ਘਰਾਚੋਂ ਦੇ ਸਤਿਸੰਗ ਘਰ ਕੋਲ ਪਰਿਵਾਰ ਨਾਲ ਵੱਡਾ ਹਾਦਸਾ, 22 ਸਾਲਾ ਮੁਟਿਆਰ ਦੀ ਮੌਤ

Wednesday, Oct 21, 2026 - 04:05 PM (IST)

ਘਰਾਚੋਂ ਦੇ ਸਤਿਸੰਗ ਘਰ ਕੋਲ ਪਰਿਵਾਰ ਨਾਲ ਵੱਡਾ ਹਾਦਸਾ, 22 ਸਾਲਾ ਮੁਟਿਆਰ ਦੀ ਮੌਤ

ਭਵਾਨੀਗੜ੍ਹ (ਵਿਕਾਸ ਮਿੱਤਲ) : ਭਵਾਨੀਗੜ੍ਹ-ਸੁਨਾਮ ਸ਼ਹੀਦ ਊਧਮ ਸਿੰਘ ਮਾਰਗ ’ਤੇ ਪਿੰਡ ਘਰਾਚੋਂ ਨੇੜੇ ਬੁੱਧਵਾਰ ਸਵੇਰੇ ਤਿੰਨ ਕਾਰਾਂ ਦੀ ਹੋਈ ਭਿਆਨਕ ਟੱਕਰ ’ਚ ਇਕੋ ਪਰਿਵਾਰ ਦੇ ਚਾਰ ਜੀਅ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਪਤੀ-ਪਤਨੀ ਸਮੇਤ ਉਨ੍ਹਾਂ ਦਾ ਬੇਟਾ ਤੇ ਬੇਟੀ ਸ਼ਾਮਲ ਸਨ। ਹਾਦਸੇ ਤੋਂ ਬਾਅਦ ਇਲਾਜ ਦੌਰਾਨ 22 ਸਾਲਾ ਬੇਟੀ ਅੰਸ਼ਿਕਾ ਦੀ ਮੌਤ ਹੋ ਗਈ, ਜਦੋਂਕਿ ਪਿਤਾ ਨੂੰ ਛੱਡ ਕੇ ਬਾਕੀ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੰਚਕੂਲਾ ਵਾਸੀ ਮਹਿੰਦਰ ਸ਼ਰਮਾ (48), ਉਨ੍ਹਾਂ ਦੀ ਪਤਨੀ ਮੀਨਾਕਸ਼ੀ (45), ਬੇਟਾ ਗੌਤਮ (25) ਅਤੇ ਬੇਟੀ ਅੰਸ਼ਿਕਾ (22) ਔਰਾ ਕਾਰ ’ਚ ਸਵਾਰ ਹੋ ਕੇ ਸਿਰਸਾ ਤੋਂ ਪੰਚਕੂਲਾ ਜਾ ਰਹੇ ਸਨ। ਜਦੋਂ ਉਹ ਪਿੰਡ ਘਰਾਚੋਂ ਵਿਖੇ ਬਿਆਸ ਸਤਿਸੰਗ ਘਰ ਦੇ ਸਾਹਮਣੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਐੱਮ.ਜੀ. ਕਾਰ ਤੇ ਉਸਦੇ ਪਿੱਛੇ ਆਉਂਦੀ ਨੈਕਸਨ ਕਾਰ ਨਾਲ ਟਕਰਾ ਗਈ।

ਇਹ ਵੀ ਪੜ੍ਹੋ : ਸੀ. ਬੀ. ਆਈ. ਨਾਲ ਮੁਲਾਕਾਤ ਤੋਂ ਬਾਅਦ ਪਰਵਿੰਦਰ ਝੋਟੇ ਦੀ ਪਤਨੀ ਦਾ ਵੱਡਾ ਐਲਾਨ

ਪ੍ਰਤੱਖਦਰਸ਼ੀਆਂ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਐੱਮ.ਜੀ. ਤੇ ਨੈਕਸਨ ਕਾਰਾਂ ਸੜਕ ਕਿਨਾਰੇ ਖੇਤਾਂ ’ਚ ਜਾ ਡਿੱਗੀਆਂ। ਹਾਲਾਂਕਿ ਇਨ੍ਹਾਂ ਦੋਵੇਂ ਕਾਰਾਂ ’ਚ ਸਵਾਰ ਤਿੰਨ ਵਿਅਕਤੀ ਵਾਲ-ਵਾਲ ਬਚ ਗਏ। ਉੱਧਰ ਔਰਾ ਕਾਰ ’ਚ ਸਵਾਰ ਪਰਿਵਾਰ ਦੇ ਚਾਰੇ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਮੱਚ ਗਿਆ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਤੁਰੰਤ ਜ਼ਖ਼ਮੀਆਂ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ। ਹਾਦਸੇ ਦੌਰਾਨ ਕਾਰ ਚਲਾ ਰਿਹਾ ਗੌਤਮ ਬੁਰੀ ਤਰ੍ਹਾਂ ਕਾਰ ’ਚ ਫਸ ਗਿਆ, ਜਿਸ ਨੂੰ ਬਾਹਰ ਕੱਢਣ ਲਈ ਦੋ ਜੇਸੀਬੀ ਮਸ਼ੀਨਾਂ ਤੇ ਇਕ ਟਰੈਕਟਰ ਦੀ ਮਦਦ ਲੈਣੀ ਪਈ। ਬਾਅਦ ’ਚ ਜ਼ਖ਼ਮੀਆਂ ਨੂੰ ਇਲਾਜ ਲਈ ਅੱਗੇ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਅੰਸ਼ਿਕਾ ਦੀ ਮੌਤ ਹੋ ਗਈ। ਘਟਨਾ ਸੰਬੰਧੀ ਪੁਲਸ ਨੇ ਕਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ 'ਚ ਸੀ.ਬੀ.ਆਈ. ਦੀ ਵੱਡੀ ਕਾਰਵਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News