'ਟੀਚਰਜ਼-ਡੇ' ਨੂੰ ਅਧਿਆਪਕ ਨੇ ਕੀਤਾ ਸ਼ਰਮਸਾਰ, ਰੰਗ-ਰਲੀਆਂ ਮਨਾਉਂਦੇ ਫੜਿਆ ਰੰਗੇ ਹਥੀਂ

Wednesday, Sep 04, 2019 - 04:53 PM (IST)

'ਟੀਚਰਜ਼-ਡੇ' ਨੂੰ ਅਧਿਆਪਕ ਨੇ ਕੀਤਾ ਸ਼ਰਮਸਾਰ, ਰੰਗ-ਰਲੀਆਂ ਮਨਾਉਂਦੇ ਫੜਿਆ ਰੰਗੇ ਹਥੀਂ

ਸ੍ਰੀ ਮੁਕਤਸਰ ਸਾਹਿਬ/ਦੋਦਾ (ਸੰਧਿਆ, ਲਖਵੀਰ ਸ਼ਰਮਾ, ਪਵਨ ਤਨੇਜਾ) - ਪਿੰਡ ਕਾਉਣੀ ਦੇ ਇਕ ਅਧਿਆਪਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੂੰ ਕਿਸੇ ਦੇ ਘਰ ਅੰਦਰੋਂ ਫੜਨ ਮੰਗਰੋਂ ਗਲੀ 'ਚ ਲਿਆਂਦਾ ਗਿਆ ਅਤੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਉਸ ਦੀ ਕੁੱਟ-ਮਾਰ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ 'ਚ ਬਤੌਰ ਅਧਿਆਪਕ ਦੀ ਸੇਵਾ ਨਿਭਾ ਰਿਹਾ ਹੈ। ਰਾਤ ਦੇ ਸਮੇਂ ਜਦੋਂ ਉਹ ਉਸੇ ਸਕੂਲ 'ਚ ਮਿੱਡ-ਡੇਅ-ਮੀਲ ਤਿਆਰ ਕਰਨ ਵਾਲੀ ਵਰਕਰ ਦੇ ਘਰ ਗਿਆ ਤਾਂ ਪਿੰਡ ਵਾਸੀਆਂ ਅਤੇ ਆਂਢ-ਗੁਆਂਢ ਦੇ ਲੋਕਾਂ ਨੂੰ ਇਸ ਦੇ ਬਾਰੇ ਪਤਾ ਲੱਗਾ ਗਿਆ। ਸਵੇਰ ਹੋਣ ਤੱਕ ਜਦੋਂ ਉਹ ਅਧਿਆਪਕ ਉਸ ਦੇ ਘਰੋਂ ਬਾਹਰ ਨਾ ਆਇਆ ਤਾਂ ਗੁਆਂਢ 'ਚ ਰਹਿੰਦੇ ਲੋਕਾਂ ਨੇ ਔਰਤ ਦੇ ਘਰ ਦੀ ਤਲਾਸ਼ੀ ਲਈ ਤਾਂ ਅਧਿਆਪਕ ਉਸ ਦੇ ਬੈੱਡ ਬਾਕਸ 'ਚ ਲੁਕਿਆ ਬੈਠਾ ਸੀ। ਲੋਕਾਂ ਨੇ ਸ਼ੱਕੀ ਹਾਲਾਤ 'ਚ ਉਸ ਨੂੰ ਰੰਗੇ ਹੱਥੀਂ ਕਾਬੂ ਕਰਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। 

ਪਿੰਡ ਵਾਸੀਆਂ ਅਤੇ ਆਂਢ-ਗੁਆਂਢ ਦੇ ਲੋਕਾਂ ਨੇ ਦੱਸਿਆ ਕਿ ਉਕਤ ਅਧਿਆਪਕ ਦੇ ਇਸ ਔਰਤ ਨਾਲ ਸਬੰਧ ਹਨ। ਉਸ ਨੂੰ ਕਈ ਵਾਰ ਉਸ ਦੇ ਘਰ ਆਉਣ ਤੋਂ ਮਨ੍ਹਾ ਕੀਤਾ ਗਿਆ ਪਰ ਉਹ ਵਾਰ-ਵਾਰ ਸਮਝਾਉਣ ਦੇ ਬਾਵਜੂਦ ਨਹੀਂ ਹਟਿਆ, ਜਿਸ ਕਾਰਨ ਉਨਾਂ ਨੂੰ ਅਜਿਹਾ ਕਰਨਾ ਪਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਦੋਦਾ ਦੀ ਪੁਲਸ ਚੌਂਕੀ ਦੇ ਮੁਲਾਜ਼ਮਾਂ ਨੇ  ਅਧਿਆਪਕ ਨੂੰ ਲੋਕਾਂ ਦੇ ਕਬਜ਼ੇ 'ਚੋਂ ਮੁਕਤ ਕਰਵਾ ਕੇ ਸਿਹਤ ਕੇਂਦਰ ਦੋਦਾ ਵਿਖੇ ਦਾਖਲ ਕਰਵਾ ਦਿੱਤਾ।

