਼ਸੀਅਤਾਂ ਹਾਜ਼ਰ ਸਨ। 


author

Anuradha

Content Editor

Related News