ਸਤਲੁਜ ਦਰਿਆ ਦੇ ਅੰਦਰਲੇ ਇਲਾਕਿਆਂ ''ਚ ਆਇਆ ਹੜ੍ਹ, ਸੈਂਕੜੇ ਏਕੜ ਫਸਲ ਡੁੱਬੀ

Sunday, Aug 18, 2019 - 07:02 PM (IST)

ਸਤਲੁਜ ਦਰਿਆ ਦੇ ਅੰਦਰਲੇ ਇਲਾਕਿਆਂ ''ਚ ਆਇਆ ਹੜ੍ਹ, ਸੈਂਕੜੇ ਏਕੜ ਫਸਲ ਡੁੱਬੀ

ਜਲੰਧਰ (ਅਰੁਣ)— ਪੰਜਾਬ 'ਚ ਭਾਰੀ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ। ਇਸ ਦੇ ਕਾਰਨ ਨਦੀਆਂ ਸਣੇ ਨਾਲੇ ਪੂਰੇ ਉਫਾਨ 'ਤੇ ਹਨ ਅਤੇ ਹੜ੍ਹ ਦੇ ਮਦੇਨਜ਼ਰ ਰੋਪੜ ਹੈੱਡਵਰਕ ਤੋਂ 2 ਲੱਖ 23 ਹਜ਼ਾਰ 746 ਪਾਣੀ ਛੱਡਿਆ ਗਿਆ ਹੈ। ਰੋਪੜ ਤੋਂ ਪਾਣੀ ਛੱਡਣ ਦੇ ਕਾਰਨ ਸਤਲੁਜ ਦਰਿਆ 'ਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ। ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਅੰਦਰਲੇ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ ਅਤੇ ਸੈਂਕੜੇ ਏਕੜ ਫਸਲ ਬਰਬਾਦ ਹੋਣ ਦੀ ਜਾਣਕਾਰੀ ਮਿਲੀ ਹੈ। 

PunjabKesari
ਇਸ ਸਬੰਧੀ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਿਰਫ 40 ਹਜ਼ਾਰ ਕਿਊਸਿਕ ਪਾਣੀ ਛੱਡਣ ਦੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਪਾਣੀ ਛੱਡਣ ਦੀ ਜਾਣਕਾਰੀ ਮਿਲੀ, ਉਸ ਤੋਂ ਪਹਿਲਾਂ ਹੀ ਸਤਲੁਜ ਦਰਿਆ ਦਾ ਪੱਧਰ ਵੱਧ ਚੁੱਕਾ ਸੀ। ਇਸੇ ਕਰਕੇ ਦਰਿਆ ਦੇ ਅੰਦਰ ਬਣੇ ਟਾਪੂਨੁਮਾ ਇਲਾਕਿਆਂ 'ਚ ਲੱਗੀਆਂ ਫਸਲਾਂ ਪਾਣੀ 'ਚ ਡੁੱਬ ਗਈਆਂ ਹਨ। ਲੋਕਾਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਜੇਕਰ ਸਹੀ ਸਮੇਂ 'ਤੇ ਪ੍ਰਸ਼ਾਸਨ ਵੱਲੋਂ ਸਹੀ ਜਾਣਕਾਰੀ ਦਿੱਤੀ ਜਾਂਦੀ ਤਾਂ ਖੇਤਾਂ 'ਚ ਪਈਆਂ ਮਸ਼ੀਨਾਂ ਅਤੇ ਮੋਟਰਾਂ ਦਾ ਬਚਾਅ ਹੋ ਸਕਦਾ ਸੀ। 

PunjabKesari
ਉਥੇ ਹੀ ਜਦੋਂ ਚੱਕ ਦਾਵਨੀਆ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਿੰਡ ਖਾਲੀ ਕਰਨ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰੋਪੜ ਤੋਂ ਛੱਡੇ ਗਏ 2, 23,746 ਕਿਊਸਿਕ ਪਾਣੀ ਛੱਡਣ ਦੀ ਵੀ ਜਾਣਕਾਰੀ ਨਹੀਂ ਹੈ। ਇਸ ਇਲਾਕੇ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ।


author

shivani attri

Content Editor

Related News