PunjabKesari
ਕੀ ਕਹਿਣਾ ਸਬੰਧਤ ਅਧਿਆਪਕ ਦਾ
ਵਾਇਰਲ ਵੀਡੀਓ ਵਾਲੇ ਮਾਸਟਰ ਲਛਮਣ ਸਿੰਘ ਨਾਲ ਗੱਲ ਕੀਤੀ ਤਾਂ ਉਸ ਦਾ ਕਹਿਣਾ ਸੀ ਕਿ ਉਹ ਆਪਣੀ ਕੋਠੀ ਤਿਆਰ ਕਰਵਾ ਰਿਹਾ ਸੀ। ਉਸ ਦੇ ਪਿੱਛੇ ਕੁਝ ਅਣਪਛਾਤੇ ਵਿਅਕਤੀ ਪੈ ਗਏ ਅਤੇ ਉਹ ਆਪਣੀ ਜਾਨ ਬਚਾਉਣ ਲਈ ਆਪਣੇ ਸਕੂਲ 'ਚ ਕੰਮ ਕਰਦੀ ਮੁਲਾਜ਼ਮ ਦੇ ਘਰ ਵੜ੍ਹ ਗਿਆ। ਜਦੋਂ ਉਸ ਨੇ ਘਰੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀਆਂ ਨੇ ਘਰ ਨੂੰ ਘੇਰਾ ਪਾ ਲਿਆ ਅਤੇ ਮੈਂ ਆਪਣੀ ਜਾਨ ਬਚਾਉਣ ਲਈ ਬਾਕਸ 'ਚ ਵੜ੍ਹ ਗਿਆ। ਸਵੇਰੇ ਜਦੋਂ ਉਹ ਘਰੋਂ ਬਾਹਰ ਆਇਆ ਤਾਂ ਪਿੰਡ ਵਾਲਿਆਂ ਨੇ ਨਾਜਾਇਜ਼ ਬਿਜਲੀ ਦੇ ਪੋਲ ਨਾਲ ਬੰਨ•ਕੇ ਉਸ ਦੀ ਕੁੱਟਮਾਰ ਕਰ ਦਿੱਤੀ।

ਕੀ ਕਹਿਣਾ ਸਬੰਧਤ ਔਰਤ ਦਾ
ਮਿੱਡ-ਡੇਅ-ਮੀਲ ਤਿਆਰ ਕਰਨ ਵਾਲੀ ਔਰਤ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮਾਸਟਰ ਸਾਡੇ ਘਰ ਆਇਆ ਸੀ ਪਰ ਪਿੰਡ ਵਾਲਿਆਂ ਨੇ ਨਾਜਾਇਜ਼ ਤੌਰ 'ਤੇ ਉਸ ਦੀ ਕੁੱਟਮਾਰ ਕਰ ਦਿੱਤੀ। ਲੋਕਾਂ ਵਲੋਂ ਸਾਡੇ 'ਤੇ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਸਰਾਸਰ ਝੂਠੇ ਅਤੇ ਬੇ-ਬੁਨਿਆਦ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸਾਡੇ ਨਾਲ ਨਿਆ ਕੀਤਾ ਜਾਵੇ। 

PunjabKesari
ਕੀ ਕਹਿਣਾ ਸਬੰਧਤ ਪੁਲਸ ਅਧਿਕਾਰੀ ਦਾ
ਇਸ ਸਬੰਧੀ ਦੋਦਾ ਪੁਲਸ ਚੌਕੀ ਦੇ ਏ.ਐੱਸ.ਆਈ. ਅਜਮੇਰ ਸਿੰਘ ਦਾ ਕਹਿਣਾ ਸੀ ਕਿ ਸਾਡੇ ਕੋਲ ਮੁੱਢਲਾ ਸਿਹਤ ਕੇਂਦਰ ਤੋਂ ਐੱਮ.ਐੱਲ. ਆਰ. ਕੱਟ ਕੇ ਆ ਗਈ ਅਤੇ ਉਕਤ ਆਧਿਆਪਕ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

rajwinder kaur

Content Editor

Related News