ਸਾਊਦੀ ਅਰਬ ਗਏ ਵਿਅਕਤੀ ਨਾਲ ਵਾਪਰਿਆ ਭਾਣਾ, ਪਰਿਵਾਰ ਨੂੰ ਮਿਲਣਾ ਵੀ ਨਾ ਹੋਇਆ ਨਸੀਬ

Monday, Apr 26, 2021 - 12:34 PM (IST)

ਸਾਊਦੀ ਅਰਬ ਗਏ ਵਿਅਕਤੀ ਨਾਲ ਵਾਪਰਿਆ ਭਾਣਾ, ਪਰਿਵਾਰ ਨੂੰ ਮਿਲਣਾ ਵੀ ਨਾ ਹੋਇਆ ਨਸੀਬ

ਸਮਰਾਲਾ (ਬੰਗ਼ੜ, ਗਰਗ)- ਸਾਊਥੀ ਅਰਬ ਰੋਜ਼ੀ ਰੋਟੀ ਦੀ ਭਾਲ ’ਚ ਗਏ ਪਿੰਡ ਸ਼ਮਸ਼ਪੁਰ ਦੇ ਵਿਅਕਤੀ ਦੀ ਘਰ ਪਰਤਣ ਤੋਂ ਪਹਿਲਾਂ ਹੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇੱਥੋਂ ਦੇ ਨੇੜਲੇ ਪਿੰਡ ਸ਼ਮਸ਼ਪੁਰ ਤੋਂ ਸਾਊਦੀ ਅਰਬ ਵਿਖੇ ਕਮਾਈ ਕਰਨ ਗਏ ਵਿਅਕਤੀ ਦੀ ਲਾਸ਼ ਘਰ ਪਹੁੰਚਣ ’ਤੇ ਪਿੰਡ ਵਿਚ ਗਮਗੀਨ ਮਹੌਲ ਪੈਦਾ ਹੋ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਬਲਵੰਤ ਸਿੰਘ ਬਾਠ, ਸੁਖਵਿੰਦਰ ਸਿੰਘ ਛਿੰਦਾ ਅਤੇ ਹਰਭਜਨ ਸਿੰਘ ਖਾਲਸਾ ਨੇ ਦੱਸਿਆ ਕਿ ਸਤਪਾਲ ਸਿੰਘ ਬਾਠ, ਜੋ ਕਿ ਕਈ ਸਾਲਾਂ ਤੋਂ ਸਾਊਦੀ ਅਰਬ ’ਚ ਕੰਮ ਕਾਰ ਕਰ ਰਿਹਾ ਸੀ ਅਤੇ ਉਥੇ ਡਰਾਈਵਰ ਸੀ, ਨੂੰ ਉਸਦੇ ਕੁਆਰਟਰ ਵਿਚ ਹੀ ਦਿਲ ਦਾ ਦੌਰਾ ਪੈਣ ਕਾਰਣ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕੋਰੋਨਾ ਦੀ ਔਖੀ ਘੜੀ ’ਚ ‘ਖਾਲਸਾ ਏਡ’ ਵਾਲੇ ਰਵੀ ਸਿੰਘ ਦੀ ਪੰਜਾਬ ਸਰਕਾਰ ਨੂੰ ਵੱਡੀ ਪੇਸ਼ਕਸ਼

ਉਨ੍ਹਾਂ ਦੱਸਿਆ ਕਿ ਸਤਪਾਲ ਸਿੰਘ ਨੇ ਕੰਪਨੀ ਨਾਲ ਹਿਸਾਬ ਕਰ ਕੇ ਹੁਣ ਪੱਕੇ ਤੌਰ ’ਤੇ ਘਰ ਪਰਤਣਾ ਸੀ ਪਰ ਬਦਕਿਸਮਤੀ ਨਾਲ ਕੁਝ ਦਿਨ ਪਹਿਲਾਂ ਹੀ ਉਹ ਸਾਨੂੰ ਸਦਾ ਲਈ ਛੱਡ ਕੇ ਤੁਰ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ, ਇਕ ਧੀ ਅਤੇ ਪੁੱਤਰ ਛੱਡ ਗਿਆ ਹੈ। ਲਾਸ਼ ਪਿੰਡ ਪੁੱਜਣ ’ਤੇ ਉਸਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਕੋਰੋਨਾ ਨੂੰ ਹਲਕੇ ’ਚ ਲੈਣ ਵਾਲਿਆਂ ਨੂੰ ਧਰਮਸੋਤ ਦੀ ਚਿਤਾਵਨੀ, ਕਿਹਾ ਮੇਰੇ 10 ਰਿਸ਼ਤੇਦਾਰ ਚੜ੍ਹੇ ਮਹਾਮਾਰੀ ਦੀ ਭੇਂਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News