ਮੰਤਰੀ ਬੋਲੇ : 3 ਘੰਟੇ ਖੁੱਲ੍ਹਣਗੇ ਸਕੂਲ, ਮਹਿਕਮੇ ਨੇ ਜਾਰੀ ਕੀਤਾ 6 ਘੰਟਿਆਂ ਦਾ ਸ਼ੈਡਿਊਲ, ਅਧਿਆਪਕ ਦੁਚਿੱਤੀ ''ਚ

Saturday, Oct 17, 2020 - 05:26 PM (IST)

ਮੰਤਰੀ ਬੋਲੇ : 3 ਘੰਟੇ ਖੁੱਲ੍ਹਣਗੇ ਸਕੂਲ, ਮਹਿਕਮੇ ਨੇ ਜਾਰੀ ਕੀਤਾ 6 ਘੰਟਿਆਂ ਦਾ ਸ਼ੈਡਿਊਲ, ਅਧਿਆਪਕ ਦੁਚਿੱਤੀ ''ਚ

ਲੁਧਿਆਣਾ (ਵਿੱਕੀ) : ਪੰਜਾਬ ਦਾ ਸਿੱਖਿਆ ਵਿਭਾਗ ਆਪਣੇ ਅਜੀਬੋ-ਗਰੀਬ ਕੰਮਾਂ ਕਰ ਕੇ ਸਮੇਂ-ਸਮੇਂ 'ਤੇ ਸੁਰਖੀਆਂ ਬਟੋਰਦਾ ਰਹਿੰਦਾ ਹੈ। ਕੋਵਿਡ-19 ਦੌਰਾਨ ਪਿਛਲੇ 7 ਮਹੀਨਿਆਂ ਤੋਂ ਪੰਜਾਬ ਭਰ ਦੇ ਸਕੂਲ ਬੰਦ ਪਏ ਸਨ, ਜਿਸ ਨੂੰ ਲੈ ਕੇ ਕੱਲ ਸਿੱਖਿਆ ਮਹਿਕਮੇ ਵੱਲੋਂ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐੱਸ. ਓ. ਪੀ.) ਜਾਰੀ ਕਰਦੇ ਹੋਏ 19 ਅਕਤੂਬਰ ਤੋਂ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਖੋਲ੍ਹਣ ਦੀ ਇਤਾਜ਼ਤ ਦੇ ਦਿੱਤੀ ਹੈ। ਇਸ ਸਬੰਧੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਕੂਲ ਸਿਰਫ 3 ਘੰਟਿਆਂ ਲਈ ਹੀ ਖੁੱਲ੍ਹਣਗੇ ਪਰ ਸਟੈਂਡਿੰਗ ਆਪਰੇਟਿੰਗ ਪ੍ਰੋਸੀਜ਼ਰ ਜਾਰੀ ਕਰਨ ਤੋਂ ਤੁਰੰਤ ਬਾਅਦ ਸਿੱਖਿਆ ਮਹਿਕਮੇ ਵੱਲੋਂ ਸਕੂਲਾਂ ਦੇ ਸਮੇਂ ਸਬੰਧੀ ਇਕ ਪੱਤਰ ਜਾਰੀ ਕਰਦਿਆਂ 6 ਘੰਟਿਆਂ ਦਾ ਸਮਾਂ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ, ਜਿਸ ਸਬੰਧੀ ਅਧਿਆਪਕ ਇਕ ਵਾਰ ਫਿਰ ਦੁਚਿੱਤੀ ਵਿਚ ਹਨ। ਅÎਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਸਕੂਲ 3 ਘੰਟੇ ਲੱਗਣਾ ਹੈ ਤਾਂ ਮਹਿਕਮੇ ਵੱਲੋਂ 6 ਘੰਟੇ ਦਾ ਸ਼ੈਡਿਊਲ ਕਿਉਂ ਜਾਰੀ ਕੀਤਾ ਗਿਆ। ਬਾਕੀ 3 ਘੰਟੇ ਉਹ ਸਕੂਲ ਵਿਚ ਬੈਠ ਕੇ ਕੀ ਕਰਨਗੇ? ਨਾਲ ਹੀ ਅਜੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਰ ਮਹਿਕਮੇ ਵੱਲੋਂ ਉਨ੍ਹਾਂ ਲਈ ਵੀ ਸਮਾਂ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਕੋਵਿਡ-19 ਦੌਰਾਨ ਸਿੱਖਿਆ ਮਹਿਕਮੇ ਵੱਲੋਂ ਦਿੱਤੇ ਗਏ ਵੱਖ-ਵੱਖ ਫੈਸਲਿਆਂ ਕਾਰਨ ਮਹਿਕਮੇ ਦੀ ਖੂਬ ਕਿਰਕਿਰੀ ਹੋਈ ਸੀ ਪਰ ਇਸ ਨਵੇਂ ਫੈਸਲੇ ਤੋਂ ਪ੍ਰਤੀਤ ਹੁੰਦਾ ਹੈ ਕਿ ਮਹਿਕਮੇ ਨੇ ਪਿਛਲੇ ਸਮੇਂ ਤੋਂ ਕੋਈ ਸਬਕ ਨਹੀਂ ਲਿਆ।

ਇਹ ਵੀ ਪੜ੍ਹੋ :  ਜਲੰਧਰ 'ਚ ਕਾਨੂੰਨ ਵਿਵਸਥਾ ਰੱਬ ਆਸਰੇ, ਫਾਈਰਿੰਗ ਦੇ ਮਾਮਲੇ 'ਚ ਪੁਲਸ ਨੇ ਕੀਤਾ ਇਹ ਦਾਅਵਾ

ਇਹ ਹੈ ਨਵਾਂ ਟਾਈਮਿੰਗ ਸ਼ੈਡਿਊਲ
ਹੁਣ ਨਵੇਂ ਸਮੇਂ ਮੁਤਾਬਕ 1 ਅਕਤੂਬਰ 2020 ਤੋਂ 31 ਅਕਤੂਬਰ 2020 ਅਤੇ 1 ਮਾਰਚ 2021 ਤੋਂ 31 ਮਾਰਚ 2021 ਤੱਕ ਸਾਰੇ ਪ੍ਰਾਇਮਰੀ ਸਕੂਲਾਂ ਦਾ ਸਮਾਂ ਹੁਣ ਸਵੇਰੇ 8.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਹੋਵੇਗਾ, ਜਦੋਂਕਿ ਸਾਰੇ ਸੈਕੰਡਰੀ, ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਦੁਪਹਿਰ 2.50 ਵਜੇ ਤੱਕ ਹੋਵੇਗਾ। ਇਸੇ ਤਰ੍ਹਾਂ ਹੀ 1 ਨਵੰਬਰ 2020 ਤੋਂ 28 ਫਰਵਰੀ 2021 ਤੱਕ ਸਾਰੇ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ, ਜਦੋਂਕਿ ਸੈਕੰਡਰੀ, ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਹੋਵੇਗਾ। ਜਦੋਂਕਿ 1 ਅਪ੍ਰੈਲ ਤੋਂ 30 ਸਤੰਬਰ 2021 ਤੱਕ ਸਾਰੇ ਪ੍ਰਾਇਮਰੀ, ਸੈਕੰਡਰੀ, ਹਾਈ ਅਤੇ ਹਾਇਰ ਸੈਕੰਡਰੀ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ।

ਇਹ ਵੀ ਪੜ੍ਹੋ : ਇਕ ਬਲਬ, ਇਕ ਪੱਖਾ ਤੇ ਬਿੱਲ 1 ਲੱਖ ਰੁਪਏ


author

Anuradha

Content Editor

Related News