ਸਾਊਦੀ ਅਰਬ ''ਚ ਬੰਦੀ ਬਣਾਏ ਗਏ 4000 ਦੇ ਕਰੀਬ ਨੌਜਵਾਨ

12/08/2018 3:00:39 PM

ਹੁਸ਼ਿਆਰਪੁਰ(ਅਮਰੀਕ)— ਪਰਿਵਾਰ ਦੀ ਗਰੀਬੀ ਨੂੰ ਦੂਰ ਕਰਨ ਲਈ ਸਾਊਦੀ ਅਰਬ ਵਿਚ ਨੌਕਰੀ ਕਰਨ ਗਏ ਭਾਰਤ ਤੋਂ 4000 ਦੇ ਕਰੀਬ ਲੋਕਾਂ ਨੂੰ ਉਥੇ ਇਕ ਕੰਪਨੀ ਨੇ ਬੰਦੀ ਬਣਾ ਲਿਆ ਹੈ। ਬੰਦੀ ਬਣਾਏ ਗਏ ਨੌਜਵਾਨਾਂ ਨੇ ਆਪਣੇ ਪਰਿਵਾਰਾਂ ਨੂੰ ਵੀਡੀਓ ਭੇਜ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨਾ ਤਾਂ ਉਨ੍ਹਾਂ ਨੂੰ ਤਨਖਾਹ ਦੇ ਰਹੀ ਹੈ ਨਾ ਹੀ ਉਨ੍ਹਾਂ ਨੂੰ ਚੰਗਾ ਖਾਣਾ ਅਤੇ ਨਾ ਹੀ ਮੈਡੀਕਲ ਸੁਵਿਧਾਵਾਂ ਦੇ ਰਹੀ ਹੈ, ਜਿਸ ਕਾਰਨ ਕਈ ਲੋਕ ਬੀਮਾਰ ਵੀ ਹਨ। ਤੁਹਾਨੂੰ ਦੱਸ ਦੇਈਏ ਕਿ ਬੰਦੀ ਬਣਾਏ ਗਏ ਨੌਜਵਾਨਾਂ ਵਿਚ ਹੁਸ਼ਿਆਰਪੁਰ ਦੇ ਮੁਕੇਰੀਆਂ ਅਧੀਨ ਪੈਂਦੇ ਪਿੰਡ ਤੁਰਾ ਤੋਂ ਰਸ਼ਪਾਲ ਸਿੰਘ ਅਤੇ ਬਲਵਿੰਦਰ ਸਿੰਘ ਵੀ ਸ਼ਾਮਲ ਹਨ। ਹੁਣ ਪੀੜਤ ਪਰਿਵਾਰਾਂ ਨੇ ਭਾਰਤ ਸਰਕਾਰ ਤੋਂ ਦੋਵਾਂ ਦੀ ਜਲਦ ਤੋਂ ਜਲਤ ਭਾਰਤ ਵਾਪਸੀ ਦੀ ਮੰਗ ਕੀਤੀ ਹੈ।

ਉਥੇ ਹੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਦੀ ਆਰਥਿਕ ਹਾਲਤ ਸਹੀ ਨਹੀਂ ਹੈ ਅਤੇ ਦੋਵਾਂ ਦੀ ਕਮਾਈ ਨਾਲ ਹੀ ਘਰ ਚੱਲਦਾ ਹੈ। ਇਸ ਲਈ ਉਹ ਭਾਰਤ ਸਰਕਾਰ ਤੋਂ ਮੰਗ ਕਰਦੇ ਹਨ ਕਿ ਪਿੰਡ ਦੇ ਦੋਵਾਂ ਨੌਜਵਾਨਾਂ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਇਆ ਜਾਵੇ ਅਤੇ ਬਾਕੀ ਨੌਜਵਾਨਾਂ ਨੂੰ ਵੀ ਉਥੋਂ ਛੁੱਡਵਾਇਆ ਜਾਏ।


cherry

Content Editor

Related News