ਜ਼ਿਲਾ ਟ੍ਰੈਫਿਕ ਇੰਚਾਰਜ ਵੱਲੋਂ ਸਕੂਲ ਬੱਸਾਂ ਦੀ ਜਾਂਚ

Wednesday, Oct 25, 2017 - 01:50 AM (IST)

ਜ਼ਿਲਾ ਟ੍ਰੈਫਿਕ ਇੰਚਾਰਜ ਵੱਲੋਂ ਸਕੂਲ ਬੱਸਾਂ ਦੀ ਜਾਂਚ

ਬੰਗਾ(ਚਮਨ/ਰਾਕੇਸ਼)–ਟ੍ਰੈਫਿਕ ਇੰਚਾਰਜ ਰਤਨ ਸਿੰਘ ਨੇ ਏ. ਐੱਸ. ਆਈ. ਹਰਭਜਨ ਲਾਲ, ਐੱਚ. ਸੀ. ਸੁਭਾਸ਼ ਚੰਦਰ, ਐੱਚ. ਸੀ. ਸੁਨੀਲ ਦੱਤ, ਐੱਚ. ਸੀ. ਕਮਲਜੀਤ ਸਿੰਘ ਨਾਲ ਅੱਜ ਬੰਗਾ-ਨਵਾਂਸ਼ਹਿਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਮੱਲਪੁਰ ਅੜਕਾਂ ਦੇ ਇਕ ਨਿੱਜੀ ਸਕੂਲ 'ਚ ਸਕੂਲ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ । ਇਸ ਮੌਕੇ ਜਿਥੇ ਉਨ੍ਹਾਂ ਦੀ ਟੀਮ ਨੇ ਸਕੂਲ 'ਚ ਚੱਲਦੀਆਂ 32 ਦੇ ਕਰੀਬ ਬੱਸਾਂ ਦੇ ਪੇਪਰ ਚੈੱਕ ਕੀਤੇ ਉਥੇ ਹੀ ਬੱਸਾਂ ਅੰਦਰ ਬੱਚਿਆਂ ਦੀ ਸੇਫਟੀ ਨੂੰ ਵੇਖਦੇ ਹੋਏ ਸਪੀਡ ਗਵਰਨੈੱਸ, ਸੀ. ਸੀ. ਟੀ. ਵੀ. ਕੈਮਰੇ, ਅੱਗ ਬਝਾਊ ਯੰਤਰ ਤੋਂ ਇਲਾਵਾ ਸਟੇਸ਼ਨ ਦਾ ਬੋਰਡ ਤੇ ਮੈਡੀਕਲ ਕਿੱਟਾਂ ਵੀ ਚੈੱਕ ਕੀਤੀਆਂ ਗਈਆਂ । ਇਸ ਸਮੇਂ ਰਤਨ ਸਿੰਘ ਟ੍ਰੈਫਿਕ ਇੰਚਾਰਜ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਨ੍ਹਾਂ ਨੇ ਉਪਰੋਕਤ ਸਕੂਲ 'ਚ ਚੱਲਦੀਆਂ 32 ਬੱਸਾਂ ਦੀ ਚੈਕਿੰਗ ਕੀਤੀ ਹੈ ਜਿਨ੍ਹਾਂ 'ਚੋਂ 10 ਬੱਸਾਂ ਜੋ ਵੱਖ-ਵੱਖ ਰੂਟਾਂ 'ਤੇ ਚੱਲਦੀਆਂ ਹਨ, ਦੇ ਕਾਗਜ਼ਾਂ ਜਾਂ ਹੋਰ ਕਮੀਆਂ ਪਾਈਆਂ ਜਾਣ 'ਤੇ ਉਨ੍ਹਾਂ ਦੇ ਚਲਾਨ ਕੱਟੇ ਗਏ । ਉਨ੍ਹਾਂ ਵੱਲੋਂ ਬੱਸਾਂ ਦੇ ਡਰਾਈਵਰਾਂ ਤੇ ਬੱਸਾਂ 'ਚ ਜਾਣ ਵਾਲੀਆਂ ਔਰਤਾਂ/ ਕੰਡਕਟਰਾਂ ਨੂੰ ਸਕੂਲ ਬੱਸ ਅੰਦਰ ਬੱਚੇ ਨੂੰ ਸਹੀ ਢੰਗ ਨਾਲ ਬਿਠਾਉਣ ਤੋਂ ਲੈ ਕੇ ਉਸ ਨੂੰ ਬੱਸ 'ਚੋਂ ਉਤਰਨ ਤੱਕ ਪੂਰੀ ਤਰ੍ਹਾਂ ਨਾਲ ਧਿਆਨ ਰੱਖਣ ਦੇ ਹੁਕਮ ਦਿੱਤੇ । ਉਨ੍ਹਾਂ ਨੇ ਸਕੂਲ ਬੱਸ ਇੰਚਾਰਜ ਨੂੰ ਵੀ ਅਪੀਲ ਕਰਦੇ ਕਿਹਾ ਕਿ ਸਕੂਲ ਛੁੱਟੀ ਵੇਲੇ ਉਹ ਬੱਚਿਆਂ ਦੀ ਸੇਫਟੀ ਨੂੰ ਮੁੱਖ ਰੱਖਦੇ ਹੋਏ ਸਕੂਲ ਦੇ ਬਾਹਰ ਮੁੱਖ ਮਾਰਗ 'ਤੇ ਬੈਰੀਕੇਟ ਲਗਾ ਕੇ ਸਕੂਲ ਦੀਆਂ ਬੱਸਾਂ ਨੂੰ ਭੇਜਣ ਤਾਂ ਜੋ ਸਕੂਲ ਅੱਗੇ ਬੈਰੀਕੇਟ ਲੱਗਾ ਵੇਖ ਮੁੱਖ ਮਾਰਗ 'ਤੇ ਤੇਜ਼ ਸਪੀਡ ਨਾਲ ਚੱਲਣ ਵਾਲੇ ਵਾਹਨ ਆਪਣੀ ਸਪੀਡ ਨੂੰ ਘਟਾ ਕੇ ਲੰਘ ਸਕਣ ਅਤੇ ਹਾਦਸੇ ਤੋਂ ਬਚਿਆ ਜਾ ਸਕੇ ।


Related News