ਜਗਰਾਓਂ ਨੇੜੇ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ PRTC ਬੱਸ ਨਾਲ ਟੱਕਰ, ਮਚਿਆ ਕੋਹਰਾਮ (ਤਸਵੀਰਾਂ)

Monday, May 15, 2023 - 06:31 PM (IST)

ਜਗਰਾਓਂ ਨੇੜੇ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ PRTC ਬੱਸ ਨਾਲ ਟੱਕਰ, ਮਚਿਆ ਕੋਹਰਾਮ (ਤਸਵੀਰਾਂ)

ਜਗਰਾਓਂ (ਮਾਲਵਾ) : ਸਥਾਨਕ ਸੈਕਰਟ ਹਾਰਟ ਕੌਨਵੈਂਟ ਸਕੂਲ ਅਤੇ ਪੀ. ਆਰ. ਟੀ. ਸੀ. ਦੀ ਬੱਸ ਵਿਚ ਆਹਮੋ-ਸਾਹਮਣੇ ਟੱਕਰ ਹੋ ਗਈ ਜਿਸ ਵਿਚ ਸਕੂਲ ਵੈਨ ਦਾ ਡਰਾਈਵਰ ਅਤੇ ਬੱਚੇ ਗੰਭੀਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਸਕੂਲ ਵੈਨ ਛੁੱਟੀ ਹੋਣ ਤੋਂ ਮਗਰੋਂ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਪਿੰਡ ਵੱਲ ਨੂੰ ਜਾ ਰਹੀ ਸੀ। ਸ਼ੇਰਪੁਰਾ ਚੌਂਕ ਦੇ ਲਾਗੇ ਸੜਕ ਬਣਨ ਕਰਕੇ ਰਸਤਾ ਬੰਦ ਕੀਤਾ ਹੋਇਆ ਸੀ ਅਤੇ ਟਰੈਫਿਕ ਇਕ ਤਰਫਾ ਚਲਾਇਆ ਜਾ ਰਿਹਾ ਸੀ, ਸਿਟੀ ਪੈਲਸ ਦੇ ਸਾਹਮਣੇ ਮੋਗਾ ਸਾਈਡ ਤੋਂ ਆ ਰਹੀ ਪੀ. ਆਰ. ਟੀ. ਸੀ. ਬੱਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਸਕੂਲ ਵੈਨ ਨਾਲ ਟਕਰਾ ਗਈ ਜਿਸ ’ਤੇ ਵੈਣ ਵਿਚ ਸਵਾਰ 40 ਤੋਂ 45 ਦੇ ਲੱਗਭੱਗ ਬੱਚੇ ਸਨ, ਜੋ ਕਿ ਆਪਣੇ ਪਿੰਡ ਕਾਉਂਕੇ ਕਲਾਂ ਦੇਖਲਾ ਕੇਵਲ ਨੂੰ ਜਾ ਰਹੇ ਸਨ। 

ਇਹ ਵੀ ਪੜ੍ਹੋ : ਪੰਜਾਬ ’ਚ ਮਹਿੰਗੀ ਹੋਈ ਬਿਜਲੀ, ਨਵੀਂ ਦਰਾਂ ਕੀਤੀਆਂ ਗਈਆਂ ਜਾਰੀ

ਹਾਦਸੇ ’ਚ ਗੰਭੀਰ ਜ਼ਖਮੀ ਹੋਏ ਵੈਣ ਦੇ ਡਰਾਈਵਰ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਰਾਹਗੀਰਾਂ ਨੇ ਜ਼ਖਮੀ ਬੱਚਿਆਂ ਅਤੇ ਡਰਾਈਵਰ ਨੂੰ ਆਪੋ-ਆਪਣੇ ਸਾਧਨਾਂ ਰਾਹੀਂ ਸਿਵਲ ਹਸਪਤਾਲ ਅਤੇ ਹੋਰ ਪ੍ਰਾਈਵੇਟ ਹਸਪਤਾਲਾਂ ’ਚ ਪਹੁੰਚਾਇਆ। ਇਸ ਹਾਦਸੇ ਦੀ ਖ਼ਬਰ ਜਦੋਂ ਬੱਚਿਆਂ ਦੇ ਮਾਪਿਆਂ ਤੱਕ ਪਹੁੰਚੀ ਤਾਂ ਇਲਾਕੇ ਅੰਦਰ ਕੋਹਰਾਮ ਮਚ ਗਿਆ ਅਤੇ ਮਾਪੇ ਸਰਕਾਰੀ ਹਸਪਤਾਲ ਪਹੁੰਚ ਗਏ। ਖ਼ਬਰ ਲਿਖੇ ਜਾਣ ਤੱਕ ਡਾਕਟਰਾਂ ਵੱਲੋਂ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਸੀ। 

ਇਹ ਵੀ ਪੜ੍ਹੋ : ਤਪਾ ਨੇੜੇ ਵਾਪਰੇ ਵੱਡੇ ਹਾਦਸੇ ’ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਸਮੇਤ ਚਾਰ ਲੋਕਾਂ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News