ਰੋਜ਼ੀ ਰੋਟੀ ਲਈ 14 ਸਾਲ ਤੋਂ ਸਾਊਦੀ ਅਰਬ ਰਹਿ ਰਹੇ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Friday, Oct 09, 2026 - 05:10 PM (IST)

ਰੋਜ਼ੀ ਰੋਟੀ ਲਈ 14 ਸਾਲ ਤੋਂ ਸਾਊਦੀ ਅਰਬ ਰਹਿ ਰਹੇ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਅਮਰਗੜ੍ਹ(ਸ. ਹ.)- ਅਮਰਗੜ੍ਹ ਦੇ ਨੇੜਲੇ ਪਿੰਡ ਬਨਭੌਰਾ ਦੇ ਹਰਜੀਤ ਸਿੰਘ (40) ਦੀ ਸਊਦੀ ਅਰਬ ’ਚ ਸੜਕ ਹਾਦਸੇ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ 14 ਸਾਲਾਂ ਤੋਂ ਸਾਊਦੀ ਅਰਬ ’ਚ ਰਹਿ ਰਿਹਾ ਸੀ। ਉਹ ਸਾਊਦੀ ਅਰਬ ’ਚ ਬਤੌਰ ਟਰਾਲਾ ਡਰਾਈਵਰ ਨੌਕਰੀ ਕਰਦਾ ਸੀ।

ਇਹ ਵੀ ਪੜ੍ਹੋ- ਪਾਸਟਰ ਬਲਵਿੰਦਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਬੀਤੇ ਦਿਨੀਂ ਜਦੋਂ ਉਹ ਰਿਆਦ ਸ਼ਹਿਰ ਤੋਂ ਆਪਣਾ ਟਰਾਲਾ ਲੈ ਕੇ ਜਾ ਰਿਹਾ ਸੀ ਤਾਂ ਰਸਤੇ ’ਚ ਖ਼ਰਾਬ ਖੜ੍ਹੇ ਇਕ ਹੋਰ ਟਰਾਲੇ ਨਾਲ਼ ਉਸ ਦੀ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਹਰਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।  ਮ੍ਰਿਤਕ ਦੀ ਪਤਨੀ ਸ਼ਿੰਦਰਪਾਲ ਕੌਰ ਨੇ ਦੱਸਿਆ ਕਿ ਹਰਜੀਤ ਸਿੰਘ 14 ਸਾਲਾਂ ਤੋਂ ਸਾਊਦੀ ਅਰਬ ‘ਚ ਟਰੱਕ ਡਰਾਈਵਰ ਸੀ ਅਤੇ ਪਿਛਲੇ ਸਾਲ ਉਸ ਨੇ ਵੱਡੇ ਬੇਟੇ ਅਨਮੋਲਦੀਪ ਨੂੰ ਵੀ ਆਪਣੇ ਕੋਲ ਹੀ ਬੁਲਾ ਲਿਆ ਸੀ। ਮ੍ਰਿਤਕ ਦੇ ਛੋਟੇ ਪੁੱਤਰ ਮਨਰਾਜ ਸਿੰਘ ਨੇ ਦੱਸਿਆ ਕਿ ਉਹ ਰਿਆਧ ਸ਼ਹਿਰ ਤੋਂ ਟਰਾਲੇ ‘ਚ ਮਾਲ ਭਰ ਕੇ ਜਾ ਰਿਹਾ ਸੀ ਕਿ ਅੱਗੇ ਖਰਾਬ ਹੋਏ ਖੜ੍ਹੇ ਟਰੱਕ ਨਾਲ ਜਾ ਟਕਰਾਏ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਪਾਸਟਰ ਬਲਵਿੰਦਰ ਦਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News