ਸਾਮਾਨ ਖਰੀਦਣ ਵਾਲੇ ਕਬਾਡ਼ੀਏ ਸਮੇਤ 3 ਖਿਲਾਫ ਮਾਮਲਾ ਦਰਜ
Monday, Jul 30, 2018 - 01:44 AM (IST)

ਅੰਮ੍ਰਿਤਸਰ, (ਅਰੁਣ)- ਮੈਡੀਕਲ ਕਾਲਜ ਵਿਚ ਡਾਕਟਰਾਂ ਦੇ ਲਈ ਬਣ ਰਹੀ ਇਮਾਰਤ ਵਿਚ ਵਰਤਿਆਂ ਜਾਣ ਵਾਲਾ ਸਾਮਾਨ ਚੋਰੀ ਕਰਨ ਵਾਲੇ ਮੁਲਜ਼ਮਾਂ ਅਤੇ ਸਾਮਾਨ ਖਰੀਦਣ ਵਾਲੇ ਕਬਾਡ਼ੀਏ ਖਿਲਾਫ ਕਾਰਵਾਈ ਕਰਦਿਅਾਂ ਥਾਣਾ ਮਜੀਠਾ ਰੋਡ ਦੀ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ।
ਸ਼ਿਕਾਇਤ ਵਿਚ ਹੋਸਟਲ ਤਿਆਰ ਕਰਨ ਵਾਲੀ ਕੰਪਨੀ ਦੇ ਮਾਲਕ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਮੈਡੀਕਲ ਕਾਲਜ ਵਿਚ ਹੋਸਟਲ ਤਿਆਰ ਕਰਵਾ ਰਹੀ ਹੈ। ਉਹ ਜਦੋਂ ਸਾਈਟ ’ਤੇ ਪੁੱਜਾ ਤੇ ਦੇਖਿਆ ਕਿ ਮੁਲਜ਼ਮ ਕ੍ਰਿਸ਼ਨਾ ਵਿਸ਼ਵਾਸ ਪੁੱਤਰ ਰਤਨ ਵਿਸ਼ਵਾਸ ਅਤੇ ਉਸ ਦੇ ਸਾਥੀ ਬੱਚੂ ਵਾਸੀ ਰਾਮਨਗਰ ਕਾਲੋਨੀ, ਮਜੀਠਾ ਰੋਡ ਜੋ ਬਿਜਲੀ ਦੀ ਤਾਰ ਅਤੇ ਏ. ਸੀ. ਦੀ ਤਾਰ ਚੋਰੀ ਕਰ ਰਹੇ ਸਨ ਉਸ ਨੂੰ ਵੇਖ ਕੇ ਦੌਡ਼ਨ ਲੱਗ ਪਏ ਮੁਲਜ਼ਮਾਂ ਮੰਨਿਆ ਕਿ ਪਹਿਲਾਂ ਵੀ ਉਨ੍ਹਾਂ ਵੱਲੋਂ ਸਾਮਾਨ ਚੋਰੀ ਕਰ ਕੇ ਮੰਜੂ ਕਬਾਡ਼ੀਏ ਨੂੰ ਵੇਚਿਆ ਹੈ। ਪੁਲਸ ਵੱਲੋਂ ਰਾਜੂ ਕਬਾਡ਼ੀਏ ਸਮੇਤ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਬਿਜਲੀ ਬੰਦ ਰਹੇਗੀ
ਅੰਮ੍ਰਿਤਸਰ, 29 ਜੁਲਾਈ (ਅਰੁਣ)-ਬਿਜਲੀ ਦੀ ਜ਼ਰੂਰੀ ਮੁਰੰਮਤ ਨੂੰ ਲੈ ਪੱਛਮ ਮੰਡਲ ਅਧੀਨ ਪੈਂਦੇ ਐਸਮਾ ਫੀਡਰ, ਸਦਰ ਬਾਜ਼ਾਰ, ਜੀ. ਟੀ. ਰੋਡ, ਕੋਟ ਖਾਲਸਾ, ਹਕੀਮਾਂ ਗੇਟ ਦੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸੋਮਵਾਰ 30 ਜੁਲਾਈ ਨੂੰ ਬੰਦ ਰਹੇਗੀ।